ETV Bharat / state

ਪੀਐਮ ਮੋਦੀ ਦੇ ਪੰਜਾਬ ਦੌਰੇ 'ਤੇ ਬੋਲੇ ਡਾ.ਬਲਬੀਰ ਸਿੰਘ, ਕਿਸਾਨਾਂ ਦੇ ਹੱਕ 'ਚ ਗੱਲ ਕਰਨ ਦੀ ਕੀਤੀ ਮੰਗ - Lok sabha eletion punjab 2024

author img

By ETV Bharat Punjabi Team

Published : May 20, 2024, 5:23 PM IST

ਪਟਿਆਲਾ ਵਿਖੇ ਕੈਬਿਨੇਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਂਵਾਂ ਸੁਣੀਆਂ। ਨਾਲ ਹੀ ਵਾਅਦਾ ਕੀਤਾ ਜਲਦ ਹੀ ਸਪੈਸ਼ਲ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ।

Dr. Balbir Singh spoke on Prime Minister Modi's visit to Punjab, demanded to speak in favor of farmers
ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ 'ਤੇ ਬੋਲੇ ਡਾ.ਬਲਬੀਰ ਸਿੰਘ, ਕਿਸਾਨਾਂ ਦੇ ਹੱਕ 'ਚ ਗੱਲ ਕਰਨ ਦੀ ਕੀਤੀ ਮੰਗ (patiAla)

ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ 'ਤੇ ਬੋਲੇ ਡਾ.ਬਲਬੀਰ ਸਿੰਘ (PATIALA)

ਪਟਿਆਲਾ : ਲੋਕ ਸਭਾ ਚੋਣਾਂ ਨੂੰ ਲੈਕੇ ਇੱਕ ਪਾਸੇ ਪਾਰਟੀਆਂ ਪ੍ਰਚਾਰ ਕਰ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਅੱਜ ਪਟਿਆਲਾ ਦੇ ਪੁਰਾਣਾ ਬੱਸ ਐਂਡ ਐਸੋਸੀਏਸ਼ਨ ਦੇ ਦੁਕਾਨਦਾਰਾਂ ਵੱਲੋਂ ਡਾਕਟਰ ਬਲਬੀਰ ਸਿੰਘ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਹਾਜ਼ਰ ਰਹੇ ਤੇ ਦੁਕਾਨਦਾਰਾਂ ਨੇ ਡਾਕਟਰ ਬਲਬੀਰ ਸਿੰਘ ਨਾਲ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਮਿਹਨਤ ਸਦਕਾ ਪੁਰਾਣਾ ਬੱਸ ਸਟੈਂਡ ਚਾਲੂ ਜਰੂਰ ਹੋ ਗਿਆ ਹੈ। ਪਰ ਹਾਲੇ ਵੀ ਇੱਥੇ ਬੱਸਾਂ ਦੀ ਘਾਟ ਹੋਣ ਕਾਰਨ ਲੋਕ ਪਰੇਸ਼ਾਨ ਹੁੰਦੇ ਨੇ ਤਾਂ ਉਹਨਾਂ ਨੇ ਡਾਕਟਰ ਬਲਬੀਰ ਸਿੰਘ ਨੂੰ ਇਹ ਬੇਨਤੀ ਕੀਤੀ ਹੈ ਕਿ ਇੱਥੇ ਆਉਣ ਵਾਲੀਆਂ ਬੱਸਾਂ ਨੂੰ ਵਧਾਇਆ ਜਾਵੇ ਤਾਂ ਜੋ ਇਹ ਪਰੇਸ਼ਾਨੀ ਖਤਮ ਹੋ ਸਕੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਥੇ ਵਿਦਿਆਰਥੀ ਹੋਸਪਿਟਲ ਜਾਣ ਵਾਲੇ ਮਰੀਜ਼ ਤੇ ਮੰਦਰ ਜਾਣ ਵਾਲੇ ਸ਼ਰਧਾਲੂ ਪਹੁੰਚਦੇ ਨੇ ਜਿਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੁਕਾਨਦਾਰਾਂ ਤੋਂ ਵੱਡੇ ਟੈਕਸ ਵਸੂਲੇ ਜਾਂਦੇ ਹਨ: ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਜੀਐਸਟੀ 'ਤੇ ਗੱਲ ਕਰਦੇ ਆਂ ਡਾਕਟਰ ਬਲਵੀਰ ਨੂੰ ਕਿਹਾ ਕਿ ਛੋਟੇ ਦੁਕਾਨਦਾਰਾਂ ਤੋਂ ਵੱਡੇ ਟੈਕਸ ਵਸੂਲੇ ਜਾਂਦੇ ਹਨ ਤਾਂ ਉਸ ਦੇ ਉੱਪਰ ਜਰੂਰ ਸਰਕਾਰ ਧਿਆਨ ਦੇਵੇ। ਇਸ ਦੇ ਉੱਪਰ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਲਦ ਹੀ ਪਟਿਆਲਾ ਦੇ ਪੁਰਾਣਾ ਬੱਸ ਸਟੈਂਡ ਵਿਖੇ ਇਲੈਕਟ੍ਰਿਕ ਬੱਸਾਂ ਚਾਲੂ ਕੀਤੀਆਂ ਜਾਣਗੀਆਂ ਤੇ ਵਿਦਿਆਰਥੀਆਂ ਲਈ ਸਪੈਸ਼ਲ ਸਹੂਲਤ ਦਿੱਤੀ ਜਾਵੇਗੀ , ਤਾਂ ਜੋ ਪਿਛਲੇ ਦਿਨੀ ਓਵਰ ਸਪੀਡ ਕਾਰਨ ਲਾਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮੌਤ ਹੋਈ ਅਜਿਹਾ ਮੁੜ ਤੋਂ ਨਾ ਹੋ ਸਕੇ। ਇਸ 'ਤੇ ਬਲਬੀਰ ਨੇ ਕਿਹਾ ਕਿ ਵਿਦਿਆਰਥੀਆਂ ਲਈ ਸਪੈਸ਼ਲ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ।

ਕਿਸਾਨਾਂ ਦੀ ਸੁਣਨ ਪ੍ਰਧਾਨ ਮੰਤਰੀ : ਪਟਿਆਲਾ ਵਿਖੇ ਕੈਬਿਨੇਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਮੋਦੀ ਜਲੰਧਰ ਆ ਰਹੇ ਹਨ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਨੂੰ ਸੁਣੋ ਅਤੇ ਉਹਨਾਂ ਨੂੰ ਮਿਲ ਕੇ ਉਹਨਾਂ ਦੀਆਂ ਸਮਸਿਆਵਾਂ ਦਾ ਹਲ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.