ETV Bharat / state

ਗੁਰਜੀਤ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚਣਗੇ ਨਵਜੋਤ ਸਿੱਧੂ, ਔਜਲਾ ਨੇ ਸਿੱਧੂ ਨੂੰ ਦੱਸਿਆ ਪਾਰਟੀ ਦਾ ਸਟਾਰ ਪ੍ਰਚਾਰਕ - Sidhu campaign for Gurjit Aujla

author img

By ETV Bharat Punjabi Team

Published : May 4, 2024, 7:28 AM IST

Navjot Sidhu will reach Amritsar to campaign in favor of Gurjit Aujla
ਗੁਰਜੀਤ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚਣਗੇ ਨਵਜੋਤ ਸਿੱਧੂ (ਅੰਮ੍ਰਿਤਸਰ ਰਿਪੋੋਟਰ)

ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਦੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੀਨੀਅਰ ਕਾਂਗਰਸ ਆਗੂ ਨਵਜੋਤ ਸਿੱਧੂ ਪਹੁੰਚ ਰਹੇ ਹਨ। ਗੁਰਜੀਤ ਔਜਲਾ ਨੇ ਕਿਹਾ ਕਿ ਸਿੱਧੂ ਉਨ੍ਹਾਂ ਦੀ ਪਾਰਟੀ ਦੇ ਸਟਾਰ ਪ੍ਰਚਾਰਕ ਹਨ।

ਗੁਰਜੀਤ ਔਜਲਾ,ਉਮੀਦਵਾਰ (ਅੰਮ੍ਰਿਤਸਰ ਰਿਪੋੋਟਰ)

ਅੰਮ੍ਰਿਤਸਰ: ਗੁਰੂ ਨਗਰੀ ਦੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਉਸ ਵੇਲੇ ਵੱਡੇ ਬਲ ਮਿਲਿਆ ਜਦੋਂ 250 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਇਹਨਾਂ ਨੂੰ ਸ਼ਾਮਿਲ ਕਰਵਾਉਣ ਵਾਸਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੁੱਖ ਤੌਰ ਉੱਤੇ ਪਹੁੰਚੇ। ਔਜਲਾ ਵੱਲੋਂ ਇਹਨਾਂ ਦਾ ਰਸਮੀ ਤੌਰ ਉੱਤੇ ਆਪਣੀ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਅਤੇ ਇਹਨਾਂ ਨੂੰ ਬਣਦਾ ਹੋਇਆ ਮਾਣ ਸਤਿਕਾਰ ਦੇਣ ਦੀ ਗੱਲ ਵੀ ਕੀਤੀ ਗਈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਗਰ ਉਹਨਾਂ ਦੀ ਚੋਣ ਮੁਹਿੰਮ ਵਿੱਚ ਪਹੁੰਚਦੇ ਹਾਂ ਤਾਂ ਉਹਨਾਂ ਨੂੰ ਵੱਡਾ ਬਲ ਜਰੂਰ ਮਿਲੇਗਾ।


ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਇਹ ਸਾਰੇ ਸਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਇਹਨਾਂ ਵਿੱਚ ਬਹੁਤਾਂਤ ਨੌਜਵਾਨ ਹਨ ।ਉਹਨਾਂ ਨੇ ਕਿਹਾ ਕਿ ਨੌਜਵਾਨ ਹੀ ਹਮੇਸ਼ਾ ਸਰਕਾਰ ਨੂੰ ਬਣਾਉਣ ਵਿੱਚ ਸਹਿਯੋਗ ਕਰਦੇ ਹਨ। ਅੱਗੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਇਹ ਪਰਿਵਾਰ ਸਾਡੇ ਵਿੱਚ ਸ਼ਾਮਿਲ ਹੋ ਰਹੇ ਹਨ ਤਾਂ ਇਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਹਾਂ।

ਸਿੱਧੂ ਸਟਾਰ ਪ੍ਰਚਾਰਕ: ਔਜਲਾ ਨੇ ਆਖਿਆ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਸੁਪਨਿਆਂ ਦੇ ਵਿੱਚ ਸਿਰਫ ਇੱਕ ਹੀ ਵਿਅਕਤੀ ਆਉਂਦਾ ਹੈ ਅਤੇ ਉਹ ਖੁੱਦ ਗੁਰਜੀਤ ਸਿੰਘ ਔਜਲਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਇਹਨਾਂ ਵੱਲੋਂ ਜੋ ਮਰਜ਼ੀ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਮੇਰੇ ਕੰਮ ਨੂੰ ਵੇਖ ਕੇ ਅੱਜ ਵੀ ਇਹਨਾਂ ਦੀਆਂ ਨੀਦਾਂ ਉੱਡੀਆਂ ਹੋਈਆਂ ਹਨ। ਨਵਜੋਤ ਸਿੰਘ ਸਿੱਧੂ ਦੇ ਬਾਰੇ ਪੁੱਛੇ ਗਏ ਸਵਾਲ ਉੱਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੇ ਸਟਾਰ ਪ੍ਰਚਾਰਕ ਨੇ ਅਤੇ ਜਦੋਂ ਉਹ ਅੰਮ੍ਰਿਤਸਰ ਵਿੱਚ ਚੋਣ ਲੜਨ ਵਾਸਤੇ ਆਉਣਗੇ ਤਾਂ ਉਹਨਾਂ ਨੂੰ ਕਾਫੀ ਬਲ ਵੀ ਮਿਲੇਗਾ।

ਜਿੱਤ ਦੀ ਹੈਟ੍ਰਿਕ: ਇੱਥੇ ਦੱਸਣ ਯੋਗ ਹੈ ਕਿ 2022 ਦੇ ਵਿੱਚ ਬਹੁਤਾਂਤ ਨੌਜਵਾਨ ਦੂਸਰੀਆਂ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਹੋਏ ਨਜ਼ਰ ਆਏ ਸਨ। ਇਸੇ ਦੇ ਤਹਿਤ ਹੀ 92 ਦੇ ਕਰੀਬ ਸੀਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਸਨ ਪਰ ਹੁਣ ਲੋਕ ਅਤੇ ਖਾਸ ਤੌਰ ਉੱਤੇ ਨੌਜਵਾਨ ਆਮ ਆਦਮੀ ਪਾਰਟੀ ਤੋਂ ਕਾਫੀ ਖਫਾ ਚਲਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਹਨਾਂ ਵੱਲੋਂ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਇਆ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਬਾਅਦ ਉਹ ਆਪਣੀ ਜਿੱਤ ਦੀ ਹੈਟ੍ਰਿਕ ਲਗਾਉਂਦੇ ਹਨ ਜਾਂ ਦੂਸਰੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਦੀ ਟਿਕਟ ਕਟਾਉਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.