ਪੰਜਾਬ

punjab

ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤੋਂ ਪਹਿਲਾਂ ਹੀ ਭਾਜਪਾ ਨੇ ਚੁੱਕੇ ਸਵਾਲ, ਕਿਹਾ

By

Published : Jun 8, 2022, 6:16 PM IST

Updated : Jun 8, 2022, 8:14 PM IST

BJP raises questions over cheap liquor in Punjab

ਭਾਜਪਾ ਆਗੂ ਮਨਜਿੰਦਰ ਸਿਰਸਾ ਅਤੇ ਹੋਰ ਆਗੂਆਂ ਵਲੋਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਆਪ ਸਰਕਾਰ ਵਲੋਂ ਸ਼ਰਾਬ ਸਸਤੀ ਕਰਨ ਦੇ ਮਾਮਲੇ ਉੱਤੇ ਸਵਾਲ ਚੁੱਕੇ। ਹਾਲਾਂਕਿ ਨਵੀਂ ਆਬਕਾਰੀ ਨੀਤੀ ਅਜੇ ਲਾਗੂ ਨਹੀਂ ਹੋਈ ਹੈ।

ਚੰਡੀਗੜ੍ਹ: ਪੰਜਾਬ ਕੈਬਨਿਟ ਵਲੋਂ ਅੱਜ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ ਦਿੱਤੀ ਗਈ ਹੈ। ਜੋ ਕਿ 1 ਜੁਲਾਈ ਤੋਂ 31 ਮਾਰਚ 2023 ਤੱਕ ਲਾਗੂ ਹੋਵੇਗੀ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਵਲੋਂ ਨਵੀਂ ਆਬਕਾਰੀ ਨੀਤੀ ਤਹਿਤ ਪੰਜਾਬ 'ਚ ਸ਼ਰਾਬ ਸਸਤੀ ਕੀਤੀ ਜਾਵੇਗੀ। ਸਰਕਾਰ ਦੀ ਇਹ ਆਬਕਾਰੀ ਨੀਤੀ ਹਾਲੇ ਲੱਗੂ ਨਹੀਂ ਹੋਈ ਪਰ ਵਿਰੋਧੀਆਂ ਵਲੋਂ ਇਸ ਨੂੰ ਲੈਕੇ ਸਰਕਾਰ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।

ਮਨਜਿੰਦਰ ਸਿਰਸਾ ਨੇ ਚੁੱਕੇ ਸਵਾਲ: ਇਸ 'ਤੇ ਭਾਜਪਾ ਵਲੋਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦਿਆਂ ਸਰਕਾਰ ਦੀ ਮੰਸ਼ਾ 'ਤੇ ਸਵਾਲ ਚੁੱਕੇ ਹਨ। ਭਾਜਪਾ ਆਗੂ ਮਨਜਿੰਦਰ ਸਿਰਸਾ ਅਤੇ ਹੋਰ ਆਗੂਆਂ ਵਲੋਂ ਪ੍ਰੈਸ ਕਾਨਫਰੰਸ ਕਰਦਿਆਂ 'ਆਪ' ਸਰਕਾਰ 'ਤੇ ਨਿਸ਼ਾਨੇ ਸਾਧੇ ਗਏ ਹਨ। ਇਸ ਦੇ ਚੱਲਦਿਆਂ ਮਨਜਿੰਦਰ ਸਿਰਸਾ ਦਾ ਕਹਿਣਾ ਕਿ 'ਆਪ' ਪੰਜਾਬ ਸੂਬੇ ਦੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਕੁਝ ਚੁਣੇ ਹੋਏ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ 'ਚ ਆਬਕਾਰੀ ਦੇ ਦਿੱਲੀ ਮਾਡਲ ਦੀ ਨਕਲ ਕਰ ਰਹੀ ਹੈ। ਸਿਰਸਾ ਨੇ ਕਿਹਾ ਕਿ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਇੰਡੋ ਸਪਿਰਿਟਸ ਅਤੇ ਬ੍ਰਿੰਡਕੋ ਸਪਿਰਿਟਸ ਵਰਗੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ।

'ਮਨੀਸ਼ ਸਿਸੋਦੀਆ ਘਰ ਕੀਤੀ ਮੀਟਿੰਗ': ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਸ ਨਵੀ ਆਬਕਾਰੀ ਨੀਤੀ ਦਾ ਵਿਰੋਧ ਕੀਤਾ ਤਾਂ 30 ਮਈ ਨੂੰ ਸ਼ਾਮ 4 ਵਜੇ ਅਧਿਕਾਰੀਆਂ ਨੂੰ ਮਨੀਸ਼ ਸਿਸੋਦੀਆ ਦੇ ਘਰ ਤਲਬ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨਾਲ ਮਨੀਸ਼ ਸਿਸੋਦੀਆ,ਵਿਜੇ ਨਾਇਰ ,ਹਰਪਾਲ ਚੀਮਾ ,ਰਾਘਵ ਚੱਢਾ, ਦਿਨੇਸ਼ ਅਰੋੜਾ ਅਤੇ ਉਪਰੋਕਤ ਸ਼ਰਾਬ ਕਾਰੋਬਾਰੀ ਵੀ ਸ਼ਾਮਲ ਹਏ ਸਨ।

ਸੀਬੀਆਈ ਅਤੇ ਈਡੀ ਨੂੰ ਸ਼ਿਕਾਇਤ ਦਰਜ: ਮਨਜਿੰਦਰ ਸਿਰਸਾ ਦਾ ਕਹਿਣਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਫੈਲੇ ਇਸ ਭ੍ਰਿਸ਼ਟਾਚਾਰ ਦੇ ਖਿਲਾਫ ਸੀਬੀਆਈ ਅਤੇ ਈਡੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਪੱਤਰ ਲਿਖ ਕੇ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਦਿੱਲੀ ਦੇ ਟਰਾਂਸਪੋਰਟ ਅਤੇ ਵਾਤਾਵਰਨ ਮੰਤਰੀ ਕੈਲਾਸ਼ ਗਹਿਲੋਤ, ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ, ਸੰਸਦ ਮੈਂਬਰ ਰਾਘਵ ਚੱਢਾ ਅਤੇ ਹੋਰਾਂ 'ਤੇ ਦਿੱਲੀ ਵਿੱਚ ਸ਼ਰਾਬ ਦੇ ਥੋਕ ਵਿਕਰੇਤਾਵਾਂ ਨੂੰ ਗਲਤ ਲਾਭ ਅਤੇ ਪੱਖ ਦੇਣ ਦੇ ਦੋਸ਼ ਲਾਏ ਹਨ।

'ਆਪ ਦੇ ਚੁਣੇ ਹੋਏ ਲੋਕਾਂ ਨੂੰ ਫਾਇਦਾ': ਸਿਰਸਾ ਨੇ ਟਵੀਟ 'ਚ ਫਾਈਲ ਦੀ ਕਾਪੀ ਸ਼ੇਅਰ ਕਰਦਿਆਂ ਕਿਹਾ ਕਿ ਆਪ ਦੀ ਦਿੱਲੀ ਦੇ ਵਸੀਲਿਆਂ ਦੀ ਰਣਨੀਤਕ ਲੁੱਟ ਅਤੇ ਇਸ ਦਰਜ਼ੇ ਦੀ ਆਬਕਾਰੀ ਨੀਤੀ ਰਾਹੀਂ ਪੰਜਾਬ ਵਿੱਚ ਵੀ ਅਜਿਹਾ ਕਰਨ ਦੀ ਉਨ੍ਹਾਂ ਦੀ ਯੋਜਨਾ ਹੈ ਜਿਸਦਾ ਫਾਇਦਾ 'ਆਪ' ਦੇ ਚੁਣੇ ਹੋਏ ਲੋਕਾਂ ਨੂੰ ਹੋਵੇਗਾ।

'ਦਿੱਲੀ 'ਚ ਵੀ ਦਿੱਤਾ ਸੀ ਲਾਭ': ਸਿਰਸਾ ਨੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਅਤੇ ਮਨੀਸ਼ ਸਿਸੋਦੀਆ ਦੀ ਅਗਵਾਈ ਵਾਲੇ 'ਮੰਤਰੀਆਂ ਦੇ ਸਮੂਹ ਵੱਲੋਂ 'ਆਬਕਾਰੀ ਵਿਭਾਗ ਦੇ ਇੰਚਾਰਜ - ਕਰਮਚਾਰੀਆਂ ਦੀ ਮਿਲੀਭੁਗਤ ਨਾਲ 2021-2022 ਲਈ ਦਿੱਲੀ ਆਬਕਾਰੀ ਨੀਤੀ ਰਾਹੀਂ ਇੱਕ ਵਿਧੀ ਤਿਆਰ ਕਰਕੇ ਇੰਡੋਸਪਿਰਿਟ ਡਿਸਟ੍ਰੀਬਿਊਸ਼ਨ ਲਿਮਟਿਡ (ਇੰਡੋ ਸਪਿਰਿਟ) ਅਤੇ ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ (ਬ੍ਰਿੰਡਕੋ ਸਪਿਰਿਟ) ਨੂੰ ਗਲਤ ਲਾਭ ਪਹੁੰਚਾਇਆ ਗਿਆ।

ਬੇਹਿਸਾਬ ਪੈਸਾ ਕਮਾਉਣ ਦੇ ਉਦੇਸ਼: ਉਨ੍ਹਾਂ ਦੋਸ਼ ਲਾਇਆ ਕਿ ਸਮੀਰ ਮਹਿੰਦਰੂ ਅਤੇ ਅਮਨ ਢੱਲ ਦੀ ਮਲਕੀਅਤ ਵਾਲੇ ਥੋਕ ਕਾਰੋਬਾਰਾਂ ਨੇ ਕੁਝ ਪੂਰਵ-ਲੋੜਾਂ ਅਤੇ ਮਾਪਦੰਡਾਂ ਦੇ ਨਾਲ ਇੱਕ ਅਨੁਕੂਲਿਤ ਆਬਕਾਰੀ ਨੀਤੀ ਖਰੀਦੀ ਹੈ ਤਾਂ ਜੋ ਇੱਕ ਵਿਸ਼ੇਸ਼ ਸਮੂਹ ਦਾ ਏਕਾਧਿਕਾਰ ਕਾਇਮ ਕੀਤਾ ਜਾ ਸਕੇ ਤਾਂ ਜੋ ਕੀਮਤ 'ਤੇ ਬੇਹਿਸਾਬ ਪੈਸਾ ਕਮਾਉਣ ਦੇ ਇਕੋ ਉਦੇਸ਼ ਨਾਲ ਸਮੁੱਚੇ ਮੁਕਾਬਲੇਬਾਜ਼ਾਂ ਦਾ ਸਫਾਇਆ ਕੀਤਾ ਜਾ ਸਕੇ।

ਸਿਧਾਂਤਾਂ ਦੀ ਪੂਰੀ ਤਰ੍ਹਾਂ ਉਲੰਘਣਾ: ਸਿਰਸਾ ਨੇ ਸੀਬੀਆਈ ਅਤੇ ਈਡੀ ਨੂੰ ਸ਼ਿਕਾਇਤ ਪੱਤਰਾਂ ਵਿੱਚ ਦੋਸ਼ ਲਾਇਆ, "ਪਾਲਿਸੀ ਦਾ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਇੰਡੋ ਸਪਿਰਿਟ ਅਤੇ ਬ੍ਰਿੰਡਕੋ ਸਪਿਰਿਟਸ ਦੇ ਹੱਥਾਂ ਵਿੱਚ ਸ਼ਰਾਬ ਦੀ ਮਾਰਕੀਟ ਵਿੱਚ ਏਕਾਧਿਕਾਰ ਦੀ ਸਿਰਜਣਾ ਦੀ ਸਹੂਲਤ ਦੇਣ ਦੇ ਇਰਾਦੇ ਨਾਲ ਸੂਚਿਤ ਕੀਤਾ ਗਿਆ ਹੈ, ਜੋ ਕਿ ਨਾ ਸਿਰਫ਼ ਇਕੁਇਟੀ ਦੇ ਸਿਧਾਂਤਾਂ ਦੇ ਵਿਰੁੱਧ ਹੈ, ਪਰ ਸਿਧਾਂਤਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ।"

ਪੰਜਾਬ 'ਚ ਵੀ ਉਹ ਹੀ ਢੰਗ ਵਰਤਿਆ ਜਾ ਰਿਹਾ: ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਆਪ ਵਲੋਂ ਪੈਸਾ ਕਮਾਉਣ ਲਈ ਅਪਣਾਇਆ ਗਿਆ ਤਰੀਕਾ ਹੁਣ ਪੰਜਾਬ ਵਿੱਚ ਵੀ ਅਪਣਾਇਆ ਜਾ ਰਿਹਾ ਹੈ। ਸਿਰਸਾ ਨੇ ਕਿਹਾ ਕਿ ਮੈਂ ਆਪ ਵਲੋਂ ਪਿਛਲੇ ਦਰਵਾਜ਼ੇ ਤੋਂ ਕੀਤੀ ਐਂਟਰੀ ਬਾਰੇ ਸਾਰੇ ਤੱਥ ਇਕੱਠੇ ਕਰ ਰਿਹਾ ਹਾਂ, ਮੈਂ ਜਲਦੀ ਹੀ ਅਦਾਲਤ ਤੱਕ ਪਹੁੰਚ ਕਰਾਂਗਾ। ਸਿਰਸਾ ਦਾ ਕਹਿਣਾ ਕਿ ਪੰਜਾਬ ਸਰਕਾਰ ਵਲੋਂ ਜੋ ਆਬਕਾਰੀ ਨੀਤੀ ਲੈਕੇ ਆਉਂਦੀ ਜਾ ਰਹੀ ਹੈ, ਉਸ ਨਾਲ ਪੰਜਾਬ ਦੀ ਲੁੱਟ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਪੰਜਾਬ ਮੰਤਰੀ ਮੰਡਲ ਵੱਲੋਂ ਸੂਬੇ ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ

Last Updated :Jun 8, 2022, 8:14 PM IST

ABOUT THE AUTHOR

...view details