ਪੰਜਾਬ

punjab

ਹਨੀਟ੍ਰੈਪ 'ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲਾ ਜੋੜਾ ਚੜ੍ਹਿਆ ਪੁਲਿਸ ਅੜਿੱਕੇ

By

Published : Sep 29, 2022, 5:27 PM IST

Updated : Sep 29, 2022, 5:56 PM IST

honeytrap in Bathinda

ਕੋਤਵਾਲੀ ਪੁਲਿਸ ਨੇ ਬੱਸ ਸਟੈਂਡ ਨੇੜੇ ਸੁੰਨਸਾਨ ਇਲਾਕੇ ਵਿਚ ਰਾਹਗੀਰਾਂ ਨੂੰ ਹਨੀਟ੍ਰੈਪ ਵਿੱਚ ਫਸਾ ਬਲੈਕਮੇਲ ਕਰਕੇ ਲੁੱਟਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੜ੍ਹੋ ਕਿਵੇਂ ਬਣਾਉਂਦੇ ਸੀ ਰਾਹਗੀਰਾਂ ਨੂੰ ਆਪਣਾ ਸ਼ਿਕਾਰ।

ਬਠਿੰਡਾ: ਕੋਤਵਾਲੀ ਪੁਲਿਸ ਨੇ ਬੱਸ ਸਟੈਂਡ ਨੇੜੇ ਸੁੰਨਸਾਨ ਇਲਾਕੇ ਵਿਚ ਰਾਹਗੀਰਾਂ ਨੂੰ ਹਨੀਟ੍ਰੈਪ ਵਿੱਚ ਫਸਾ ਬਲੈਕਮੇਲ ਕਰਕੇ ਲੁੱਟਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਐਸਐਚਓ ਕੋਤਵਾਲੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਮਜ਼ਦ ਖਾਨ ਵਾਸੀ ਗੋਨਿਆਣਾ ਰੋਡ ਬਠਿੰਡਾ ਨੇ ਉਨ੍ਹਾਂ ਪਾਸ ਬਿਆਨ ਦਰਜ ਕਰਵਾਏ ਸਨ ਕਿ 25 ਸਤੰਬਰ ਦੇਰ ਰਾਤ ਜਦੋਂ ਉਹ ਐਕਟਿਵਾ 'ਤੇ ਜਾ ਰਿਹਾ ਸੀ, ਤਾਂ ਇਕ ਔਰਤ ਵੱਲੋਂ ਉਸ ਨੂੰ ਹੱਥ ਦੇ ਕੇ ਬੱਸ ਸਟੈਂਡ ਨੇੜੇ (honeytrap cases in Bathinda) ਰੋਕਿਆ ਗਿਆ।




ਉਨ੍ਹਾਂ ਅੱਗੇ ਦੱਸਿਆ ਕਿ, ਜਦੋਂ ਉਸ ਵੱਲੋਂ ਔਰਤ ਨਾਲ ਗੱਲਬਾਤ ਕੀਤੀ ਜਾ ਰਹੀ ਸੀ, ਤਾਂ ਇਸ ਦੌਰਾਨ ਇਕ ਹੋਰ ਵਿਅਕਤੀ ਆਇਆ ਅਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਅਤੇ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ, ਉਸ ਤੋਂ ਦੋ ਹਜ਼ਾਰ ਰੁਪਿਆ ਖੋਹ ਲਏ।



ਹਨੀਟ੍ਰੈਪ 'ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲਾ ਜੋੜਾ ਚੜ੍ਹਿਆ ਪੁਲਿਸ ਅੜਿੱਕੇ





ਅਮਜਦ ਖ਼ਾਨ ਵੱਲੋਂ ਦਰਜ ਕਰਵਾਏ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਵੀਰਪਾਲ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਮਹਿਣਾ ਚੌਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਪਤਾ ਲੱਗ ਸਕੇ ਕਿ ਹੁਣ ਤੱਕ ਇਸ ਗਰੋਹ ਵੱਲੋਂ ਜਿੰਨਾ ਵੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਸ ਗਰੋਹ ਵਿੱਚ ਕੌਣ ਕੌਣ ਲੋਕ ਸ਼ਾਮਲ ਹਨ।



ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇ ਉਨ੍ਹਾਂ ਕਿਹਾ ਕਿ ਹੁਣ ਤਕ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਵਿੱਚ ਹੋਰ ਵੀ ਲੋਕ ਸ਼ਾਮਲ ਹਨ, ਜੋ ਕਿ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਜੋ ਲਿਫਟ ਬਹਾਨੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਇਹ ਵੀ ਪੜ੍ਹੋ:ਦੋ ਕੁਇੰਟਲ ਚੂਰਾ ਪੋਸਤ ਭੁੱਕੀ ਸਣੇ ਦੋ ਵਿਅਕਤੀ ਪੁਲਿਸ ਅੜਿੱਕੇ


Last Updated :Sep 29, 2022, 5:56 PM IST

ABOUT THE AUTHOR

...view details