ਪੰਜਾਬ

punjab

ਫੈਕਟਰੀ ਲੁੱਟਣ ਆਏ ਲੁਟੇਰਿਆਂ ਨੇ ਕੀਤੀ ਫਾਇਰਿੰਗ, ਗੋਲੀ ਵੱਜਣ ਨਾਲ ਇੱਕ ਦੀ ਮੌਤ

By

Published : Sep 26, 2022, 5:39 PM IST

The robbers who came to rob the factory opened fire, one died due to bullet injury

ਲੁਧਿਆਣਾ ਵਿੱਚ ਲੁਟੇਰਿਆਂ ਵੱਲੋਂ ਕੀਤੀ ਗਈ ਫਾਇਰਿੰਗ (Firing done by robbers) ਦੌਰਾਨ ਇਕ ਵਿਅਕਤੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਫੈਕਟਰੀ ਲੁੱਟਣ ਦੇ ਇਰਾਦੇ ਨਾਲ ਆਏ ਸਨ ਬਲੈਰੋ ਸਵਾਰ ਲੁਟੇਰੇ ।

ਲੁਧਿਆਣਾ:ਪੰਜਾਬ ਵਿੱਚ ਲੁਟੇਰਿਆਂ ਦੇ ਹੌਸਲੇ ਸੱਤਵੇਂ ਅਸਮਾਨ ਉੱਤੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਜਿੱਥੇ ਬੈਲੋਰੇ ਵਿੱਚ ਸਵਾਰ ਹੋਕੇ ਆਏ ਹਥਿਆਰਬੰਦ ਲੁਟੇਰਿਆਂ (Armed robbers) ਨੇ ਫੈਕਟਰੀ ਦੇ ਅੰਦਰ ਦਾਖਿਲ ਹੋ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਇੱਕ ਸ਼ਖ਼ਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਫੈਕਟਰੀ ਲੁੱਟਣ ਆਏ ਲੁਟੇਰਿਆਂ ਨੇ ਕੀਤੀ ਫਾਇਰਿੰਗ,ਗੋਲੀ ਵੱਜਣ ਨਾਲ ਇੱਕ ਦੀ ਮੌਤ

ਸਾਹਨੇਵਾਲ ਦੇ ਪਿੰਡ ਜਸਪਾਲ ਬਾਂਗਰ ਦੇ ਪਾਹਵਾ ਰੋਡ ਉੱਤੇ ਸਥਿਤ ਫੈਕਟਰੀ ਲੁੱਟਣ ਦੀ ਕੋਸ਼ਿਸ਼ (Attempt to rob the factory) ਕਰਨ ਆਏ ਚੋਰਾਂ ਨੇ ਫੈਕਟਰੀ ਦੀ ਕੰਧ ਟੱਪ ਕੇ ਅੰਦਰ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਫੈਕਟਰੀ ਮਾਲਕ ਆਪਣੇ ਭਰਾ ਅਤੇ ਭਤੀਜੇ ਸਮੇਤ ਮੌਕੇ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਜ਼ੋਰ ਦੀ ਆਵਾਜ਼ ਸੁਣ ਕੇ ਲੁਟੇਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਫਾਇਰਿੰਗ ਦੌਰਾਨ 35 ਸਾਲ ਦੇ ਫੈਕਟਰੀ ਵਰਕਰ ਨੂੰ ਗੋਲੀ ਲੱਗ ਗਈ (A 35 year old factory worker was shot) ਅਤੇ ਵਰਕਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਫੈਕਟਰੀ ਮਾਲਿਕ ਦੇ ਭਤੀਜੇ ਨੂੰ ਵੀ ਗੋਲੀ ਲੱਗੀ ਹੈ ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।

ਕਾਂਡ ਕਰਨ ਮਗਰੋਂ ਲੁਟੇਰੇ ਬੈਲੇਰੋ ਗੱਡੀ ਵਿੱਚ ਸਵਾਰ ਹੋਕੇ ਫਰਾਰ (The robbers fled in the Balero vehicle) ਹੋ ਗਏ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਲੁਟੇਰੇ ਜਲਦ ਹੀ ਕਾਬੂ ਕਰ ਲਏ ਜਾਣਗੇ।

ਇਹ ਵੀ ਪੜ੍ਹੋ:BSF ਦੀ ਚੱਕਰੀ ਪੋਸਟ ਤੇ ਦੇਖਿਆ ਗਿਆ ਪਾਕਿਸਤਾਨੀ ਡ੍ਰੋਨ, ਜਵਾਨਾਂ ਨੇ ਕੀਤੀ ਫਾਇਰਿੰਗ

ABOUT THE AUTHOR

...view details