ਪੰਜਾਬ

punjab

Moosewala's Haveli: ਮੂਸੇਵਾਲਾ ਦੇ ਫੈਨ ਫੌਜੀ ਭਰਾਵਾਂ ਨੇ ਪਿੰਡ 'ਚ ਬਣਵਾ ਦਿੱਤੀ ਸਿੱਧੂ ਦੇ ਘਰ ਵਰਗੀ ਹਵੇਲੀ, ਸਾਹਮਣੇ ਲਗਵਾ ਦਿੱਤਾ ਮੂਸੇਵਾਲਾ ਦਾ ਬੁੱਤ

By

Published : Mar 4, 2023, 6:06 PM IST

Updated : Mar 4, 2023, 10:15 PM IST

ਗੁਰਦਾਸਪੁਰ 'ਚ ਮਸੂੇਵਾਲਾ ਦੀ ਹਵੇਲੀ ਵਰਗੀ ਬਣੀ ਇੱਕ ਹੋਰ ਹਵੇਲੀ

ਮੂਸੇਵਾਲਾ ਦੇ ਫੈਨਜ਼ ਆਪਣੇ-ਆਪਣੇ ਤਰੀਕੇ ਨਾਲ ਆਪਣੇ ਹੀਰੋ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਇਸੇ ਤਰ੍ਹਾਂ ਇੱਕ ਹੋਰ ਫੈਨ ਵੱਲੋਂ ਮੂਸੇਵਾਲਾ ਦੇ ਪਿਆਰ 'ਚ ਉਸ ਦੀ ਹਵੇਲੀ ਵਰਗੀ ਹਵੇਲੀ ਹੀ ਬਣਾ ਦਿੱਤੀ ਹੈ।

ਗੁਰਦਾਸਪੁਰ 'ਚ ਮਸੂੇਵਾਲਾ ਦੀ ਹਵੇਲੀ ਵਰਗੀ ਬਣੀ ਇੱਕ ਹੋਰ ਹਵੇਲੀ

ਗੁਰਦਾਸਪੁਰ:ਸਿੱਧੂ ਮੂਸੇਵਾਲਾ ਉਹ ਨਾਮ ਜੋ ਹਰ ਕਿਸੇ ਦੇ ਦਿਲ 'ਚ ਧੜਕ ਰਿਹਾ ਹੈ। ਭਾਵੇਂ ਕਿ ਦੁਨੀਆਂ ਨੂੰ ਕਦੋਨ ਦਾ ਅਲਵਿਦਾ ਆਖ ਗਿਆ ਪਰ ਆਏ ਦਿਨ ਮੂਸੇਵਾਲਾ ਦੇ ਫੈਨਜ਼ ਕੁਝ ਵੱਖਰਾ ਕਰ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਜਿੱਥੇ ਵੀ ਚਾਰ ਵਿਅਕਤੀ ਜੁੜ ਕੇ ਖੜ੍ਹਦੇ ਹਨ ਤਾਂ ਉੱਥੇ ਸਿਧੂ ਮੂਸੇਵਾਲਾ ਦੇ ਗੀਤਾਂ ਅਤੇ ਉਸ ਦੇ ਕਤਲ ਅਤੇ ਕਾਤਲਾਂ ਦੀ ਗੱਲ ਜ਼ਰੂਰ ਹੁੰਦੀ ਹੈ। ਕਿਉਂਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਰ ਕਿਸੇ ਦੀ ਅੱਖ ਨਮ ਹੋਈ ਸੀ। ਬੇਸ਼ੱਕ ਕਾਤਲਾਂ ਨੇ ਸਿੱਧੂ ਮੂਸੇਾਵਾਲਾ ਦਾ ਕਤਲ ਕਰ ਦਿੱਤਾ ਹੈ ਪਰ ਉਹ ਆਪਣੇ ਚਾਹਣ ਵਾਲਿਆਂ ਦੇ ਦਿਲ 'ਚ ਹਮੇਸ਼ਾ ਜਿੰਦਾ ਰਹੇਗਾ। ਇਸੇ ਦੀ ਇੱਕ ਹੋਰ ਮਿਸਾਲ ਗੁਰਦਾਸਪੁਰ ਦੇ ਪਿੰਡ ਜੋਗੋਵਾਲ ਬੇਦੀਆਂ ਵਿੱਚ ਦੇਖਣ ਨੂੰ ਮਿਲੀ ਹੈ। ਇਸ ਪਿੰਡ 'ਚ ਸਿੱਧੂ ਮੂਸੇਵਾਲਾ ਦੀ ਹਵੇਲੀ ਬਣ ਰਹੀ ਹੈ ਇਨ੍ਹਾਂ ਹੀ ਨਹੀਂ ਲੈਜੰਡ ਦਾ ਬੱੁਤ ਵੀ ਇਸ ਹਵੇਲੀ ਦੇ ਬਾਹਰ ਲਗਾਇਆ ਗਿਆ ਹੈ। ਇਹ ਹਵੇਲੀ ਫੌਜੀ ਭਰਾਵਾਂ ਵੱਲੋਂ ਮਿਲਕੇ ਬਣਾਈ ਜਾ ਰਹੀ ਹੈ।

ਮੂਸੇਵਾਲਾ ਦਾ ਫੈਨ: ਸਿੱਧੂ ਮੂਸੇਵਾਲਾ ਦੇ ਕਰੋੜਾਂ ਫੈਨ ਹਨ। ਉਨ੍ਹਾਂ ਵਿੱਚੋਂ ਇੱਕ ਸੁਖਪ੍ਰੀਤ ਸਿੰਘ ਵੀ ਹੈ । ਜਿਸ ਵੱਲੋਂ ਮੂਸੇਵਾਲੇ ਦੀ ਹਵੇਲੀ ਵਰਗੀ ਹਵੇਲੀ ਆਪਣੇ ਪਿੰਡ 'ਚ ਬਣਾਈ ਗਈ ਹੈ। ਸੁਖਪ੍ਰੀਤ ਨੇ ਮੀਡੀਆ ਨਾਲ ਕਰਦੇ ਹੋਏ ਦੱਸਿਆ ਕਿ ਇਹ ਹਵੇਲੀ ਮੂਸੇਵਾਲੇ ਦੇ ਕਤਲ ਤੋਂ ਪਹਿਲਾਂ ਸ਼ੁਰੂ ਕੀਤੀ ਸੀ। ਇਸ ਹਵੇਲੀ ਨੂੰ ਬਣਾਉਣ ਦਾ ਮਕਸਦ ਸੀ ਮੂਸੇਵਾਲਾ ਨੂੰ ਇੱਕ ਤੋਹਫ਼ਾ ਭੇਂਟ ਕਰਨਾ ਸੀ, ਕਿਉਂਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਨੇ ਨੌਜਵਾਨਾਂ ਦੇ ਦਿਲਾਂ 'ਤੇ ਇਸ ਕਦਰ ਛਾਪ ਛੱਡੀ ਸੀ ਕਿ ਉਸ ਨੂੰ ਸਾਰੇ ਆਪਣਾ ਰੋਲ ਮਾਡਲ ਮੰਨਣ ਲੱਗ ਗਏ ਸਨ। ਮੂਸੇਵਾਲਾ ਦੇ ਫੈਨ ਨੇ ਆਖਿਆ ਕਿ ਮੂਸੇਵਾਲਾ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਇਆ ਸੀ। ਇਸ ਤੋਂ ਇਲਾਵਾ ਹਰ ਇੱਕ ਗੀਤ 'ਚ ਮੂਸੇਵਾਲਾ ਨੇ ਸੱਚ ਹੀ ਬੋਲ੍ਹਿਆ ਸੀ।

ਪਿੰਡ ਵਾਸੀ: ਜੋਗੋਵਾਲ ਬੇਦੀਆਂ ਦੇ ਪਿੰਡ ਵਾਸੀ ਸੁਰਜੀਤ ਸਿੰਘ ਨੇ ਆਖਿਆ ਕਿ ਮੂਸੇਵਾਲਾ ਨੂੰ ਫੈਨਜ਼ ਪਿਆਰ ਹੀ ਬਹੁਤ ਕਰਦੇ ਹਨ। ਇਸੇ ਲਈ ਉਨ੍ਹਾਂ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਯਾਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਮੂਸੇਵਾਲਾ ਦੇ ਕਤਲ ਨੇ ਸਾਨੂੰ ਸਭ ਤੋਂ ਤੋੜ ਕੇ ਰੱਖਦਾ ਦਿੱਤਾ ਹੈ। ਮੂਸੇਵਾਲਾ ਦੇ ਕਤਲ ਨਾਲ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਿਆ ਪਿਆ ਹੈ। ਮੂਸੇਵਾਲਾ ਦੇ ਜਾਣ ਦਾ ਦੁੱਖ ਅਸੀਂ ਕਦੇ ਨਹੀਂ ਭੁਲਾ ਸਕਦੇ। ਉਹ ਆਪਣੇ ਗੀਤਾਂ ਜਰੀਏ ਹਮੇਸ਼ਾ ਸਾਡੇ ਦਿਲਾਂ 'ਚ ਧੜਕਦਾ ਰਹੇਗਾ। ਇਸ ਤੋਂ ਪਹਿਲਾਂ ਉਨ੍ਹਾਂ ਆਖਿਆ ਕਿ ਮੂਸੇਵਾਲਾ ਦੇ ਮਾਤਾ ਜੀ ਵੀ ਇਸ ਹਵੇਲੀ ਨੂੰ ਦੇਖਣ ਲਈ ਜਲਦ ਹੀ ਆਉਣਗੇ। ਤਾਹਨੂੰ ਦੱਸ ਦਈਏ ਕਿ ਹੁਣ ਤੱਕ ਹਵੇਲੀ ਨੂੰ ਬਣਾੳਣ ਲਈ 60 ਲੱਖ ਰੁਏ ਦੀ ਲਾਗਤ ਆ ਚੁੱਕੀ ਹੈ ਅਤੇ ਹਾਲੇ ਕੰਮ ਜਾਰੀ ਹੈ।

ਇਹ ਵੀ ਪੜ੍ਹੋ:Given job by Punjab government: ਪੱਲੇਦਾਰੀ ਕਰਨ ਲਈ ਮਜ਼ਬੂਰ ਹਾਕੀ ਖਿਡਾਰੀ ਦੀ ਪੰਜਾਬ ਸਰਕਾਰ ਨੇ ਫੜ੍ਹੀ ਬਾਂਹ, ਖੇਡ ਵਿਭਾਗ 'ਚ ਦਿੱਤੀ ਨੌਕਰੀ

Last Updated :Mar 4, 2023, 10:15 PM IST

ABOUT THE AUTHOR

...view details