ਪੰਜਾਬ

punjab

ਲਾੜੇ ਦੇ ਵਿਆਹ ਨੂੰ ਰੁਕਵਾਉਣ ਪਹੁੰਚੀ ਮਹਿਲਾ, ਡੋਲੀ ਵਾਲੀ ਕਾਰ ਪਹੁੰਚੀ ਥਾਣੇ

By

Published : Nov 21, 2022, 5:52 PM IST

Updated : Nov 21, 2022, 6:10 PM IST

The woman arrived in Mohali to stop the grooms marriage, the dolly car reached the police station
ਲਾੜੇ ਦੇ ਵਿਆਹ ਨੂੰ ਰੁਕਵਾਉਣ ਪਹੁੰਚੀ ਮਹਿਲਾ, ਡੌਲੀ ਵਾਲੀ ਕਾਰ ਪਹੁੰਚੀ ਥਾਣੇ ()

ਲਿਵ ਇਨ ਰਿਲੈਸ਼ਨਸ਼ਿਪ (Live in relationship) ਦੇ ਭਾਰਤ ਵਿੱਚ ਵੱਧ ਰਹੇ ਰੁਝਾਨ ਵਿਚਕਾਰ ਹੁਣ ਇਸ ਰਿਸ਼ਤੇ ਨੂੰ ਲੈਕੇ ਲਗਾਤਾਰ ਪੁਆੜੇ ਵੀ ਪੈ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੁਹਾਲੀ ਤੋਂ ਜਿੱਥੇ ਇੱਕ ਮਹਿਲਾ ਨੇ ਵਿਆਹ ਵਿੱਚ ਪਹੁੰਚ ਕੇ ਲਾੜੇ ਦਾ ਵਿਆਹ ਰੁਕਵਾਇਆ ਅਤੇ ਲਾੜੇ ਨਾਲ 8 ਸਾਲ ਤੋਂ ਰਿਲੇਸ਼ਨਸ਼ਿਪ (In a relationship with the groom for 8 years) ਵਿੱਚ ਰਹਿਣ ਦੇ ਇਲਜ਼ਾਮ ਵੀ ਲਗਾਏ।

ਮੋਹਾਲੀ: ਜ਼ਿਲ੍ਹਾ ਮੁਹਾਲੀ ਵਿਖੇ ਲਾੜੀ ਨੂੰ ਵਿਆਹੁਣ ਪਹੁੰਚੇ ਲਾੜੇ ਬੇਅੰਤ ਸਿੰਘ ਨੂੰ ਦੀ ਬਰਾਤ ਕੁੜੀ ਦੇ ਘਰ ਦੀ ਬਜਾਏ ਥਾਣੇ ਪਹੁੰਚ ਗਈ। ਦਰਅਸਲ ਰੇਣੂ ਨਾਂਅ ਦੀ ਮਹਿਲਾ ਨੇ ਲਾੜੀ ਨੂੰ ਵਿਆਹੁਣ ਪਹੁੰਚੇ ਲਾੜੇ ਦੇ ਵਿਆਹ ਸਮਾਗਮ ਵਿੱਚ ਪਹੁੰਚ ਕੇ ਪੁਆੜਾ (Access to the wedding ceremony) ਖੜ੍ਹਾ ਕਰ ਦਿੱਤਾ।

ਲਾੜੇ ਦੇ ਵਿਆਹ ਨੂੰ ਰੁਕਵਾਉਣ ਪਹੁੰਚੀ ਮਹਿਲਾ, ਡੌਲੀ ਵਾਲੀ ਕਾਰ ਪਹੁੰਚੀ ਥਾਣੇ

ਮਹਿਲਾ ਦਾ ਇਲਜ਼ਾਮ: ਪੀੜਤ ਮਹਿਲਾ ਰੇਣੂ ਦਾ ਇਲਜ਼ਾਮ ਹੈ ਕਿ ਬੇਅੰਤ ਸਿੰਘ ਉਸ ਨਾਲ 8 ਸਾਲ ਤੋਂ ਲਿਵ ਇਨ ਰਿਲੇਸ਼ਨਸ਼ਿਪ ਵਿੱਚ(Live in relationship) ਰਹਿ ਰਿਹਾ ਸੀ ਪਰ ਹੁਣ ਅਚਾਨਕ ਧੋਖਾ ਦੇਕੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਰਿਹਾ ਹੈ। ਪੀੜਤ ਮਹਿਲਾ ਨੇ ਇਨਸਾਫ ਦੀ ਮੰਗ ਕਰਦਿਆਂ ਬੇਅੰਤ ਸਿੰਘ ਉੱਤੇ ਕਾਰਵਾਈ ਕਰਨ (Demand for action against Beant Singh) ਦੀ ਮੰਗ ਕੀਤੀ।

ਬੇਅੰਤ ਨੇ ਦਿੱਤੀ ਸਫਾਈ: ਦੂਜੇ ਪਾਸੇ ਬੇਅੰਤ ਸਿੰਘ ਨੇ ਰੇਣੂ ਦੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਉਸ ਨਾਲ ਲਿਵ ਇਨ ਰਿਲੇਸ਼ਨਸ਼ਿਪ (Live in relationship is not living) ਵਿੱਚ ਨਹੀਂ ਰਹਿ ਰਿਹਾ ਸੀ। ਨਾਲ਼ ਹੀ ਉਸਨੇ ਕਿਹਾ ਕਿ ਮਹਿਲਾ ਰੇਣੂ ਨੇ ਉਸ ਤੋਂ ਪਹਿਲਾਂ ਹੀ ਵਿਆਹੇ ਹੋਣ ਦੀ ਗੱਲ ਵੀ ਲੁਕਾ ਕੇ ਰੱਖੀ।

ਇਹ ਵੀ ਪੜ੍ਹੋ:ਡੇਰਾ ਪ੍ਰੇਮੀ ਕਤਲ ਮਾਮਲਾ: DGP ਪੰਜਾਬ ਨੇ ਗੈਂਗਸਟਰ ਰਾਜ ਹੁੱਡਾ ਦੇ ਐਨਕਾਉਂਟਰ ਬਾਰੇ ਕੀਤੇ ਵੱਡੇ ਖੁਲਾਸੇ

ਇਸ ਮੌਕੇ ਥਾਣਾ ਇੰਚਾਰਜ ਨਵੀਨ ਪਾਲ ਸਿੰਘ ਲਹਿਲ ਨੇ ਦੱਸਿਆ ਕਿ ਸਾਡੇ ਕੋਲ ਹੁਣ ਸ਼ਿਕਾਇਤ ਆਈ ਹੈ ਅਤੇ ਜੋ ਵੀ ਕਾਰਵਾਈ ਹੈ ਉਹ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਵੇਗੀ ਕਾਨੂੰਨ।ਫਿਲਹਾਲ ਵਿਆਹ ਕਰਵਾਉਣ ਆਏ ਲੜਕੇ ਦਾ ਵਿਆਹ ਨਹੀਂ ਹੋ ਸਕਿਆ ਅਤੇ ਲਾੜਾ ਆਪਣੀ ਡੌਲੀ ਵਾਲੀ ਕਾਰ ਸਮੇਤ ਥਾਣੇ ਪਹੁੰਚਿਆ ਹੈ।

Last Updated :Nov 21, 2022, 6:10 PM IST

ABOUT THE AUTHOR

...view details