ਪੰਜਾਬ

punjab

Robbery Case Solved: ਪੁਲਿਸ ਨੇ ਹੱਲ ਕੀਤਾ ਮੰਡੀ ਗੋਬਿੰਦਗੜ੍ਹ 'ਚ 23 ਲੱਖ ਦੀ ਲੁੱਟ ਦਾ ਮਾਮਲਾ, ਦੇਸੀ ਪਿਸਤੌਲ ਸਣੇ ਫੜੇ ਤਿੰਨ ਮੁਲਜ਼ਮ

By ETV Bharat Punjabi Team

Published : Oct 14, 2023, 7:10 PM IST

ਲੁੱਟ ਦੇ ਦੋਸ਼ੀ ਕਾਬੂ
ਲੁੱਟ ਦੇ ਦੋਸ਼ੀ ਕਾਬੂ

ਮੰਡੀ ਗੋਬਿੰਦਗੜ੍ਹ 'ਚ ਪਿਛਲੇ ਦਿਨੀਂ ਹੋਈ 23 ਲੱਖ ਦੀ ਲੁੱਟ ਨੂੰ ਪੁਲਿਸ ਨੇ ਹੱਲ ਕੀਤਾ ਹੈ। ਜਿਸ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਦੇਸੀ ਪਿਸਤੌਲ ਵੀ ਬਰਾਮਦ ਹੋਇਆ ਹੈ। (Robbery Case Solved)

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਸ੍ਰੀ ਫ਼ਤਿਹਗੜ੍ਹ ਸਾਹਿਬ:ਸੂਬੇ 'ਚ ਇੱਕ ਪਾਸੇ ਪੁਲਿਸ ਤੇ ਸਰਕਾਰ ਵਲੋਂ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਨਿੱਤ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਪਿਛਲੇ ਦਿਨੀਂ ਮੰਡੀ ਗੋਬਿੰਦਗੜ੍ਹ ਵਿੱਚ ਸਾਹਮਣੇ ਆਇਆ ਸੀ, ਜਿਥੇ ਸੇਲ ਪ੍ਰਚੇਂਜ ਦੀ ਇਕੱਠੀ ਕੀਤੀ 23 ਲੱਖ 15 ਹਜ਼ਾਰ ਦੀ ਨਕਦੀ ਬਦਮਾਸ਼ਾਂ ਵਲੋਂ ਲੁੱਟ ਲਈ ਸੀ। ਜਿਸ ਨੂੰ ਪੁਲਿਸ ਵਲੋਂ ਹੱਲ ਕਰਨ ਦਾ ਦਾਅਵਾ ਕੀਤਾ ਹੈ ਅਤੇ ਮਾਮਲੇ 'ਚ ਤਿੰਨ ਮੁਲਜ਼ਮ ਕਾਬੂ ਕੀਤੇ ਹਨ, ਜਿੰਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ। (Robbery Case Solved)

ਤਿੰਨ ਮੁਲਜ਼ਮ ਤੇ ਦੇਸੀ ਪਿਸਤੌਲ ਬਰਾਮਦ:ਜਿਸਦੇ ਸਬੰਧੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਐੱਸਐੱਸਪੀ ਡਾ.ਰਵਜੋਤ ਗਰੇਵਾਲ ਵਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ 'ਚ ਪੁਲਿਸ ਵਲੋਂ ਬਦਮਾਸ਼ਾਂ ਤੋਂ ਲੁੱਟ ਦੀ ਰਕਮ ਵਿਚੋਂ 14 ਲੱਖ ਰੁਪਏ ਬਰਾਮਦ ਕਰ ਲਏ ਹਨ ਅਤੇ ਵਾਰਦਾਤ 'ਚ ਵਰਤਿਆ ਗਿਆ ਦੇਸੀ ਪਿਸਤੌਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਐੱਸ.ਐੱਸ.ਪੀ ਡਾ. ਰਵਜੋਤ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹੁਲ ਨਾਮ ਦੇ ਕਰਿੰਦੇ ਨੇ ਹੀ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।

ਬੈਂਕ ਨੂੰ ਜਾਂਦੇ ਸਮੇਂ ਹੋਈ ਵਾਰਦਾਤ:ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਨੇ ਰੋਜ਼ਾਨਾ ਦੀ ਤਰ੍ਹਾਂ ਮੰਡੀ ਗੋਬਿੰਦਗੜ੍ਹ ਵਿੱਚ ਸੇਲ ਪ੍ਰਚੇਂਜ ਦੀਆਂ ਪੇਮੈਂਟ ਇਕੱਠੀ ਕੀਤੀ ਅਤੇ ਮਾਲਕ ਨੂੰ ਫੜਾ ਕੇ ਬਹਾਨਾ ਮਾਰ ਕੇ ਉਥੋਂ ਚਲਾ ਗਿਆ, ਜਿਸ ਤੋਂ ਬਾਅਦਲ ਮਾਲਕ ਸੁਸ਼ੀਲ ਕੁਮਾਰ ਜਦੋਂ ਉਨ੍ਹਾਂ ਪੈਸਿਆਂ ਨੂੰ ਦਫ਼ਤਰ ਤੋਂ ਬੈਂਕ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ ਤਾਂ ਪਿਛੋਂ ਰਾਹੁਲ ਆਪਣੇ ਦੋ ਸਾਥੀਆਂ ਨਾਲ ਆਉਂਦਾ ਹੈ ਤੇ ਪਿਸਤੌਲ ਦੀ ਨੌਕ 'ਤੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ।

ਲੁੱਟ ਦੀ ਅੱਧੀ ਰਕਮ ਬਰਾਮਦ:ਉਨ੍ਹਾਂ ਦੱਸਿਆ ਕਿ ਸੁਸ਼ੀਲ ਕੁਮਾਰ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਉਪਰੰਤ ਪੁਲਿਸ ਪਾਰਟੀਆਂ ਦਾ ਗਠਨ ਕਰਕੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਉਪਰਾਲੇ ਕੀਤੇ ਗਏ। ਮੁੱਢਲੀ ਤਫਤੀਸ਼ ਤੋਂ ਰਾਹੁਲ , ਰਾਜਾ ਸਿੰਘ ਤੇ ਵੀਰ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਕੀਤੀ ਰਕਮ ਵਿੱਚੋਂ 14 ਲੱਖ ਰੁਪਏ ਬਰਾਮਦ ਕਰਵਾਏ ਗਏ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਦੇਸੀ ਪਿਸਤੌਲ ਅਤੇ ਇੱਕ ਸਕੂਟਰੀ ਵੀ ਬਰਾਮਦ ਕੀਤੀ ਗਈ ਹੈ।

ABOUT THE AUTHOR

...view details