ਪੰਜਾਬ

punjab

ਸਿਵਲ ਹਸਪਤਾਲ ’ਚ ਇਹ ਗੁਰਸਿੱਖ ਲੜਕੀ ਬਣੀ ਲਾਵਾਰਿਸ ਅਤੇ ਗਰੀਬ ਮਰੀਜ਼ਾਂ ਲਈ ਮਸੀਹਾ, ਵੇਖੋ ਕਿਵੇਂ ਕੀਤੀ ਜਾ ਰਹੀ ਹੈ ਮੱਦਦ

By

Published : Jun 20, 2022, 5:15 PM IST

ਗੁਰਸਿੱਖ ਲੜਕੀ ਬਣੀ ਲਾਵਾਰਿਸ ਅਤੇ ਗਰੀਬ ਮਰੀਜ਼ਾਂ ਲਈ ਮਸੀਹਾ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਗੁਰਸਿੱਖ ਲੜਕੀ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ। ਗੁਰਸਿੱਖ ਲੜਕੀ ਸੁਖਵਿੰਦਰ ਕੌਰ ਵੱਲੋਂ ਹਸਪਤਾਲ ਵਿੱਚ ਆਪਣਾ ਇੱਕ ਵੱਖਰਾ ਕਾਊਂਟਰ ਲਗਾਇਆ ਗਿਆ ਹੈ। ਇਸ ਦੌਰਾਨ ਉਸ ਵੱਲੋਂ ਲਾਵਾਰਿਸ ਅਤੇ ਗਰੀਬ ਮਰੀਜ਼ ਜੋ ਦਵਾਈ ਲੈਣ ਦੇ ਸਮਰੱਥ ਨਹੀਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਹਿੰਗੀ ਤੋਂ ਮਹਿੰਗੀ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ। ਸੁਖਵਿੰਰਦ ਕੌਰ ਵੱਲੋਂ ਇਹ ਸਭ ਇੱਕ ਸਮਾਜਸੇਵੀ ਸੰਸਥਾ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ।

ਲੁਧਿਆਣਾ:ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਵਿੱਚ ਗੁਰਸਿੱਖ ਸੁਖਵਿੰਦਰ ਕੌਰ ਇੰਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਸੁਖਵਿੰਦਰ ਕੌਰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਲੁਧਿਆਣਾ ਦੇ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਉਂਦੀ ਹੈ ਅਤੇ ਨਾਲ ਹੀ ਜੇਕਰ ਕੋਈ ਲਾਵਾਰਿਸ ਮਰੀਜ਼ ਹੈ ਤਾਂ ਉਸ ਦੀ ਪਰਿਵਾਰਕ ਮੈਂਬਰ ਬਣ ਕੇ ਸੇਵਾ ਕਰਦੀ ਹੈ।

ਗੁਰਸਿੱਖ ਲੜਕੀ ਬਣੀ ਲਾਵਾਰਿਸ ਅਤੇ ਗਰੀਬ ਮਰੀਜ਼ਾਂ ਲਈ ਮਸੀਹਾ

ਉਸ ਵੱਲੋਂ ਨਾ ਸਿਰਫ ਉਨ੍ਹਾਂ ਨੂੰ ਦਵਾਈਆਂ, ਖਾਣਾ ਅਤੇ ਹੋਰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਉਂਦੀ ਹੈ ਸਗੋਂ ਲੋੜ ਪੈਣ ਤੇ ਜੇਕਰ ਉਸ ਨੂੰ ਕਿਸੇ ਨਿੱਜੀ ਹਸਪਤਾਲ ਰੈਫਰ ਕੀਤਾ ਜਾਂਦਾ ਹੈ ਤਾਂ ਉਸ ਦਾ ਵੀ ਖਰਚਾ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਚੁੱਕਦੀ ਹੈ। ਸਿਵਲ ਹਸਪਤਾਲ ਦੀ ਸਾਰੀਆਂ ਡਾਕਟਰ ਇਸ ਗੁਰਸਿੱਖ ਲੜਕੀ ਨੂੰ ਜਾਣਦੀਆਂ ਹਨ ਅਤੇ ਜੇਕਰ ਕੋਈ ਲੋੜਵੰਦ ਮਰੀਜ਼ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸੁਖਵਿੰਦਰ ਕੌਰ ਨੂੰ ਹੀ ਸਾਰੇ ਯਾਦ ਕਰਦੇ ਹਨ।

ਗੁਰਸਿੱਖ ਲੜਕੀ ਬਣੀ ਲਾਵਾਰਿਸ ਅਤੇ ਗਰੀਬ ਮਰੀਜ਼ਾਂ ਲਈ ਮਸੀਹਾ

ਮੁਫ਼ਤ ਦਵਾਈਆਂ ਦੀ ਸੇਵਾ:ਵੈਸੇ ਤਾਂ ਸਿਹਤ ਸੁਵਿਧਾਵਾਂ ਮੁਫ਼ਤ ’ਚ ਮੁਹੱਈਆ ਕਰਵਾਉਣਾ ਸਰਕਾਰੀ ਹਸਪਤਾਲਾਂ ਦਾ ਕੰਮ ਹੁੰਦਾ ਹੈ ਪਰ ਫਿਰ ਵੀ ਕੁਝ ਦਵਾਈਆਂ ਅਜਿਹੀਆਂ ਹੁੰਦੀਆਂ ਹਨ ਜੋ ਡਾਕਟਰ ਬਾਹਰੋਂ ਲਿਖ ਦਿੰਦੇ ਹਨ ਹਸਪਤਾਲ ਦੇ ਅੰਦਰ ਨਹੀਂ ਮਿਲਦੀਆਂ ਅਤੇ ਅਜਿਹੀ ਦਵਾਈਆਂ ਮਹਿੰਗੀਆਂ ਹੋਣ ਕਰਕੇ ਹਰ ਕਿਸੇ ਮਰੀਜ਼ ਦੇ ਵੱਸ ’ਚ ਖਰੀਦਣ ਦੀ ਸਮਰੱਥਾ ਨਹੀਂ ਹੁੰਦੀ ਪਰ ਸੁਖਵਿੰਦਰ ਕੌਰ ਅਤੇ ਉਸਦੀ ਸੰਸਥਾ ਸਰਬੱਤ ਦੀ ਸੇਵਾ ਫਾਊਂਡੇਸ਼ਨ ਦੀ ਮਦਦ ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਵਲੋਂ ਇਲਾਜ਼ ਲਈ ਲੋੜ ਪੈਣ ’ਤੇ ਐਮਆਰਆਈ ਸੀਟੀ ਸਕੈਨ ਆਦਿ ਵੀ ਮੁਫ਼ਤ ਵਿੱਚ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 150-200 ਮਰੀਜ਼ ਉਨ੍ਹਾਂ ਕੋਲ ਹੁੰਦੇ ਹਨ ਜਿਨ੍ਹਾਂ ਨੂੰ ਉਹ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਂਦੇ ਹਨ।

ਗੁਰਸਿੱਖ ਲੜਕੀ ਬਣੀ ਲਾਵਾਰਿਸ ਅਤੇ ਗਰੀਬ ਮਰੀਜ਼ਾਂ ਲਈ ਮਸੀਹਾ

ਲਾਵਾਰਿਸ ਮਰੀਜ਼ਾਂ ਦੀ ਸਾਂਭ ਸੰਭਾਲ:ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਲਾਵਾਰਿਸ ਮਰੀਜ਼ਾਂ ਦੀ ਵੀ ਸਾਂਭ ਸੰਭਾਲ ਕਰਦੇ ਹਨ। ਅਜਿਹੇ ਮਰੀਜ਼ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਨਹੀਂ ਹੁੰਦਾ ਜਾਂ ਫਿਰ ਅਜਿਹੇ ਨਵ ਜਨਮੇ ਬੱਚੇ ਜਿੰਨ੍ਹਾਂ ਨੂੰ ਉਨ੍ਹਾਂ ਦੀ ਮਾਂ ਹੀ ਨਹੀਂ ਅਪਣਾਉਂਦੀ ਅਤੇ ਹਸਪਤਾਲ ’ਚ ਛੱਡ ਜਾਂਦੀ ਹੈ ਅਜਿਹੇ ਲਾਵਾਰਿਸ ਮਰੀਜ਼ਾਂ ਅਤੇ ਬੱਚਿਆਂ ਦੀ ਵੀ ਦੇਖਭਾਲ ਸੁਖਵਿੰਦਰ ਕੌਰ ਆਪਣੀ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਕਰਦੀ ਹੈ।

ਗੁਰਸਿੱਖ ਲੜਕੀ ਬਣੀ ਲਾਵਾਰਿਸ ਅਤੇ ਗਰੀਬ ਮਰੀਜ਼ਾਂ ਲਈ ਮਸੀਹਾ

ਲਗਪਗ ਸਿਵਲ ਹਸਪਤਾਲ ਦੇ ਵਿੱਚ ਚਾਰ ਅਜਿਹੇ ਮਰੀਜ਼ ਹਨ ਜਿੰਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਅਤੇ ਉਨ੍ਹਾਂ ਸਾਰਿਆਂ ਦੀ ਸਾਂਭ ਸੰਭਾਲ ਸੁਖਵਿੰਦਰ ਕੌਰ ਆਪ ਕਰਦੀ ਹੈ। ਡਾਕਟਰਾਂ ਕੋਲੋਂ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਲੈਂਦੀ ਰਹਿੰਦੀ ਹੈ ਅਤੇ ਜੇਕਰ ਕੋਈ ਲੋੜ ਹੁੰਦੀ ਹੈ ਤਾਂ ਉਹ ਉਨ੍ਹਾਂ ਨੂੰ ਸਭ ਮੁਹੱਈਆ ਕਰਵਾਉਂਦੀ ਹੈ। ਬੀਤੇ ਦਿਨੀਂ ਇਕ ਮਾਂ ਆਪਣੀ ਨਵ ਜਨਮੀ ਬੱਚੀ ਨੂੰ ਜਦੋਂ ਲੁਧਿਆਣਾ ਹਸਪਤਾਲ ਜਿਹੀ ਛੱਡ ਕੇ ਚਲੀ ਗਈ ਸੀ ਤਾਂ ਸੁਖਵਿੰਦਰ ਕੌਰ ਨੇ ਹੀ ਉਸ ਨੂੰ ਸਾਂਭਿਆ ਸੀ ਅਤੇ ਉਸ ਦਾ ਨਿੱਜੀ ਹਸਪਤਾਲ ਦੇ ਅੰਦਰ ਇਲਾਜ ਕਰਵਾਇਆ ਸੀ।

ਨਿੱਜੀ ਹਸਪਤਾਲਾਂ ’ਚ ਵੀ ਮੁਫ਼ਤ ਇਲਾਜ: ਸੁਖਵਿੰਦਰ ਕੌਰ ਅਤੇ ਉਸ ਦੇ ਨਾਲ ਕੰਮ ਕਰਨ ਵਾਲੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਸਿਰਫ ਸਿਵਲ ਹਸਪਤਾਲ ਹੀ ਨਹੀਂ ਸਗੋਂ ਉਨ੍ਹਾਂ ਕੋਲ ਪੀਜੀਆਈ ਦੇ ਮਰੀਜ਼ ਇੱਥੋਂ ਤੱਕ ਤੇ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਦੇ ਮਰੀਜ਼ ਵੀ ਆ ਕੇ ਦਵਾਈਆਂ ਮੁਫਤ ਲੈ ਕੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਮਰੀਜ਼ ਅਜਿਹਾ ਇੱਕ ਹੀ ਹੁੰਦਾ ਹੈ ਜਿਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ ਉਹ ਉਸ ਦੀ ਵੀ ਮਦਦ ਕਰਦੇ ਹਨ ਜੇਕਰ ਉਸ ਕੋਲ ਇਲਾਜ ਲਈ ਪੈਸੇ ਨਹੀਂ ਜਾਂ ਦਵਾਈ ਨਹੀਂ ਤਾਂ ਉਸ ਦੀ ਮੱਦਦ ਹਰ ਪੱਖ ਤੋਂ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਮਰੀਜ਼ ਨੂੰ ਬਿਨਾਂ ਇਲਾਜ ਵਾਪਿਸ ਨਾ ਜਾਣਾ ਪਵੇ।

ਮਰੀਜ਼ਾਂ ਲਈ ਬਣੀ ਮਸੀਹਾ: ਸਿਵਲ ਹਸਪਤਾਲ ਲੁਧਿਆਣਾ ਇਕਲੌਤਾ ਸਰਕਾਰੀ ਹਸਪਤਾਲ ਹੈ ਜੋ ਲੁਧਿਆਣਾ ਦੀ ਚਾਲੀ ਲੱਖ ਤੋਂ ਵੱਧ ਆਬਾਦੀ ਨੂੰ ਲੱਗਦਾ ਹੈ। ਸਿਰਫ ਲੁਧਿਆਣਾ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਇਲਾਕਿਆਂ ਦੇ ਲੋਕ ਵੀ ਇੱਥੇ ਇਲਾਜ ਕਰਾਉਣਾ ਵੱਡੀ ਤਾਦਾਦ ਵਿਚ ਆਉਂਦੇ ਹਨ ਜਿਸ ਕਰਕੇ ਸਿਵਲ ਹਸਪਤਾਲ ਵਿੱਚ ਹਮੇਸ਼ਾ ਭੀੜ ਰਹਿੰਦੀ ਹੈ। ਅਜਿਹੇ ’ਚ ਵੱਡੀ ਤਦਾਦ ’ਚ ਆਉਣ ਵਾਲੇ ਮਰੀਜ਼ ਨੂੰ ਜਦੋਂ ਵੀ ਕੋਈ ਪੁੱਛ ਗਿੱਛ ਕਰਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਸੁਖਵਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਦੇ ਕੋਲ ਆਉਂਦੇ ਹਨ।

ਉਹ ਉਨ੍ਹਾਂ ਨੂੰ ਦੱਸਦੇ ਨੇ ਕਿ ਇਲਾਜ ਕਿੱਥੇ ਹੋਵੇਗਾ ਕਿਵੇਂ ਹੋਵੇਗਾ ਅਤੇ ਕੌਣ ਕਰੇਗਾ ਪੁੱਛਗਿੱਛ ਕੇਂਦਰ ਇਨ੍ਹਾਂ ਵੱਲੋਂ ਸਥਾਪਿਤ ਕੀਤਾ ਗਿਆ ਹੈ। ਹਾਲਾਂਕਿ ਇਹ ਕੰਮ ਸਰਕਾਰ ਦਾ ਹੋਣਾ ਚਾਹੀਦਾ ਹੈ ਪਰ ਇਸ ਦੇ ਬਾਵਜੂਦ ਸਮਾਜ ਸੇਵੀ ਸੰਸਥਾਵਾਂ ਇਹ ਭੂਮਿਕਾ ਅਦਾ ਕਰ ਰਹੀਆਂ ਹਨ। ਮਰੀਜ਼ਾਂ ਨਾਲ ਜਦੋਂ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਮੁਫਤ ਦਵਾਈਆਂ ਮਿਲਦੀਆਂ ਹਨ ਤੇ ਇਹ ਇੱਕ ਚੰਗਾ ਉਪਰਾਲਾ ਹੈ।

ਇਹ ਵੀ ਪੜ੍ਹੋ:ਮਹਾਰਾਜਾ ਰਣਜੀਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂ ਹੋਣਗੇ ਪਾਕਿਸਤਾਨ ਲਈ ਰਵਾਨਾ

ABOUT THE AUTHOR

...view details