BSF ਦੀ ਚੱਕਰੀ ਪੋਸਟ ਤੇ ਦੇਖਿਆ ਗਿਆ ਪਾਕਿਸਤਾਨੀ ਡ੍ਰੋਨ, ਜਵਾਨਾਂ ਨੇ ਕੀਤੀ ਫਾਇਰਿੰਗ

author img

By

Published : Sep 26, 2022, 3:03 PM IST

Updated : Sep 26, 2022, 4:06 PM IST

Pakistani drone seen at BSF Chakri post

ਜ਼ਿਲ੍ਹਾ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੀ ਚੱਕਰੀ ਪੋਸਟ ਤੇ ਇਕ ਡ੍ਰੋਨ ਭਾਰਤੀ ਇਲਾਕੇ ’ਚ ਲਗਭਗ 20 ਮਿੰਟ ਘੁੰਮਦਾ ਰਿਹਾ। ਇਸ ਦੌਰਾਨ BSF ਦੀ ਚੱਕਰੀ BOP ’ਤੇ ਤਾਇਨਾਤ 58 ਬਟਾਲੀਅਨ ਦੇ ਜਵਾਨਾਂ ਨੇ ਜ਼ੋਰਦਾਰ ਫਾਇਰਿੰਗ ਕਰਕੇ ਅਤੇ ਤੇਜ਼ ਰੋਸ਼ਨੀ ਵਾਲੇ ਬੰਬ ਸੁੱਟ ਕੇ ਡ੍ਰੋਨ ਨੂੰ ਵਾਪਸ ਭੱਜਣ ਦੇ ਲਈ ਮਜ਼ਬੂਰ ਕਰ ਦਿੱਤਾ।Drones at international borders.Latest news of Gurdaspur.

ਗੁਰਦਾਸਪੁਰ: ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੀ ਚੱਕਰੀ ਪੋਸਟ ਤੇ ਇਕ ਡ੍ਰੋਨ ਭਾਰਤੀ ਇਲਾਕੇ ’ਚ ਲਗਭਗ 20 ਮਿੰਟ ਘੁੰਮਦਾ ਰਿਹਾ। ਇਸ ਦੌਰਾਨ BSF ਦੀ ਚੱਕਰੀ BOP ’ਤੇ ਤਾਇਨਾਤ 58 ਬਟਾਲੀਅਨ ਦੇ ਜਵਾਨਾਂ ਨੇ ਜ਼ੋਰਦਾਰ ਫਾਇਰਿੰਗ ਕਰਕੇ ਅਤੇ ਤੇਜ਼ ਰੋਸ਼ਨੀ ਵਾਲੇ ਬੰਬ ਸੁੱਟ ਕੇ ਡ੍ਰੋਨ ਨੂੰ ਵਾਪਸ ਭੱਜਣ ਦੇ ਲਈ ਮਜ਼ਬੂਰ ਕਰ ਦਿੱਤਾ।Drones at international borders.Latest news of Gurdaspur.



Pakistani drone seen at BSF Chakri post




ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਸੈਕਟਰ ਦੇ DIG ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 58 ਬਟਾਲੀਅਨ ਦੇ ਜਵਾਨਾਂ ਨੇ ਰਾਤ ਲਗਭਗ 9.40 ਵਜੇ BOP ਚੌਂਤਰਾ ਦੇ ਕੋਲ ਡ੍ਰੋਨ ਦੇ ਪਾਕਿਸਤਾਨ ਦੀ ਵੱਲ ਆਉਣ ਦੀ ਆਵਾਜ਼ ਸੁਣੀ। ਜਿਸ ’ਤੇ ਜਵਾਨਾਂ ਨੇ ਡ੍ਰੋਨ ’ਤੇ 58 ਰਾਊਂਡ ਫਾਇਰ ਕੀਤੇ ਅਤੇ ਤੇਜ਼ ਰੋਸ਼ਨੀ ਵਾਲੇ ਅੱਠ ਬੰਬ ਸੁੱਟੇ।


ਜਿਸ ’ਤੇ ਡ੍ਰੋਨ ਚੱਕੀ BOP ਦੇ ਕੋਲੋਂ ਲਗਭਗ 10 ਵਜੇ ਵਾਪਿਸ ਪਾਕਿਸਤਾਨ ਭੱਜ ਗਿਆ। ਉਨ੍ਹਾਂ ਦੱਸਿਆ ਕਿ ਜਿਸ ਇਲਾਕੇ ’ਚ ਡ੍ਰੋਨ ਭਾਰਤੀ ਸਰਹੱਦ ਕੋਲ ਵੇਖਿਆ ਗਿਆ, ਉਹ ਅੰਤਰਰਾਸ਼ਟਰੀ ਸਰਹੱਦ ਤੋਂ ਮਾਤਰ 30 ਮੀਟਰ ਭਾਰਤੀ ਇਲਾਕਾ ਹੈ। ਜਦਕਿ ਇਸ ਦੇ ਸਾਹਮਣੇ ਪਾਕਿਸਤਾਨ ਦੀ ਕੋਟਡੋਬਾ ਪੋਸਟ ਹੈ।


ਇਸ ਡ੍ਰੋਨ ਗਤੀਵਿਧੀ ਤੋਂ ਬਾਅਦ BSF ਵੱਲੋਂ ਪੰਜਾਬ ਪੁਲਸ ਨਾਲ ਮਿਲ ਕੇ ਸਰਹੱਦ ਇਲਾਕੇ ਦੇ ਨਾਲ ਲੱਗਦੇ ਖੇਤਰਾਂ 'ਚ ਤਲਾਸ਼ੀ ਮੁਹਿੰਮ ਚਲਾਇਆ ਗਿਆ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਚੀਜ਼ ਸਰਹੱਦ ਤੋਂ ਪਾਰ ਭਾਰਤ 'ਚ ਤਾਂ ਨਹੀਂ ਭੇਜੀ ਗਈ।

ਇਹ ਵੀ ਪੜ੍ਹੋ: ਗੈਂਗਸਟਰ ਮਨਪ੍ਰੀਤ ਰਾਈਆ ਤੇ ਮਨਦੀਪ ਤੂਫ਼ਾਨ ਦਾ ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ

Last Updated :Sep 26, 2022, 4:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.