ETV Bharat / state

Administrative Officers Transfered: ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਅਤੇ 2 PCS ਅਧਿਕਾਰੀ ਬਦਲੇ

author img

By ETV Bharat Punjabi Team

Published : Oct 14, 2023, 4:08 PM IST

ਸੂਬੇ ਦੀ ਮਾਨ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਜਿਸ 'ਚ ਸਰਕਾਰ ਵਲੋਂ 18 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰਕੇ ਨਵੇਂ ਵਿਭਾਗਾਂ 'ਚ ਜ਼ਿੰਮੇਵਾਰੀ ਸੌਂਪੀ ਗਈ ਹੈ। (Administrative Officers Transfered).

ਅਫ਼ਸਰਾਂ ਦੇ ਤਬਾਦਲੇ
ਅਫ਼ਸਰਾਂ ਦੇ ਤਬਾਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ IAS ਅਤੇ PCS ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਜਿੰਨ੍ਹਾਂ ਵਿੱਚ 18 ਆਈਏਐਸ ਅਤੇ 2 ਪੀਸੀਐਸ ਅਧਿਕਾਰੀ ਸ਼ਾਮਲ ਹਨ, ਜਿੰਨ੍ਹਾਂ ਨੂੰ ਸੂਬੇ ਦੀ ਮਾਨ ਸਰਕਾਰ ਵਲੋਂ ਬਦਲ ਦਿੱਤਾ ਗਿਆ। ਕਾਬਿਲੇਗੌਰ ਹੈ ਕਿ ਸਾਰੇ ਅਧਿਕਾਰੀਆਂ ਨੂੰ ਨਵੇਂ ਵਿਭਾਗਾਂ ਦਾ ਚਾਰਜ ਦਿੱਤਾ ਗਿਆ ਹੈ। ਇਹ ਕਦਮ ਪੰਜਾਬ ਵਿੱਚ ਸਿਆਸੀ ਤਬਦੀਲੀਆਂ ਦਰਮਿਆਨ ਚੁੱਕਿਆ ਗਿਆ ਹੈ। (Administrative Officers Transfered)

ਸਰਕਾਰ ਵਲੋਂ ਜਾਰੀ ਹੁਕਮ
ਸਰਕਾਰ ਵਲੋਂ ਜਾਰੀ ਹੁਕਮ

ਪਹਿਲੇ ਵੀ ਕਈ ਅਫ਼ਸਰਾਂ ਦੇ ਹੋ ਚੁੱਕੇ ਤਬਾਦਲੇ: ਇਸ ਵਿੱਚ ਪੰਜਾਬ ਸਰਕਾਰ ਵਲੋਂ ਸਥਾਨਕ ਸਰਕਾਰਾਂ ਬਾਰੇ ਸਕੱਤਰ ਅਜੋਏ ਸ਼ਰਮਾ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਡੀਸੀ ਅਮਿਤ ਤਲਵਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਉਨ੍ਹਾਂ ਦੀ ਥਾਂ 'ਤੇ ਘਣਸ਼ਿਆਮ ਥੋਰੀ ਨਵੇਂ ਡਿਪਟੀ ਕਮਿਸ਼ਨਰ ਹੋਣਗੇ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਕਈ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਹੋ ਚੁੱਕੇ ਹਨ। ਸੂਬਾ ਸਰਕਾਰ ਦੇ ਅਨੁਸਾਰ, ਕੰਮਕਾਜ ਵਿੱਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਮੇਂ-ਸਮੇਂ 'ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਂਦੇ ਹਨ।

ਸਰਕਾਰ ਵਲੋਂ ਜਾਰੀ ਹੁਕਮ
ਸਰਕਾਰ ਵਲੋਂ ਜਾਰੀ ਹੁਕਮ

ਇੰਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ: ਪੰਜਾਬ ਸਰਕਾਰ ਵਲੋਂ ਜਿੰਨ੍ਹਾਂ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਨੂੰ ਨਵੇਂ ਮਹਿਕਮਿਆਂ 'ਚ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਸ 'ਚ ਆਈਏਐਸ ਵਿਵੇਕਪ੍ਰਤਾਪ ਸਿੰਘ ਨੂੰ ਪ੍ਰਿੰਸੀਪਲ ਸਕੱਤਰ, ਤਕੀਨੀਕੀ ਸਿੱਖਿਆ ਲਾਇਆ ਗਿਆ ਹੈ। ਇਸ ਤੋਂ ਇਲਾਵਾ ਅਜੋਏ ਕੁਮਾਰ ਸਿਨਹਾ ਨੂੰ ਪ੍ਰਿੰਸੀਪਲ ਸਕੱਤਰ ਵਿੱਤ, ਵੀਕੇ ਮੀਣਾ ਨੂੰ ਪ੍ਰਿੰਸੀਪਲ ਸਕੱਤਰ, ਸਮਾਜਿਕ ਨਿਆਂ ਵਿਭਾਗ, ਅਜੋਏ ਸ਼ਰਮਾ ਨੂੰ ਅਡੀਸ਼ਨਲ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ, ਕਮਲ ਕਿਸ਼ੋਰ ਯਾਦਵ ਨੂੰ ਪ੍ਰਸ਼ਸਨਿਕ ਸਕੱਤਰ, ਸਕੂਲ ਸਿੱਖਿਆ ਵਿਭਾਗ,ਅਰੁਣ ਸੇਖੜੀ ਨੂੰ ਕਮਿਸ਼ਨਰ ਫਿਰੋਜ਼ਪੁਰ ਡਿਵੀਜਨ,ਦਲਜੀਤ ਸਿੰਘ ਮਾਂਗਟ ਨੂੰ ਕਮਿਸ਼ਨਰ ਪਟਿਆਲਾ ਡਿਵੀਜਨ, ਰਿਤੂ ਅਗਰਵਾਲ ਨੂੰ ਸਕੱਤਰ, ਕਾਰਪੋਰੇਸ਼ਨ ਵਿਭਾਗ ਅਤੇ ਮਨਜੀਤ ਸਿੰਘ ਬਰਾੜ ਨੂੰ ਕਮਿਸ਼ਨਰ ਫਰੀਦਕੋਟ ਡਿਵੀਜਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਸਰਕਾਰ ਵਲੋਂ ਜਾਰੀ ਹੁਕਮ
ਸਰਕਾਰ ਵਲੋਂ ਜਾਰੀ ਹੁਕਮ

ਮਿਲੀਆਂ ਨਵੀਆਂ ਜ਼ਿੰਮੇਵਾਰੀਆਂ: ਇਸ ਤੋਂ ਇਲਾਵਾ ਆਈਏਐਸ ਦਵਿੰਦਰ ਪਾਲ ਸਿੰਘ ਖਰਬੰਦਾ ਨੂੰ ਡਾਇਰੈਕਟਰ ਇੰਡਸਟਰੀ ਅਤੇ ਕਾਮਰਸ, ਵਰਿੰਦਰ ਕੁਮਾਰ ਸ਼ਰਮਾ ਨੂੰ ਮੈਨੇਜਿੰਗ ਡਾਇਰੈਕਟਰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ, ਘਣਸ਼ਿਆਮ ਥੋਰੀ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਪੁਨੀਤ ਗੋਇਲ ਨੂੰ ਡਾਇਰੈਕਟਰ ਫੂਡ ਸਿਵਲ ਸਪਲਾਈ, ਸ਼ੀਨਾ ਅਗਰਵਾਲ ਨੂੰ ਡਾਇਰੈਕਟਰ ਮਹਿਲਾ ਆਯੋਗ ਬਾਲ ਵਿਕਾਸ ਵਿਭਾਗ, ਹਰਪ੍ਰੀਤ ਸਿੰਘ ਨੂੰ ਡਾਇਰੈਕਟਰ ਸਪੋਰਟਸ ਸਰਵਿਸ, ਅੰਮ੍ਰਿਤ ਸਿੰਘ ਨੂੰ ਡਾਇਰੈਕਟਰ ਉੱਚ ਸਿੱਖਿਆ ਵਿਭਾਗ, ਨੀਰੂ ਕਤਿਆਲ ਗੁਪਤਾ ਨੂੰ ਡਾਇਰੈਕਟਰ ਟੂਰਿਜ਼ਮ ਅਤੇ ਕਲਚਰ ਅਤੇ ਕਮਲ ਕੁਮਾਰ ਗਰਗ ਨੂੰ ਐਡੀਸ਼ਨਲ ਸਕੱਤਰ, ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦਾ ਕਾਰਜ ਭਾਰ ਦਿੱਤਾ ਗਿਆ ਹੈ। ਜਦਕਿ ਇੰਨ੍ਹਾਂ ਤੋਂ ਇਲਾਵਾ ਪੀਸੀਐਸ ਅਧਿਕਾਰੀਆਂ 'ਚ ਸੁਖਜੀਤਪਾਲ ਸਿੰਘ ਨੂੰ ਅਡੀਸ਼ਨਲ ਸਕੱਤਰ, ਹੈਲਥ ਅਤੇ ਫੈਮਲੀ ਵੇਲਫੇਅਰ ਅਤੇ ਜਗਜੀਤ ਸਿੰਘ ਨੂੰ ਸਕੱਤਰ, ਸੂਬਾ ਚੋਣ ਕਮਿਸ਼ਨ ਵਜੋਂ ਜ਼ਿੰਮੇਵਾਰੀ ਦੇ ਕੇ ਤਬਾਦਲਾ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.