ਪੰਜਾਬ

punjab

ਮੋਟਰਸਾਈਕਲ 'ਚ ਹੋਇਆ ਜ਼ਬਰਦਸਤ ਧਮਾਕਾ, ਚਾਲਕ ਦੀ ਹੋਈ ਦਰਦਨਾਕ ਮੌਤ

By

Published : Sep 16, 2021, 11:51 AM IST

Updated : Sep 16, 2021, 1:22 PM IST

ਮੋਟਰਸਾਈਕਲ 'ਚ ਹੋਇਆ ਧਮਾਕਾ,

ਫਾਜ਼ਿਲਕਾ ਦੇ ਜਲਾਲਾਬਾਦ (Jalalabad) ਵਿਖੇ ਦੇਰ ਰਾਤ ਦਰਦਨਾਕ ਹਾਦਸਾ ਵਾਪਰਿਆ। ਇਥੇ ਅਚਾਨਕ ਇੱਕ ਚਲਦੀ ਹੋਈ ਮੋਟਰਸਾਈਕਲ 'ਚ ਧਮਾਕਾ (Explosion in a motorcycle) ਹੋ ਗਿਆ ਤੇ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਫਾਜ਼ਿਲਕਾ:ਦੇਰ ਰਾਤ ਜਲਾਲਾਬਾਦ (Jalalabad) ਵਿਖੇ ਇੱਕ ਮੋਟਰਸਾਈਕਲ ਵਿੱਚ ਧਾਮਕਾ (Explosion in a motorcycle) ਹੋ ਗਿਆ। ਜਿਸ ਕਾਰਨ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਜਲਾਲਾਬਾਦ ਦੇ ਪੰਜਾਬ ਨੈਸ਼ਨਲ ਬੈਂਕ (PNB BANK) ਦੇ ਸਾਹਮਣੇ ਇੱਕ ਮੋਟਰਸਾਈਕਲ ਦੀ ਟੈਂਕੀ ਵਿੱਚ ਹੋਇਆ। ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਹ ਧਮਾਕਾ ਇਨ੍ਹਾਂ ਕੁ ਜ਼ਬਰਦਸਤ ਸੀ ਕਿ ਇਸ 'ਤੇ ਸਵਾਰ ਵਿਅਕਤੀ ਦੇ ਸਰੀਰ ਦੇ ਚਿਥੜੇ ਉਢ ਗਏ ਤੇ ਉਸ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨ ਮੋਟਰਸਾਈਕਲ ਦੇ ਵੀ ਪਰਖਚੇ ਉਢ ਗਏ। ਰਾਹਗੀਰਾਂ ਨੇ ਪੁਲਿਸ ਨੂੰ ਦੱਸਿਆ ਕੀ ਪਹਿਲਾਂ ਮੋਟਰਸਾਈਕਲ ਦੀ ਟੈਂਕੀ ਵਿੱਚ ਅੱਗ ਲੱਗੀ ਤੇ ਬਾਅਦ ਵਿੱਚ ਬੇਹਦ ਜ਼ਬਰਦਸਤ ਧਮਾਕਾ (Blast in bike) ਹੋਇਆ।

ਮੋਟਰਸਾਈਕਲ 'ਚ ਹੋਇਆ ਧਮਾਕਾ

ਇਸ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ 22 ਸਾਲਾ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਢਾਣੀ ਨਹਿੰਗਾਂ ਵਾਲੀ ਵਸਨੀਕ ਫਿਰਜ਼ਪੁਰ ਵਜੋਂ ਹੋਈ ਹੈ। ਮ੍ਰਿਤਕ ਫਿਰੋਜ਼ਪੁਰ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਲਾਲਾਬਾਦ ਆਇਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਨ੍ਹਾਂ ਨੂੰ ਮਿਲਣ ਦੇ ਲਈ ਜਲਾਲਾਬਾਦ ਆ ਰਿਹਾ ਸੀ, ਤੇ ਇਸ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਪੁਲਿਸ ਵੱਲੋਂ ਸੂਚਿਤ ਕੀਤਾ ਗਿਆ।

ਪੁਲਿਸ ਦੇ ਮੁਤਾਬਕ ਬਲਵਿੰਦਰ ਸਿੰਘ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਿਆ ਸੀ, ਬਲਵਿੰਦਰ ਸਿੰਘ ਤੇ ਜ਼ਖਮੀਆਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀ। ਜਿਥੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ।

ਮੋਟਰਸਾਈਕਲ 'ਚ ਹੋਇਆ ਧਮਾਕਾ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਹਾਦਸੇ ਵਾਲੀ ਥਾਂ ਤੋਂ ਬਿਨਾਂ ਨੰਬਰ ਪਲੇਟ ਤੋਂ ਇੱਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮੌਕੇ ਤੇ ਫੋਰੈਂਸਿਕ ਟੀਮਾਂ ਬੁਲਾਈਆਂ ਗਈਆਂ ਹਨ ਜੋ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਦੀ ਟੈਂਕੀ ਵਿਚ ਧਮਾਕਾ ਹੋਇਆ ਹੈ, ਧਮਾਕਾ ਹੋਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਪੁਲਿਸ ਵੱਲੋਂ ਫੌਰੈਂਸਿਕ ਟੀਮ ਬੁਲਾ ਕੇ ਹਾਦਸੇ ਵਾਲੀ ਥਾਂ ਦੀ ਜਾਂਚ ਜਾਰੀ ਹੈ।

ਮੋਟਰਸਾਈਕਲ 'ਚ ਹੋਇਆ ਧਮਾਕਾ

ਦੱਸਣਯੋਗ ਹੈ ਕਿ ਬੀਤੇ ਦਿਨੀਂ ਟਿਫਨ ਬੰਬ ਬਰਾਮਦ ਹੋਣ ਮਗਰੋਂ ਮੁਖ ਮੰਤਰੀ ਵੱਲੋਂ ਸੂਬੇ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਹਾਈ ਅਲਰਟ ਤੋਂ ਬਾਅਦ ਮੋਟਰਸਾਈਕਲ 'ਚ ਹੋਏ ਇਸ ਧਮਾਕੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ :ਟਿਫਨ ਬੰਬ ਮਾਮਲੇ ‘ਚ ਕੈਪਟਨ ਵੱਲੋਂ ਹਾਈ ਅਲਰਟ ਜਾਰੀ

Last Updated :Sep 16, 2021, 1:22 PM IST

ABOUT THE AUTHOR

...view details