ਪੰਜਾਬ

punjab

CM ਚੰਨੀ ਵੀ ਨਹੀਂ ਬਦਲ ਸਕੇ ਪੰਜਾਬ ਦੇ ਹਾਲਾਤ, ਧਰਨੇ ਅੱਜ ਵੀ ਜਾਰੀ

By

Published : Sep 26, 2021, 9:16 PM IST

CM ਚੰਨੀ ਵੀ ਨਹੀਂ ਬਦਲ ਸਕੇ ਪੰਜਾਬ ਦੇ ਹਾਲਾਤ, ਧਰਨੇ ਅੱਜ ਵੀ ਜਾਰੀ
CM ਚੰਨੀ ਵੀ ਨਹੀਂ ਬਦਲ ਸਕੇ ਪੰਜਾਬ ਦੇ ਹਾਲਾਤ, ਧਰਨੇ ਅੱਜ ਵੀ ਜਾਰੀ

ਬੀਤੇ ਕਰੀਬ 5 ਦਿਨਾਂ ਤੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਕੋਰੋਨਾ ਮਹਾਂਮਾਰੀ ਦੌਰਾਨ ਕੰਮ ਕਰਨ ਵਾਲੇ ਮੁਲਾਜਮਾਂ ਨੇ ਅੱਜ ਰੋਸ ਵਜੋਂ ਵਾਇਸ ਚਾਂਸਲਰ ਪ੍ਰੋ. ਡਾ. ਰਾਜ ਬਹਾਦਰ ਅਤੇ ਪੰਜਾਬ ਸਰਕਾਰ (Government of Punjab) ਦਾ ਪੁਤਲਾ ਫੂਕਿਆ ਹੈ।

ਫਰੀਦਕੋਟ:ਪੰਜਾਬ ਦੇ ਮੁੱਖ ਮੰਤਰੀ (CM) ਬਦਲਣ ਤੋਂ ਬਾਅਦ ਵੀ ਪੰਜਾਬ ਦੇ ਹਾਲਾਤ ਸੁਧਰ ਦੇ ਨਜ਼ਰ ਨਹੀਂ ਆ ਰਹੇ। ਪੰਜਾਬ ਵਿੱਚ ਪਹਿਲਾਂ ਵਾਂਗ ਹੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇੱਕ ਪਾਸੇ ਜਿੱਥੇ ਕਿਸਾਨਾਂ (FARMERS) ਕੇਂਦਰ ਸਰਕਾਰ (Central Government) ਨਾਲ ਲੜਾਈ ਲੜ ਰਹੇ ਹਨ, ਉੱਥੇ ਹੀ ਪੰਜਾਬ ਦੇ ਨੌਜਵਾਨ ਪੰਜਾਬ ਸਰਕਾਰ (Government of Punjab) ਨਾਲ ਨੌਕਰੀ ਦੀ ਮੰਗ ਨੂੰ ਲੈਕੇ ਲੜਾਈ ਲੜ ਰਹੇ ਹਨ। ਜੀ ਹਾਂ ਅਜਿਹੀਆਂ ਹੀ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਈਆ ਹਨ।

ਬੀਤੇ ਕਰੀਬ 5 ਦਿਨਾਂ ਤੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਕੋਰੋਨਾ ਮਹਾਂਮਾਰੀ ਦੌਰਾਨ ਕੰਮ ਕਰਨ ਵਾਲੇ ਮੁਲਾਜਮਾਂ ਨੇ ਅੱਜ ਰੋਸ ਵਜੋਂ ਵਾਇਸ ਚਾਂਸਲਰ ਪ੍ਰੋ. ਡਾ. ਰਾਜ ਬਹਾਦਰ ਅਤੇ ਪੰਜਾਬ ਸਰਕਾਰ (Government of Punjab) ਦਾ ਪੁਤਲਾ ਫੂਕਿਆ ਹੈ।

CM ਚੰਨੀ ਵੀ ਨਹੀਂ ਬਦਲ ਸਕੇ ਪੰਜਾਬ ਦੇ ਹਾਲਾਤ, ਧਰਨੇ ਅੱਜ ਵੀ ਜਾਰੀ

ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆ ਨੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਜ਼ੋਰਾਦਾਰ ਨਾਅਰੇਬਾਜ਼ੀ ਵੀ ਕੀਤੀ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ, ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਮੁੜ ਨੌਕਰੀਆਂ ‘ਤੇ ਬਹਾਲ ਕਰੇ।

ਇਸ ਮੌਕੇ ਗੱਲਬਾਤ ਕਰਦਿਆਂ ਇਨ੍ਹਾਂ ਬੇਰੁਜ਼ਗਾਰ ਮੁਲਾਜਮਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦਾ ਉਸ ਸਮੇਂ ਸਾਥ ਦਿੱਤਾ, ਜਦੋਂ ਕੋਈ ਵੀ ਕੋਰੋਨਾ (Corona) ਮਰੀਜਾਂ ਦੇ ਨੇੜੇ ਜਾਣ ਦੀ ਹਿੱਮਤ ਨਹੀਂ ਸੀ ਕਰਦਾ। ਉਨ੍ਹਾਂ ਕਿਹਾ ਕਿ ਅਸੀਂ ਮਾਮੂਲੀ ਤਨਖਾਹਾਂ ‘ਤੇ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਕੰਮ ਕੀਤਾ। ਅਤੇ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ (Government of Punjab) ਦੀ ਸੇਵਾ ਕੀਤੀ, ਪਰ ਪੰਜਾਬ ਸਰਕਾਰ ਨੇ ਉਨ੍ਹਾਂ ਵਿਧਾਇਕਾਂ ਦੇ ਬੱਚਿਆ ਨੂੰ ਤਾਂ ਨੌਕਰੀਆਂ ਘਰ ਬੈਠੇ ਹੀ ਦੇ ਦਿੱਤੀਆ ਜਿਨ੍ਹਾਂ ਨੇ ਕੋਈ ਮਿਹਨਤ ਨਹੀਂ ਕੀਤੀ, ਪਰ ਅਸੀਂ ਮੌਤ ਦੇ ਮੂੰਹ ਵਿੱਚ ਰਹੇ ਕੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕੀਤੀ ਸੀ, ਸਾਨੂੰ ਕੋਈ ਨੌਕਰੀ ਪੰਜਾਬ ਸਰਕਾਰ (Government of Punjab) ਵੱਲੋਂ ਨਹੀਂ ਦਿੱਤੀ ਗਈ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ (Government of Punjab) ਨੇ ਉਨ੍ਹਾਂ ਨੂੰ ਕੋਰੋਨਾ ਕਾਲ ਅੰਦਰ ਕੰਮ ਕਰਨ ਦਾ ਇਨਾਮ ਤਾਂ ਕੀ ਦੇਣ ਸੀ, ਸਗੋਂ ਇਸ ਸੇਵਾ ਦਾ ਇਨਾਮ ਪੰਜਾਬ ਸਰਕਾਰ (Government of Punjab) ਅਤੇ ਯੂਨੀਵਰਸਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ 30 ਸਤੰਬਰ ਤੋਂ ਨੌਕਰੀਓਂ ਲਾਂਭੇ ਕਰਨ ਦੀ ਚਿੱਠੀ ਜਾਰੀ ਕਰ ਕੇ ਦਿੱਤਾ ਹੈ।

ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਅਪੀਲ ਕਰਦਿਆ ਕਿਹਾ ਕਿ ਉਹ ਜਲਦ ਤੋਂ ਜਲਦ ਉਨ੍ਹਾਂ ਨੂੰ ਨੌਕਰੀ ‘ਤੇ ਮੁੜ ਬਹਾਲ ਕਰਨ ਦਾ ਪੱਤਰ ਜਾਰੀ ਕਰਨ, ਤਾਂ ਜੋ ਉਨ੍ਹਾਂ ਦੀਆਂ ਨੌਕਰੀਆਂ ਬਚ ਸਕਣ।

ਇਹ ਵੀ ਪੜ੍ਹੋ:ਕਾਲਜ ਅਧਿਆਪਕਾਂ ਨੂੰ 12 ਮਹੀਨੇ ਦੀ ਤਨਖਾਹ ਮੰਗਣੀ ਪਈ ਮਹਿੰਗੀ

ABOUT THE AUTHOR

...view details