ਪੰਜਾਬ

punjab

ਅਗਲੇ ਦੋ ਦਿਨ ਲਗਾਤਾਰ ਮੀਂਹ ਦੀ ਮੌਸਮ ਵਿਭਾਗ ਵਲੋਂ ਭਵਿੱਖਬਾਣੀ, ਕਿਸਾਨਾਂ ਨੂੰ ਵੀ ਦਿੱਤੀ ਇਹ ਸਲਾਹ

By

Published : Sep 24, 2022, 7:02 PM IST

ਅਗਲੇ ਦੋ ਦਿਨ ਲਗਾਤਾਰ ਮੀਂਹ ਦੀ ਮੌਸਮ ਵਿਭਾਗ ਵਲੋਂ ਭਵਿੱਖਬਾਣੀ

ਮੌਸਮ ਵਿਭਾਗ ਅਨੁਸਾਰ ਦੋ ਦਿਨ ਤੱਕ ਹਾਲੇ ਹੋਰ ਮੀਂਹ ਪਵੇਗਾ, ਜਿਸ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਮੱਧ ਪੰਜਾਬ ਦੇ ਵਿਚ ਜ਼ਿਆਦਾ ਮੀਂਹ ਪੈ ਰਿਹਾ ਹੈ।

ਲੁਧਿਆਣਾ: ਉੱਤਰ ਭਾਰਤ ਦੇ ਨਾਲ ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਲੁਧਿਆਣਾ ਦੇ ਵਿਚ ਲਗਾਤਾਰ ਤੇਜ਼ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦੋ ਦਿਨ ਤੱਕ ਪੰਜਾਬ ਭਰ ਵਿਚ ਤੇਜ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਦੋ ਦਿਨ ਤੱਕ ਹਾਲੇ ਹੋਰ ਮੀਂਹ ਪਵੇਗਾ, ਜਿਸ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਮੱਧ ਪੰਜਾਬ ਦੇ ਵਿਚ ਜ਼ਿਆਦਾ ਮੀਂਹ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾਲ ਤਾਪਮਾਨ ਵੀ ਕਾਫੀ ਘੱਟ ਹੋਇਆ ਹੈ।

ਅਗਲੇ ਦੋ ਦਿਨ ਲਗਾਤਾਰ ਮੀਂਹ ਦੀ ਮੌਸਮ ਵਿਭਾਗ ਵਲੋਂ ਭਵਿੱਖਬਾਣੀ

ਪੀ ਏ ਯੂ ਦੀ ਮੌਸਮ ਵਿਗਿਆਨੀ ਡਾਕਟਰ ਗਿੱਲ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੇ ਵਿਚ ਬਣੇ ਚੱਕਰਵਾਤ ਕਾਰਨ ਇਹ ਸਰਕੁਲੇਸ਼ਨ ਪੰਜਾਬ ਵੱਲ ਵਧਿਆ ਹੈ, ਪਰ ਕਲ੍ਹ ਤੋਂ ਬਾਅਦ ਇਸ ਦਾ ਅਸਰ ਖਤਮ ਹੋ ਜਾਵੇਗਾ। ਇਹ ਹਰਿਆਣਾ ਰਾਹੀਂ ਈਸਟ ਵੱਲ ਚਲਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹ ਆਪਣੀਆਂ ਫ਼ਸਲਾਂ ਦੇ ਵਿਚ ਪਾਣੀ ਨਾ ਖੜਾ ਹੋਣ ਦੇਣ। ਉਨ੍ਹਾਂ ਕਿਹਾ ਕਿ ਇਸ ਮੀਂਹ ਦਾ ਫ਼ਸਲਾਂ ਨੂੰ ਨੁਕਸਾਨ ਹੈ ਪਰ ਅਗਲੇ ਹਫਤੇ ਮੌਸਮ ਸਾਫ਼ ਹੋਣ ਦੇ ਨਾਲ ਤਾਪਮਾਨ ਦੇ ਵਿੱਚ ਫਿਰ ਵਾਧਾ ਹੋਵੇਗਾ। ਜਿਸ ਨਾਲ ਚੰਗੀ ਧੁੱਪ ਲੱਗਣ ਦੇ ਨਾਲ ਫਸਲ ਮੁੜ ਤੋਂ ਖੜੀ ਹੋ ਜਾਵੇਗੀ। ਇਸ ਕਰਕੇ ਕਿਸਾਨ ਆਪਣੇ ਖੇਤਾਂ ਦੇ ਵਿਚ ਪਾਣੀ ਨਾ ਖੜਾ ਹੋਣ ਦੇਣ।

ਇਹ ਵੀ ਪੜ੍ਹੋ:NIA ਨੇ ਗੈਂਗਸਟਰ ਕੌਸ਼ਲ ਅਤੇ ਭੂਪੀ ਰਾਣਾ ਸਮੇਤ ਨੀਰਜ ਬਵਾਨਾ ਨੂੰ ਕੀਤਾ ਗ੍ਰਿਫਤਾਰ

ABOUT THE AUTHOR

...view details