ETV Bharat / state

ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨੂੰ ਲੈ ਕੇ ਡੀਸੀ ਦਾ ਸਖ਼ਤ ਆਦੇਸ਼, ਪੜ੍ਹੋ ਇਹ ਕੰਮ ਦੀ ਖ਼ਬਰ - Wheat Residue

author img

By ETV Bharat Punjabi Team

Published : Apr 29, 2024, 11:40 AM IST

Wheat Residue In Sangrur
Wheat Residue In Sangrur

Wheat Residue In Sangrur: ਹੁਣ ਸੰਗਰੂਰ ਜ਼ਿਲ੍ਹੇ ਵਿੱਚ ਕੋਈ ਵੀ ਕਿਸਾਨ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾ ਸਕੇਗਾ। ਡੀਸੀ ਸੰਗਰੂਰ ਨੇ ਇਸ ਸਬੰਧੀ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਪੜ੍ਹੋ ਪੂਰੀ ਖ਼ਬਰ।

ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨੂੰ ਲੈ ਕੇ ਡੀਸੀ ਦਾ ਸਖ਼ਤ ਆਦੇਸ਼, ਪੜ੍ਹੋ ਇਹ ਕੰਮ ਦੀ ਖ਼ਬਰ

ਸੰਗਰੂਰ: ਇਕ ਵਾਰ ਫਿਰ ਕਣਕ ਦੀ ਵਾਢੀ ਸਮੇਂ ਕਿਸਾਨਾਂ ਲਈ ਪ੍ਰਸ਼ਾਸਨ ਵਲੋਂ ਖਾਸ ਅਪੀਲ ਕੀਤੀ ਗਈ ਹੈ। ਹੁਣ ਕਿਸਾਨਾਂ ਨੂੰ ਕਣਕ ਦੀ ਰਹਿੰਦ-ਖੂਹੰਦ ਦਾ ਨਿਪਟਾਰਾ ਅੱਗ ਲਾਉਣ ਦੀ ਬਜਾਏ ਹੋਰ ਤਰੀਕੇ ਨਾਲ ਕਰਨਾ ਪਵੇਗਾ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਬੇਨਤੀ ਕਰਦਿਆਂ ਆਖਿਆ ਕਿ ਕਣਕ ਦੀ ਪਰਾਲੀ ਨੂੰ ਬਿਲਕੁਲ ਵੀ ਅੱਗ ਨਾ ਲਗਾਈ ਜਾਵੇ। ਵਾਤਾਵਰਨ ਨੂੰ ਬਚਾਇਆ ਜਾਵੇ, ਕਿਉਂਕਿ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਜ਼ਰੂਰਤ ਨਹੀਂ ਹੈ। ਇਸ ਨੂੰ ਪਸ਼ੂ ਵੀ ਖਾਂਦੇ ਹਨ ਅਤੇ ਹੋਰ ਵੀ ਕਈ ਕੰਮਾਂ ਲਈ ਵਰਤੀ ਜਾਂਦੀ ਹੈ।

ਇਲਾਕੇ ਦੀ ਚੈਕਿੰਗ ਕਰਨਗੀਆਂ ਟੀਮਾਂ: ਸੰਗਰੂਰ ਪ੍ਰਸ਼ਾਸ਼ਨ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਹਨ, ਜੋ ਸਮੇਂ ਸਮੇਂ ਉੱਤੇ ਇਲਾਕਿਆਂ ਦੀ ਚੈਕਿੰਗ ਕਰਨਗੀਆਂ। ਦੱਸ ਦਈਏ ਕਿ ਕਣਕ ਦੀ ਰਹਿੰਦ-ਖੂੰਹਦ ਦੀ ਵਰਤੋਂ ਕਾਫੀ ਹੋਰ ਕੰਮਾਂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਤੂੜੀ ਨੂੰ ਪਸ਼ੂ ਵੀ ਖਾਂਦੇ ਹਨ ਅਤੇ ਤੂੜੀ ਕਰਨ ਤੋਂ ਬਾਅਦ ਥੋੜੀ ਬਹੁਤ ਬਚੀ ਹੋਈ ਕਣਕ ਦੀ ਰਹਿੰਦ-ਖੂੰਹਦ ਵਿੱਚ ਵੀ ਗਲ ਕੇ ਖਾਦ ਦਾ ਕੰਮ ਕਰਦੀ ਹੈ, ਪਰ ਕਈ ਕਿਸਾਨ ਇਸ ਨੂੰ ਵੀ ਅੱਗ ਲਗਾ ਦਿੰਦੇ ਹਨ ਜਿਸ ਨਾਲ ਵਾਤਾਵਰਨ ਦੇ ਨਾਲ ਨਾਲ ਉਨ੍ਹਾਂ ਦੀ ਜਮੀਨ ਦਾ ਵੀ ਵੱਡਾ ਨੁਕਸਾਨ ਹੁੰਦਾ ਹੈ, ਤਾਂ ਹੁਣ ਉਸ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਪ੍ਰਸ਼ਾਸਨਿਕ ਟੀਮਾਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ।

ਵਾਤਾਵਰਨ ਨੂੰ ਬਚਾਉਣ ਦੀ ਲੋੜ: ਡੀਸੀ ਸੰਗਰੂਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਖੇਤੀਬਾੜੀ ਮਹਿਕਮਾ, ਕੋਆਪਰੇਟਿਵ ਡਿਪਾਰਟਮੈਂਟ ਅਤੇ ਪੋਲਿਊਸ਼ਨ ਕੰਟਰੋਲ ਬੋਰਡ, ਰੈਵਨਿਊ ਡਿਪਾਰਟਮੈਂਟ ਇਹਨਾਂ ਸਾਰੇ ਮਹਿਕਮਿਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕੀ ਟੀਮਾਂ ਬਣਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਇਸ ਬਾਰੇ ਸੁਚੇਤ ਕੀਤਾ ਜਾਵੇ ਕਿ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ। ਇਸ ਨੂੰ ਅੱਗ ਲਗਾਉਣ ਦੇ ਨਾਲ ਵਾਤਾਵਰਨ ਦਾ ਵੱਡੇ ਪੱਧਰ ਉੱਪਰ ਨੁਕਸਾਨ ਹੁੰਦਾ ਹੈ ਅਤੇ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਹੋਵੇਗੀ, ਤਾਂ ਇਹ ਟੀਮਾਂ ਉਸ ਨੂੰ ਹਰ ਤਰੀਕੇ ਦਾ ਸੁਝਾਅ ਦੇਣਗੀਆਂ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਬੇਨਤੀ ਕਰਦਿਆਂ ਆਖਿਆ ਕਿ ਕਣਕ ਦੀ ਰਹਿੰਦ-ਖੂੰਹਦ ਨੂੰ ਬਿਲਕੁਲ ਵੀ ਅੱਗ ਨਾ ਲਗਾਈ ਜਾਵੇ। ਵਾਤਾਵਰਨ ਨੂੰ ਬਚਾਇਆ ਜਾਵੇ, ਕਿਉਂਕਿ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਜ਼ਰੂਰਤ ਨਹੀਂ ਹੈ, ਇਸ ਨੂੰ ਕਈ ਥਾਂ ਵਰਤਿਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.