ETV Bharat / state

ਗਰੀਬ ਕਿਸਾਨ ਦੀਆਂ ਜ਼ਿੰਦਾ ਸੜੀਆਂ ਭੇਡ-ਬਕਰੀਆਂ, ਤਾਂ ਇਸ ਫਾਊਂਡੇਸ਼ਨ ਨੇ ਕੀਤਾ ਇਹ ਵੱਡਾ ਉਪਰਾਲਾ - Sheeps and Goats Donate

author img

By ETV Bharat Punjabi Team

Published : May 8, 2024, 11:59 AM IST

Global Sikh Foundation Helps
Global Sikh Foundation Helps (ਈਟੀਵੀ ਭਾਰਤ, ਸੰਗਰੂਰ)

Global Sikh Foundation Help: ਇੱਕ ਬਜ਼ੁਰਗ ਗਰੀਬ ਕਿਸਾਨ ਦੀਆਂ 41 ਭੇਡਾਂ ਅਤੇ ਬੱਕਰੀਆਂ ਕੁਝ ਦਿਨ ਪਹਿਲਾਂ ਜ਼ਿੰਦਾ ਸੜ ਗਈਆਂ ਗਈਆਂ ਜਿਸ ਨੇ ਲਗਭਗ ਉਸ ਦਾ ਰੁਜ਼ਗਾਰ ਖ਼ਤਮ ਕਰ ਦਿੱਤਾ ਸੀ। ਮਦਦ ਦੀ ਗੁਹਾਰ ਲਗਾਉਣ ਉੱਤੇ ਗਲੋਬਲ ਸਿੱਖ ਫਾਊਂਡੇਸ਼ਨ ਨੇ ਗਰੀਬ ਦੀ ਰੋਜ਼ੀ-ਰੋਟੀ ਨੂੰ ਮੁੜ ਸੁਰਜੀਤ ਕੀਤਾ। ਪੜ੍ਹੋ ਪੂਰੀ ਖ਼ਬਰ।

ਫਾਊਂਡੇਸ਼ਨ ਨੇ ਕੀਤਾ ਇਹ ਵੱਡਾ ਉਪਰਾਲਾ (ਈਟੀਵੀ ਭਾਰਤ, ਸੰਗਰੂਰ)

ਸੰਗਰੂਰ: ਬੀਤੀ 4 ਮਈ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਭਿਆਨਕ ਅੱਗ ਲੱਗ ਗਈ ਸੀ, ਜਿਸ ਨੇ ਗਰੀਬ ਬਜ਼ੁਰਗ ਕਿਸਾਨ ਮਹਿੰਦਰ ਸਿੰਘ ਅਤੇ ਗਰੀਬ ਕਿਸਾਨ ਦੀਆਂ ਭੇਡਾਂ-ਬੱਕਰੀਆਂ ਦੇ ਵਾੜੇ ਵਿੱਚ ਪਹੁੰਚ ਕੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ। ਅੱਗ ਨਾਲ ਵਾੜੇ ਵਿੱਚ ਮੌਜੂਦ 41 ਭੇਡਾਂ ਅਤੇ ਬੱਕਰੀਆਂ ਜ਼ਿੰਦਾ ਸੜ ਗਈਆਂ, ਜਿਸ ਤੋਂ ਬਾਅਦ ਉਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੇ ਮਦਦ ਦੀ ਲਈ ਗੁਹਾਰ ਲਗਾਈ।

ਗਲੋਬਲ ਸਿੱਖ ਫਾਊਂਡੇਸ਼ਨ ਨੇ ਫੜ੍ਹੀ ਬਾਂਹ: ਗਲੋਬਲ ਸਿੱਖ ਫਾਊਂਡੇਸ਼ਨ ਵਲੋਂ ਗਰੀਬ ਦੀ ਰੋਜ਼ੀ-ਰੋਟੀ ਤਬਾਹ ਹੋਣ ਤੋਂ ਬਾਅਦ ਬਜ਼ੁਰਗ ਦੀ ਮਦਦ ਕੀਤੀ ਗਈ। ਉਸ ਨੂੰ 14 ਬੱਕਰੀਆਂ ਦਾਨ ਕੀਤੀਆਂ ਗਈਆਂ ਹਨ। ਭੇਡਾਂ-ਬੱਕਰੀਆਂ ਰੱਖ ਕੇ ਹੀ ਗਰੀਬ ਬਜ਼ੁਰਗ ਦੇ ਘਰ ਦਾ ਗੁਜ਼ਾਰਾ ਹੁੰਦਾ ਸੀ। ਬਜ਼ੁਰਗ 4 ਬੱਚਿਆਂ ਦਾ ਬਾਪ ਹੈ ਅਤੇ ਘਰ ਵਿਚ ਵੱਡੀ ਧੀ ਦਾ ਵਿਆਹ ਕਰਵਾਇਆ ਗਿਆ। ਪਰ, ਜਿਉਂਦੀਆਂ ਬੱਕਰੀਆਂ ਦੇ ਸੜਨ ਦੀ ਘਟਨਾ ਕਾਰਨ ਪੂਰੇ ਪਰਿਵਾਰ ਵਿਚ ਮਾਤਮ ਛਾ ਗਿਆ। ਹੁਣ ਗਲੋਬਲ ਸਿੱਖ ਫਾਊਂਡੇਸ਼ਨ ਨੇ ਬਜ਼ੁਰਗ ਨੂੰ 14 ਬੱਕਰੀਆਂ ਦਾਨ ਕਰਕੇ ਉਸ ਦੀ ਜ਼ਿੰਦਗੀ ਨੂੰ ਲੀਹ 'ਤੇ ਲਿਆਂਦਾ ਹੈ।

ਪ੍ਰਸ਼ਾਸਨ ਨੇ ਚੋਣ ਜ਼ਾਬਤਾ ਹੋਣ ਦਾ ਕਹਿ ਕੇ ਟਾਲੀ ਮਦਦ: ਦੱਸ ਦਈਏ ਕਿ ਬੀਤੀ 4 ਮਈ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਭਿਆਨਕ ਅੱਗ ਲੱਗ ਗਈ ਸੀ, ਜਿਸ ਨੇ ਗਰੀਬ ਬਜ਼ੁਰਗ ਕਿਸਾਨ ਮਹਿੰਦਰ ਸਿੰਘ ਦੀਆਂ ਭੇਡਾਂ-ਬੱਕਰੀਆਂ ਦੇ ਵਾੜੇ ਵਿੱਚ ਪਹੁੰਚ ਕੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ। ਅੱਗ ਨਾਲ ਵਾੜੇ ਵਿੱਚ ਮੌਜੂਦ 41 ਭੇਡਾਂ ਅਤੇ ਬੱਕਰੀਆਂ ਜ਼ਿੰਦਾ ਸੜ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੇ ਮਦਦ ਦੀ ਲਈ ਗੁਹਾਰ ਲਗਾਈ।

ਸਰਕਾਰੀ ਅਹੁਦੇਦਾਰਾਂ ਨੇ ਇੰਨਾਂ ਕਹਿ ਕੇ ਆਪਣਾ ਪਿੱਛਾ ਛੁੱਡਵਾ ਲਿਆ ਕਿ ਅਜੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਕਿ ਜਦੋਂ ਚੋਣ ਜ਼ਾਬਤਾ ਖ਼ਤਮ ਹੋਵੇਗਾ ਤਾਂ ਤੁਹਾਡੀ ਮਦਦ ਕਰ ਦਿੱਤੀ ਜਾਵੇਗੀ। ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ, ਕਿਉਂਕਿ ਮਹਿੰਦਰ ਸਿੰਘ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ।

ਇੱਕ ਭੇਡ ਦੀ ਕੀਮਤ 20,000-25,000 ਰੁਪਏ ਸੀ। ਇਨ੍ਹਾਂ ਭੇਡਾਂ ਅਤੇ ਬੱਕਰੀਆਂ ਦੀ ਮਦਦ ਨਾਲ ਮਹਿੰਦਰ ਸਿੰਘ ਆਪਣੇ ਗਰੀਬ ਪਰਿਵਾਰ ਦਾ ਪੇਟ ਪਾਲਦਾ ਸੀ ਜਿਸ ਦਾ ਅੱਗ ਨੇ ਵੱਡਾ ਨੁਕਸਾਨ ਕਰ ਦਿੱਤਾ ਸੀ। ਗਲੋਬਲ ਸਿੱਖ ਫਾਊਂਡੇਸ਼ਨ ਨੇ ਇਸ ਬਜ਼ੁਰਗ ਨੂੰ ਮੁੜ ਜਿੰਦਗੀ ਸੁਰਜੀਤ ਕਰਨ ਦਾ ਵੱਡਾ ਮੌਕਾ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.