ETV Bharat / state

ਮਜ਼ਦੂਰਾਂ ਨੇ ਮੰਡੀ ਦੇ ਗੇਟ ਬੰਦ ਕਰ MLA ਨੂੰ ਪਾਇਆ ਘੇਰਾ, ਪੁਲਿਸ ਨੂੰ ਪਈਆਂ ਭਾਜੜਾਂ !

author img

By

Published : Apr 28, 2022, 8:54 PM IST

ਦਾਣਾ ਮੰਡੀ 'ਚ ਚੋਰੀ ਦੀਆਂ ਵਾਰਦਾਤਾਂ ਤੇ ਲਿਫਟਿੰਗ ਦੀ ਮੱਠੀ ਰਫ਼ਤਾਰ ਤੋਂ ਭੜਕੇ ਮਜ਼ਦੂਰ
ਦਾਣਾ ਮੰਡੀ 'ਚ ਚੋਰੀ ਦੀਆਂ ਵਾਰਦਾਤਾਂ ਤੇ ਲਿਫਟਿੰਗ ਦੀ ਮੱਠੀ ਰਫ਼ਤਾਰ ਤੋਂ ਭੜਕੇ ਮਜ਼ਦੂਰ

ਰਾਏਕੋਟ ਮੰਡੀ ਚ ਕਣਕ ਦੀ ਲਿਫਟਿੰਗ ਨਾ ਹੋਣ ਤੇ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈਕੇ ਮਜ਼ਦੂਰ ਯੂਨੀਅਨ ਵੱਲੋਂ ਮੰਡੀ ਦੇ ਗੇਟ ਬੰਦ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੰਡੀ ਵਿੱਚ ਪਹੁੰਚੇ ਵਿਧਾਇਕ ਦੇ ਕਾਫਲੇ ਨੂੰ ਵੀ ਮਜ਼ਦੂਰਾਂ ਵੱਲੋਂ ਰੋਕ ਕੇ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਗਿਆ।

ਲੁਧਿਆਣਾ: ਰਾਏਕੋਟ ਦਾਣਾ ਮੰਡੀ ਵਿੱਚ ਵਾਪਰਦੀਆਂ ਚੋਰੀ ਦੀਆਂ ਵਾਰਦਾਤਾਂ ਅਤੇ ਲਿਫਟਿੰਗ ਦੀ ਮੱਠੀ ਰਫਤਾਰ ਤੋਂ ਭੜਕੇ ਅਨਾਜ ਮੰਡੀ ਮਜ਼ਦੂਰਾਂ ਨੇ ਦਾਣਾ ਮੰਡੀ ਦੇ ਤਿੰਨੇ ਗੇਟਾਂ ਨੂੰ ਜਿੰਦਰੇ ਜੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮਜ਼ਦੂਰਾਂ ਦੇ ਪ੍ਰਦਰਸ਼ਨ ਦੌਰਾਨ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਵਾਪਸ ਜਾਣ ਲੱਗੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਕਾਫਲਾ ਘੰਟਿਆਂਬੱਧੀ ਦਾਣਾ ਮੰਡੀ ਵਿੱਚ ਕੈਦ ਰਿਹਾ, ਜਿਸ 'ਤੇ ਰਾਏਕੋਟ ਪ੍ਰਸ਼ਾਸਨ ਵਿੱਚ ਅਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ।

ਦਾਣਾ ਮੰਡੀ 'ਚ ਚੋਰੀ ਦੀਆਂ ਵਾਰਦਾਤਾਂ ਤੇ ਲਿਫਟਿੰਗ ਦੀ ਮੱਠੀ ਰਫ਼ਤਾਰ ਤੋਂ ਭੜਕੇ ਮਜ਼ਦੂਰ
ਦਾਣਾ ਮੰਡੀ 'ਚ ਚੋਰੀ ਦੀਆਂ ਵਾਰਦਾਤਾਂ ਤੇ ਲਿਫਟਿੰਗ ਦੀ ਮੱਠੀ ਰਫ਼ਤਾਰ ਤੋਂ ਭੜਕੇ ਮਜ਼ਦੂਰ

ਇਸ ਬਣੇ ਮਾਹੌਲ ਤੋਂ ਬਾਅਦ ਡੀਐਸਪੀ ਰਾਏਕੋਟ ਰਾਜਵਿੰਦਰ ਸਿੰਘ ਰੰਧਾਵਾ, ਐੱਸ .ਐੱਚ.ਓ ਸਿਟੀ ਹੀਰਾ ਸਿੰਘ ਸਮੇਤ ਪੁਲਿਸ ਪਾਰਟੀ ਦਾਣਾ ਮੰਡੀ ਪੁੱਜੇ। ਇਸ ਮੌਕੇ ਮਜ਼ਦੂਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਭਰੋਸਾ ਦਿਵਾਇਆ ਕਿ ਰਾਏਕੋਟ ਇਲਾਕਿਆਂ ਦੀਆਂ ਦਾਣਾ ਮੰਡੀਆਂ ਵਿੱਚ ਕੱਲ੍ਹ ਤੋਂ ਲਿਫਟਿੰਗ ਦੇ ਕੰਮ ਦੀ ਰਫ਼ਤਾਰ ਤੇਜ਼ ਕੀਤੀ ਜਾਵੇਗੀ ਅਤੇ ਛੇਤੀ ਹੀ ਲਿਫਟਿੰਗ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਵੀ ਮਜ਼ਦੂਰਾਂ ਨੂੰ ਸ਼ਾਂਤ ਕਰਦਿਆਂ ਆਖਿਆ ਕਿ ਦਾਣਾ ਮੰਡੀ ਵਿੱਚ ਵਾਪਰੇ ਚੋਰੀ ਦੇ ਮਾਮਲਿਆਂ ਨੂੰ ਜਲਦ ਹੱਲ ਕਰਕੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਦਾਣਾ ਮੰਡੀ 'ਚ ਚੋਰੀ ਦੀਆਂ ਵਾਰਦਾਤਾਂ ਤੇ ਲਿਫਟਿੰਗ ਦੀ ਮੱਠੀ ਰਫ਼ਤਾਰ ਤੋਂ ਭੜਕੇ ਮਜ਼ਦੂਰ
ਦਾਣਾ ਮੰਡੀ 'ਚ ਚੋਰੀ ਦੀਆਂ ਵਾਰਦਾਤਾਂ ਤੇ ਲਿਫਟਿੰਗ ਦੀ ਮੱਠੀ ਰਫ਼ਤਾਰ ਤੋਂ ਭੜਕੇ ਮਜ਼ਦੂਰ
ਦਾਣਾ ਮੰਡੀ 'ਚ ਚੋਰੀ ਦੀਆਂ ਵਾਰਦਾਤਾਂ ਤੇ ਲਿਫਟਿੰਗ ਦੀ ਮੱਠੀ ਰਫ਼ਤਾਰ ਤੋਂ ਭੜਕੇ ਮਜ਼ਦੂਰ

ਇਸ ਦੌਰਾਨ ਪ੍ਰਦਰਸ਼ਨਕਾਰੀ ਹਲਕਾ ਵਿਧਾਇਕ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ' ’ਤੇ ਸ਼ਾਂਤ ਹੋਏ ਅਤੇ ਮਜ਼ਦੂਰਾਂ ਨੇ ਆਪਣਾ ਧਰਨਾ ਸਮਾਪਤ ਕੀਤਾ ਜਿਸ ਤੋਂ ਬਾਅਦ ਮੰਡੀ ਦੇ ਗੇਟਾਂ ਨੂੰ ਖੋਲ੍ਹਿਆ ਗਿਆ। ਉਥੇ ਹੀ ਉਨ੍ਹਾਂ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਆਪਣਾ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਮਜ਼ਦੂਰ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਲਿਫਟਿੰਗ ਦਾ ਕੰਮ ਤੇਜ਼ ਨਹੀਂ ਕੀਤਾ ਤਾਂ ਉਹ ਦਾਣਾ ਮੰਡੀਆਂ ਨੂੰ ਛੱਡ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ। ਉਸ ਤੋਂ ਬਾਅਦ ਮੰਡੀਆਂ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਦੀ ਜ਼ਿੰਮੇਵਾਰੀ ਸਰਕਾਰ, ਪ੍ਰਸ਼ਾਸਨ, ਖਰੀਦ ਏਜੰਸੀਆਂ ਅਤੇ ਆੜ੍ਹਤੀਆਂ ਦੀ ਹੋਵੇਗੀ।

ਇਹ ਵੀ ਪੜ੍ਹੋ: ਪੰਚਾਇਤ ਮੰਤਰੀ ਦੀ ਵੱਡੀ ਰੇਡ, 29 ਏਕੜ ਸਰਕਾਰੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.