ਪੰਜਾਬ

punjab

First Women DGP in Punjab: ਪੰਜਾਬ ਵਿੱਚ ਰਚਿਆ ਇਤਿਹਾਸ, ਪਹਿਲੀ ਵਾਰ DGP ਬਣੀਆਂ 2 ਮਹਿਲਾ IPS

By

Published : Jan 24, 2023, 9:32 AM IST

Punjab has two women IPS officers in the DGP rank

ਪੰਜਾਬ ਵਿੱਚ ਉੱਚ ਪੁਲਿਸ ਰੈਂਕ ਵਾਲੇ ਅਫ਼ਸਰਾਂ ਦੀ ਕੁੱਲ ਗਿਣਤੀ 13 ਹੋ ਗਈ ਹੈ। ਦੱਸ ਦਈਏ ਕਿ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਦਾ ਰੈਂਕ ਹਾਸਲ ਕਰਨ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਮਹਿਲਾ ਆਈਪੀਐਸ ਅਧਿਕਾਰੀ ਬਣ ਗਈਆਂ ਹਨ। ਉਹ ਸੱਤ ਵਧੀਕ ਡੀਜੀਪੀ ਰੈਂਕ ਦੇ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਡੀਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ।

ਚੰਡੀਗੜ੍ਹ:ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ 2 ਮਹਿਲਾ ਆਈਪੀਐਸ ਅਧਿਕਾਰੀ ਪੁਲਿਸ ਡਾਇਰੈਕਟਰ ਜਨਰਲ (DGP) ਬਣਨ ਜਾ ਰਹੀਆਂ ਹਨ। ਦੱਸ ਦਈਏ ਕਿ ਆਈਪੀਐਸ ਅਫਸਰ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਡੀਜੀਪੀ ਦਾ ਅਹੁਦਾ ਹਾਸਲ ਕਰਨ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਮਹਿਲਾ ਆਈਪੀਐਸ ਅਧਿਕਾਰੀ ਬਣ ਗਈਆਂ ਹਨ। ਇਹ ਜੋੜੀ ਪੰਜਾਬ ਪੁਲਿਸ ਦੇ ਸੱਤ ਏਡੀਜੀਪੀਜ਼ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਰਾਜ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਇੱਕ ਹੁਕਮ ਵਿੱਚ ਡੀਜੀਪੀ ਰੈਂਕ ਵਿੱਚ ਤਰੱਕੀ ਦਿੱਤੀ ਗਈ ਹੈ।

ਇਹ ਵੀ ਪੜੋ:ਗਣਤੰਤਰ ਦਿਵਸ ਪਰੇਡ ਲਈ ਕਿਵੇਂ ਕੀਤੀ ਜਾਂਦੀ ਹੈ ਝਾਕੀ ਦੀ ਚੋਣ ? ਜਾਣੋ, ਪੂਰੀ ਪ੍ਰਕਿਰਿਆ

ਉੱਚ ਪੁਲਿਸ ਰੈਂਕ ਵਾਲੇ ਅਫ਼ਸਰਾਂ ਦੀ ਕੁੱਲ ਗਿਣਤੀ ਹੋਈ 13:ਸੂਬੇ ਵਿੱਚ ਪੁਲਿਸ ਦੇ ਉੱਚ ਅਹੁਦੇ 'ਤੇ ਰਹਿਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 13 ਹੋ ਗਈ ਹੈ। ਵੱਡੀ ਗੱਲ ਇਹ ਹੈ ਕਿ ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ।

ਗੁਰਪ੍ਰੀਤ ਕੌਰ ਦਿਓ ਸਭ ਤੋਂ ਸੀਨੀਅਰ ਅਧਿਕਾਰੀ:ਦੱਸ ਦਈਏ ਕਿ ਗੁਰਪ੍ਰੀਤ ਕੌਰ ਦਿਓ ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਭ ਤੋਂ ਸੀਨੀਅਰ ਅਧਿਕਾਰੀ ਹੈ ਜੋ ਕਿ ਪੰਜਾਬ ਪੁਲਿਸ ਵਿੱਚ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਵੀ ਹੈ। ਗੁਰਪ੍ਰੀਤ ਕੌਰ ਦਿਓ ਇਸ ਤੋਂ ਪਹਿਲਾਂ ਐਡੀਸ਼ਨਲ ਡੀਜੀਪੀ (ਸਮਾਜਿਕ ਮਾਮਲੇ ਅਤੇ ਮਹਿਲਾ ਮਾਮਲੇ ਵਿਭਾਗ), ਏਡੀਜੀਪੀ-ਕਮ-ਪ੍ਰਧਾਨ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ, ਚੀਫ ਵਿਜੀਲੈਂਸ ਅਫਸਰ, ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਏਡੀਜੀਪੀ (ਪ੍ਰਸ਼ਾਸਨ) ਅਤੇ ਏਡੀਜੀਪੀ (ਅਪਰਾਧ) ਵਜੋਂ ਸੇਵਾਵਾਂ ਦੇ ਚੁੱਕੇ ਹਨ ਜੋ 5 ਸਤੰਬਰ 1993 ਨੂੰ ਆਈਪੀਐਸ ਅਧਿਕਾਰੀ ਵਜੋਂ ਨਿਯੁਕਤ ਹੋਏ ਸਨ।

ਆਈਪੀਐਸ ਅਧਿਕਾਰੀ ਸ਼ਸ਼ੀ ਪ੍ਰਭਾ ਦਿਵੇਦੀ:ਆਈਪੀਐਸ ਅਧਿਕਾਰੀ ਸ਼ਸ਼ੀ ਪ੍ਰਭਾ ਦਿਵੇਦੀ 4 ਸਤੰਬਰ 1994 ਨੂੰ ਆਈਪੀਐਸ ਅਧਿਕਾਰੀ ਵਜੋਂ ਭਰਤੀ ਹੋਏ ਸਨ। ਸ਼ਸ਼ੀ ਪ੍ਰਭਾ ਦਿਵੇਦੀ ਆਧੁਨਿਕੀਕਰਨ ਦੇ ਵਾਧੂ ਚਾਰਜ ਦੇ ਨਾਲ ਵਧੀਕ ਡੀਜੀਪੀ (ਰੇਲਵੇ) ਵਜੋਂ ਤਾਇਨਾਤ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਏਡੀਜੀਪੀ (ਮਨੁੱਖੀ ਸੰਸਾਧਨ ਵਿਕਾਸ) ਦੇ ਨਾਲ ਮਹਿਲਾ ਅਤੇ ਬਾਲ ਮਾਮਲਿਆਂ ਦੇ ਵਾਧੂ ਚਾਰਜ ਅਤੇ ਏਡੀਜੀਪੀ (ਓਮਬਡਸਮੈਨ) ਵਜੋਂ ਨੋਡਲ ਅਫਸਰ, ਪੰਜਾਬ ਪੁਲਿਸ ਚੋਣ ਸੈੱਲ ਦੇ ਵਾਧੂ ਚਾਰਜ ਦੇ ਨਾਲ ਕੰਮ ਕੀਤਾ ਸੀ।

ਇਹ ਵੀ ਪੜੋ:ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਆਏ 'ਸਕੂਲ ਆਫ਼ ਐਮੀਨੈਂਸ' !

ABOUT THE AUTHOR

...view details