ਪੰਜਾਬ

punjab

ਫਾਰਚੂਨਰ ’ਚ ਸਵਾਰ ਨਸ਼ਾ ਤਸਕਰ ਨੇ ਪੁਲਿਸ ’ਤੇ ਕੀਤੀ ਫਾਇਰਿੰਗ, ਹੋਇਆ ਫਰਾਰ

By

Published : Apr 28, 2022, 10:33 PM IST

ਲੁਧਿਆਣਾ ਦੇ ਧਾਂਦਰਾ ਰੋਡ ਉੱਪਰ ਫਾਰਚੂਨਰ ਵਿੱਚ ਸਵਾਰ ਨਸ਼ਾ ਨੇ ਤਸਕਰ ਪੁਲਿਸ ਉੱਪਰ ਫਾਇਰਿੰਗ ਕਰ (drug smuggler aboard a Fortuner fired at the police) ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਮੁਖਬਰੀ ਦੇ ਆਧਾਰ ਉੱਪਰ ਤਸਕਰ ਨੂੰ ਕਾਬੂ ਕਰਨ ਲਈ ਨਾਕੇਬੰਦੀ ਕੀਤੀ ਗਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਫਾਰਚੂਨਰ ’ਚ ਸਵਾਰ ਨਸ਼ਾ ਤਸਕਰ ਨੇ ਪੁਲਿਸ ’ਤੇ ਕੀਤੀ ਫਾਇਰਿੰਗ
ਫਾਰਚੂਨਰ ’ਚ ਸਵਾਰ ਨਸ਼ਾ ਤਸਕਰ ਨੇ ਪੁਲਿਸ ’ਤੇ ਕੀਤੀ ਫਾਇਰਿੰਗ

ਲੁਧਿਆਣਾ: ਜ਼ਿਲ੍ਹੇ ਦੇ ਧਾਂਦਰਾ ਰੋਡ ਉੱਤੇ ਐਸਟੀਐਫ ਵੱਲੋਂ ਮੁਖ਼ਬਰੀ ਦੇ ਆਧਾਰ ’ਤੇ ਕੀਤੀ ਗਈ ਨਾਕੇਬੰਦੀ ਦੇ ਦੌਰਾਨ ਉਦੋਂ ਹੰਗਾਮਾ ਹੋ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰ ਮੁਲਜ਼ਮ ਨੇ ਪੁਲਿਸ ਦਾ ਨਾਕਾ ਤੋੜ ਦਿੱਤਾ। ਪੁਲਿਸ ਮੁਤਾਬਕ ਪੁਲਿਸ ਦੀ ਗੱਡੀ ਵਿੱਚ ਵੀ ਉਸ ਵੱਲੋਂ ਫੇਟ ਮਾਰੀ ਅਤੇ ਫਾਇਰਿੰਗ ਵੀ ਕੀਤੀ ਹੈ।

ਇਸ ਘਟਨਾ ਤੋਂ ਬਾਅਦ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੂਰਾ ਮਾਮਲਾ ਸ਼ਾਮ ਦਾ ਹੈ ਜਦੋਂ ਐਸਟੀਐਫ ਵੱਲੋਂ ਬਕਾਇਦਾ ਮੁਖ਼ਬਰੀ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਫੜਨ ਲਈ ਨਾਕੇਬੰਦੀ ਕੀਤੀ ਗਈ ਸੀ। ਇਸ ਸਬੰਧੀ ਪਹਿਲਾਂ ਹੀ ਐੱਸਟੀਐੱਫ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਸੀ।

ਫਾਰਚੂਨਰ ’ਚ ਸਵਾਰ ਨਸ਼ਾ ਤਸਕਰ ਨੇ ਪੁਲਿਸ ’ਤੇ ਕੀਤੀ ਫਾਇਰਿੰਗ

ਧਾਂਦਰਾ ਰੋਡ ’ਤੇ ਪੁਲਿਸ ਦਾ ਨਾਕਾ ਤੋੜ ਕੇ ਫਾਇਰਿੰਗ ਕਰ ਮੌਕੇ ਤੋਂ ਫਰਾਰ ਹੋਏ ਮੁਲਜ਼ਮ ਦੀ ਐੱਸ ਟੀ ਐੱਫ ਨੇ ਸ਼ਨਾਖਤ ਦੀਪਕ ਕੁਮਾਰ ਵਜੋਂ ਕੀਤੀ ਹੈ ਜੋ ਨਸ਼ਾ ਤਸਕਰੀ ਦੇ ਗੋਰਖ ਧੰਦੇ ’ਚ ਸ਼ਾਮਿਲ ਹੈ। ਡੀਐਸਪੀ ਐਸਟੀਐਫ ਮੁਤਾਬਕ ਬੀਤੇ ਦਿਨ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਹੀ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਆਪਣੀ ਫੌਰਚੂਨਰ ਕਾਰ ਨਾਲ ਪੁਲਿਸ ਦੀ ਗੱਡੀ ’ਚ ਫੇਟ ਮਾਰੀ ਅਤੇ ਫਿਰ ਉਥੋਂ ਭੱਜਣ ’ਚ ਕਾਮਯਾਬ ਰਿਹਾ।

ਇਸ ਦੌਰਾਨ ਉਸ ਨੇ ਫਾਇਰਿੰਗ ਵੀ ਕੀਤੀ ਹਾਲਾਂਕਿ ਇਸ ਦੌਰਾਨ ਕਿਸੇ ਨੂੰ ਗੋਲੀ ਨਹੀਂ ਲੱਗੀ ਪਰ ਇਸ ਦੀ ਪੁਸ਼ਟੀ ਡੀਐਸਪੀ ਐੱਸਟੀਐੱਫ ਨੇ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਧਾਂਦਰਾ ਰੋਡ ਧੂਹ ਭਾਮੀਆਂ ਰੋਡ ਵੱਲ ਜਾ ਰਿਹਾ ਸੀ ਅਤੇ ਐੱਸਟੀਐੱਫ ਨੂੰ ਪੱਕੀ ਮੁਖਬਰੀ ਸੀ ਕਿ ਉਹ ਨਸ਼ਾ ਸਪਲਾਈ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਿੰਮ ਵੀ ਚਲਾਉਂਦਾ ਹੈ ਉੱਥੇ ਵੀ ਨਸ਼ਾ ਰੱਖਦਾ ਹੈ।

ਇਹ ਵੀ ਪੜ੍ਹੋ:ਮਜ਼ਦੂਰਾਂ ਨੇ ਮੰਡੀ ਦੇ ਗੇਟ ਬੰਦ ਕਰ MLA ਨੂੰ ਪਾਇਆ ਘੇਰਾ, ਪੁਲਿਸ ਨੂੰ ਪਈਆਂ ਭਾਜੜਾਂ !

ABOUT THE AUTHOR

...view details