ਪੰਜਾਬ

punjab

Amritpal Fugitive : ਅੰਮ੍ਰਿਤਪਾਲ ਸਿੰਘ ਨੂੰ ਐਲਾਨਿਆਂ ਭਗੌੜਾ, ਸਰਕਾਰੀ ਬੱਸਾਂ ਤੇ ਇੰਟਰਨੈੱਟ ਸੇਵਾਵਾਂ ਬੰਦ

By

Published : Mar 18, 2023, 1:37 PM IST

Updated : Mar 19, 2023, 9:28 AM IST

Amritpal arrested

ਬੀਤੇ ਦਿਨ ਸ਼ਨੀਵਾਰ ਨੂੰ ਖ਼ਬਰ ਸੀ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮੇਹਿਤਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਪਰ ਰਾਤ ਤੱਕ, ਪੁਲਿਸ ਨੇ ਅੰਮ੍ਰਿਤਪਾਲ ਨੂੰ ਭਗੌੜਾ ਦੱਸਿਆ ਹੈ। ਹੁਣ ਪੰਜਾਬ 'ਚ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਉਸ ਨੂੰ ਲੱਭਣ ਲਈ ਇੱਕ ਮੈਗਾ ਸਰਚ ਅਭਿਆਨ ਚਲਾਇਆ ਹੈ।




ਜਲੰਧਰ-ਮੋਗਾ:
ਪੰਜਾਬ 'ਚ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਉਸਨੂੰ ਲੱਭਣ ਲਈ ਇੱਕ ਮੈਗਾ ਸਰਚ ਅਭਿਆਨ ਚਲਾਇਆ ਹੈ। ਸ਼ਨੀਵਾਰ ਨੂੰ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਪੁਲਿਸ ਦੇ ਹੱਥੋਂ ਭੱਜਣ 'ਚ ਕਾਮਯਾਬ ਹੋ ਗਿਆ। ਉਸ ਦੀ ਕਾਰ ਨਕੋਦਰ ਵਿੱਚ ਖੜ੍ਹੀ ਮਿਲੀ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦਾ ਮੋਬਾਈਲ ਫੋਨ ਵੀ ਇਸੇ ਗੱਡੀ ਵਿੱਚੋਂ ਮਿਲਿਆ ਹੈ।

ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਖਿਲਾਫ ਕਾਰਵਾਈ ਖਿਲਾਫ ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਸਿੱਖ ਪ੍ਰਦਰਸ਼ਨ ਕਰਨਗੇ। ਕੈਨੇਡੀਅਨ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਟਿਮ ਐਸ ਉੱਪਲ ਨੇ ਕਿਹਾ ਕਿ ਉਹ ਪੰਜਾਬ ਤੋਂ ਆ ਰਹੀਆਂ ਰਿਪੋਰਟਾਂ ਤੋਂ ਚਿੰਤਤ ਹਨ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ।



ਸਰਕਾਰੀ ਬੱਸਾਂ ਦੋ ਦਿਨਾਂ ਲਈ ਬੰਦ : ਅੱਜ ਤੋਂ ਦੋ ਦਿਨ ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਵੀ ਬੰਦ ਰਹਿਣਗੀਆਂ। ਸਰਕਾਰੀ ਹੁਕਮਾਂ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਕੋਈ ਵੀ ਬੱਸ ਨਹੀਂ ਚੱਲੇਗੀ। ਇਹ ਫੈਸਲਾ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਭੰਨਤੋੜ ਕੀਤੇ ਜਾਣ ਦੇ ਖਦਸ਼ੇ ਦੇ ਮੱਦੇਨਜ਼ਰ ਲਿਆ ਗਿਆ ਹੈ। ਸਥਿਤੀ ਸਪੱਸ਼ਟ ਨਹੀਂ ਹੈ ਕਿ ਪੀਆਰਟੀਸੀ ਦੀਆਂ ਬੱਸਾਂ ਚੱਲਣਗੀਆਂ ਜਾਂ ਨਹੀਂ।

ਇਸ ਤੋਂ ਪਹਿਲਾਂ ਕੀ-ਕੀ ਹੋਇਆ -

ਦੱਸ ਦਈਏ ਕਿ ਬੀਤੇ ਦਿਨ ਸ਼ਨੀਵਾਰ ਨੂੰ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਗਈ। ਥਾਣਾ ਅਜਨਾਲਾ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਅੰਮ੍ਰਿਤਪਾਲ ਦੇ 6 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਜਲੰਧਰ ਦੇ ਮਹਿਤਪੁਰ ਇਲਾਕੇ ਤੋਂ ਉਸ ਸਮੇਂ ਕਾਬੂ ਕੀਤਾ ਗਿਆ, ਜਦੋਂ ਉਹ ਅੰਮ੍ਰਿਤਪਾਲ ਦੇ ਨਾਲ ਮੋਗਾ ਵੱਲ ਜਾ ਰਹੇ ਸਨ। ਜਿਵੇਂ ਹੀ ਪੰਜਾਬ ਪੁਲਿਸ ਨੇ ਘੇਰਾਬੰਦੀ ਕੀਤੀ, ਤਾਂ ਅੰਮ੍ਰਿਤਪਾਲ ਖੁਦ ਕਾਰ ਵਿੱਚ ਬੈਠ ਕੇ ਲਿੰਕ ਰੋਡ ਰਾਹੀਂ ਭੱਜ ਗਿਆ। ਪੰਜਾਬ ਪੁਲਿਸ ਦੀਆਂ 100 ਦੇ ਕਰੀਬ ਗੱਡੀਆਂ ਨੇ ਉਸਦਾ ਪਿੱਛਾ ਕੀਤਾ। ਅੰਮ੍ਰਿਤਪਾਲ ਨੂੰ ਜਲੰਧਰ ਦੇ ਨਕੋਦਰ ਇਲਾਕੇ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪਰ, ਪੁਲਿਸ ਇਸ ਨੂੰ ਨਾਕਾਰ ਰਹੀ ਹੈ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ, ਉਸ ਦੇ 78 ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਵੀ ਕੀਤੀ ਹੈ।



ਅੰਮ੍ਰਿ੍ਤਪਾਲ ਦਾ ਪਿੰਡ ਬਣਿਆ ਛਾਉਣੀ

ਇਸ ਦੌਰਾਨ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਮੁਕਤਸਰ ਅਤੇ ਫਾਜ਼ਿਲਕਾ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ ਜੋ 31 ਮਾਰਚ ਤੱਕ ਲਾਗੂ ਰਹੇਗੀ ਖਾਲਿਸਤਾਨ ਪੱਖੀ ਸੰਗਠਨ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਖਿਲਾਫ 3 ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ 2 ਮਾਮਲੇ ਅੰਮ੍ਰਿਤਸਰ ਜ਼ਿਲੇ ਦੇ ਅਜਨਾਲਾ ਥਾਣੇ 'ਚ ਹਨ। ਆਪਣੇ ਇਕ ਕਰੀਬੀ ਦੀ ਗ੍ਰਿਫਤਾਰੀ ਤੋਂ ਨਾਰਾਜ਼ ਅੰਮ੍ਰਿਤਪਾਲ ਨੇ ਆਪਣੇ ਸਮਰਥਕਾਂ ਨਾਲ 23 ਫਰਵਰੀ ਨੂੰ ਅਜਨਾਲਾ ਥਾਣੇ 'ਤੇ ਹਮਲਾ ਕਰ ਦਿੱਤਾ ਸੀ। ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ 'ਤੇ ਪੰਜਾਬ ਪੁਲਿਸ ਦੀ ਕਾਫੀ ਆਲੋਚਨਾ ਹੋ ਰਹੀ ਸੀ।



ਅੰਮ੍ਰਿ੍ਤਪਾਲ ਦਾ ਪਿੰਡ ਬਣਿਆ ਛਾਉਣੀ:ਪੰਜਾਬ ਪੁਲਿਸ ਅਤੇ ਪੈਰਾ ਮਿਲੀਟਰੀ ਫੋਰਸ ਨੇ ਅੰਮ੍ਰਿਤਪਾਲ ਦੇ ਪਿੰਡ ਨੂੰ ਪੁਲਿਸ ਛਾਉਣੀ ਬਣਾ ਦਿੱਤਾ ਹੈ। ਅੰਮ੍ਰਿਤਪਾਲ ਦਾ ਜੱਦੀ ਪਿੰਡ ਜੱਲੂਪੁਰ ਖੇੜਾ ਹੁਣ ਪੂਰੀ ਤਰ੍ਹਾਂ ਪੁਲਿਸ ਛਾਉਣੀ ਬਣ ਗਿਆ ਹੈ। ਪੁਲਿਸ ਨੇ ਪਿੰਡ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਹੈ।



Amritpal Arrested: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ 'ਤੇ ਸਸਪੈਂਸ, ਪੰਜਾਬ 'ਚ ਇੰਟਰਨੈੱਟ ਸੇਵਾਵਾਂ ਬੰਦ

ਇੰਟਰਨੈੱਟ ਸੇਵਾਵਾਂ ਬੰਦ:ਇਸ ਦੌਰਾਨ ਹਾਲਾਤ ਵਿਗੜਨ ਦੇ ਖਦਸ਼ੇ ਕਾਰਨ ਪੰਜਾਬ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ 24 ਘੰਟਿਆਂ ਲਈ ਬੰਦ ਕਰ ਦਿੱਤੀਆਂ ਗਈਆਂ। ਰਾਜ ਵਿੱਚ ਸ਼ਨੀਵਾਰ ਦੁਪਹਿਰ 12 ਵਜੇ ਤੋਂ ਐਤਵਾਰ ਦੁਪਹਿਰ 12 ਵਜੇ ਤੱਕ ਮੋਬਾਈਲ ਇੰਟਰਨੈਟ ਅਤੇ ਬਲਕ ਐਸਐਮਐਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।



ਜਲੰਧਰ-ਮੋਗਾ ਪੁਲਿਸ ਦਾ ਜੁਆਇੰਟ ਆਪ੍ਰੇਸ਼ਨ :ਅੰਮ੍ਰਿਤਪਾਲ ਨੇ ਸ਼ਨੀਵਾਰ ਨੂੰ ਜਲੰਧਰ-ਮੋਗਾ ਨੈਸ਼ਨਲ ਹਾਈਵੇਅ 'ਤੇ ਸ਼ਾਹਕੋਟ-ਮਲਸੀਆਂ ਖੇਤਰ ਅਤੇ ਬਠਿੰਡਾ ਜ਼ਿਲੇ ਦੇ ਰਾਮਪੁਰਾ ਫੂਲ 'ਤੇ ਪ੍ਰੋਗਰਾਮ ਕੀਤੇ। ਸ਼ਾਹਕੋਟ-ਮਲਸੀਆਂ ਇਲਾਕੇ 'ਚ ਉਨ੍ਹਾਂ ਦੇ ਪ੍ਰੋਗਰਾਮ ਲਈ ਸਵੇਰ ਤੋਂ ਹੀ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਪ੍ਰੋਗਰਾਮ ਤੋਂ ਪਹਿਲਾਂ ਹੀ ਜਲੰਧਰ ਅਤੇ ਮੋਗਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਰਾਹੀਂ ਅੰਮ੍ਰਿਤਪਾਲ ਨੂੰ ਗੁਪਤ ਤਰੀਕੇ ਨਾਲ ਗ੍ਰਿਫ਼ਤਾਰ ਕਰਨ ਦੀ ਰਣਨੀਤੀ ਘੜੀ ਸੀ। ਇਸ ਦੇ ਲਈ ਰਾਤੋ ਰਾਤ ਆਸ-ਪਾਸ ਦੇ ਕਈ ਜ਼ਿਲ੍ਹਿਆਂ ਤੋਂ ਪੁਲਿਸ ਫੋਰਸ ਬੁਲਾ ਲਈ ਗਈ। ਜਲੰਧਰ-ਮੋਗਾ ਨੈਸ਼ਨਲ ਹਾਈਵੇ 'ਤੇ ਵੀ ਸਵੇਰ ਤੋਂ ਹੀ ਭਾਰੀ ਜਾਮ ਲਗਾਇਆ ਗਿਆ ਸੀ।



ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਜਿਵੇਂ ਹੀ ਅੰਮ੍ਰਿਤਪਾਲ ਦਾ ਕਾਫਲਾ ਜਲੰਧਰ ਦੇ ਮਹਿਤਪੁਰ ਕਸਬੇ ਨੇੜੇ ਪਹੁੰਚਿਆ ਤਾਂ ਪੁਲਸ ਨੇ ਘੇਰਾ ਪਾ ਲਿਆ। ਕਾਫਲੇ ਦੇ ਸਭ ਤੋਂ ਅੱਗੇ ਚੱਲ ਰਹੇ 2 ਵਾਹਨਾਂ ਵਿੱਚ ਸਵਾਰ 6 ਵਿਅਕਤੀ ਫੜੇ ਗਏ। ਕਾਫ਼ਲੇ ਵਿੱਚ ਅੰਮ੍ਰਿਤਪਾਲ ਦੀ ਮਰਸਡੀਜ਼ ਕਾਰ ਤੀਜੇ ਨੰਬਰ ’ਤੇ ਸੀ। ਪੁਲੀਸ ਨੂੰ ਦੇਖ ਕੇ ਉਸ ਦਾ ਡਰਾਈਵਰ ਕਾਰ ਨੂੰ ਲਿੰਕ ਰੋਡ ਵੱਲ ਮੋੜ ਕੇ ਫ਼ਰਾਰ ਹੋ ਗਿਆ। ਜਲੰਧਰ ਅਤੇ ਮੋਗਾ ਪੁਲਿਸ ਨੇ ਉਸਦਾ ਪਿੱਛਾ ਕੀਤਾ।


ਇਹ ਵੀ ਪੜ੍ਹੋ:-ਮੱਧ ਪ੍ਰਦੇਸ਼ ਤੋਂ ਕੈਲਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ 17 ਸ਼ਰਧਾਲੂ ਚੰਬਲ 'ਚ ਰੁੜ੍ਹੇ, 4 ਲਾਸ਼ਾਂ ਬਰਾਮਦ, ਬਚਾਅ ਕਾਰਜ ਜਾਰੀ

ਅੰਮ੍ਰਿਤਪਾਲ ਨੇ ਸਮਰਥਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ: ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਛੇ ਸਾਥੀਆਂ ਕੋਲੋਂ ਪੁਲੀਸ ਨੇ ਕਈ ਹਥਿਆਰ ਬਰਾਮਦ ਕੀਤੇ ਹਨ। ਉਸ ਨੂੰ ਜਲੰਧਰ ਦੇ ਮਹਿਤਪੁਰ ਥਾਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਪਾਲ ਦੀ ਕਾਰ ਵਿੱਚ ਬੈਠ ਕੇ ਭੱਜਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ 'ਚ ਅੰਮ੍ਰਿਤਪਾਲ ਕਾਰ ਦੀ ਅਗਲੀ ਸੀਟ 'ਤੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਆਪਣੇ ਸਮਰਥਕਾਂ ਨੂੰ ਇਕੱਠੇ ਹੋਣ ਦੀ ਅਪੀਲ ਕਰ ਰਿਹਾ ਹੈ। ਕਾਰ 'ਚ ਮੌਜੂਦ ਅੰਮ੍ਰਿਤਪਾਲ ਦੇ ਸਮਰਥਕ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ ਕਰੀਬ ਡੇਢ ਘੰਟੇ ਤੱਕ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਨੂੰ ਨਕੋਦਰ ਇਲਾਕੇ ਤੋਂ ਕਾਬੂ ਕਰ ਲਿਆ। ਹਾਲਾਂਕਿ ਕੋਈ ਵੀ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।



ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗ੍ਰਿਫਤਾਰ

ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗ੍ਰਿਫਤਾਰ: ਅੰਮ੍ਰਿਤਪਾਲ ਦੇ ਕਰੀਬੀ ਭਗਵੰਤ ਸਿੰਘ ਉਰਫ ਬਾਜੇਕੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੋਗਾ ਦੇ ਰਹਿਣ ਵਾਲੇ ਭਗਵੰਤ ਸਿੰਘ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਆਪਣੇ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਕੱਟ ਰਿਹਾ ਸੀ। ਪੰਜ ਗੱਡੀਆਂ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਖੇਤਾਂ ਦੀ ਘੇਰਾਬੰਦੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਦੇਖ ਕੇ ਭਗਵੰਤ ਸਿੰਘ ਸੋਸ਼ਲ ਮੀਡੀਆ 'ਤੇ ਲਾਈਵ ਹੋ ਗਿਆ ਅਤੇ ਪੁਲਿਸ ਵਾਲਿਆਂ ਨੂੰ ਆਪਣੇ ਵੱਲ ਵਧਦਾ ਦਿਖਾਉਣ ਲੱਗਾ। ਭਗਵੰਤ ਸਿੰਘ ਖਿਲਾਫ ਹਥਿਆਰਾਂ ਸਮੇਤ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੇ ਇਲਜ਼ਾਮ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਹ ਪੰਜਾਬ ਸਰਕਾਰ ਵਿਰੁੱਧ ਅਤੇ ਅੰਮ੍ਰਿਤਪਾਲ ਦੇ ਹੱਕ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਿਹਾ ਹੈ।



ਅਜਨਾਲਾ ਥਾਣੇ 'ਤੇ ਹਮਲਾ:ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 23 ਫਰਵਰੀ ਨੂੰ ਖਾਲਿਸਤਾਨ ਪੱਖੀ ਸੰਗਠਨ 'ਵਾਰਿਸ ਪੰਜਾਬ ਦੇ' ਨਾਲ ਸਬੰਧਤ ਹਜ਼ਾਰਾਂ ਲੋਕਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਤੇ ਹਮਲਾ ਕੀਤਾ ਸੀ। ਉਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਅਤੇ ਤਲਵਾਰਾਂ ਸਨ। ਇਹ ਲੋਕ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦੇ ਹਮਲੇ ਤੋਂ ਬਾਅਦ ਦਬਾਅ ਵਿੱਚ ਆਈ ਪੰਜਾਬ ਪੁਲੀਸ ਨੇ ਮੁਲਜ਼ਮਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ।

ਕੌਣ ਹੈ ਅੰਮ੍ਰਿਤਪਾਲ ਸਿੰਘ: ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖੇੜਾ ਦਾ ਰਹਿਣ ਵਾਲਾ ਹੈ। ਉਹ 2012 ਵਿੱਚ ਕੰਮ ਲਈ ਦੁਬਈ ਗਿਆ ਸੀ। ਉਥੋਂ ਸਤੰਬਰ 2022 ਨੂੰ ਭਾਰਤ ਪਰਤਿਆ। ਸਤੰਬਰ ਮਹੀਨੇ ਵਿੱਚ ਹੀ ਉਸ ਨੂੰ ਖਾਲਿਸਤਾਨ ਪੱਖੀ ਦੀਪ ਸਿੱਧੂ ਦੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਮੁਖੀ ਬਣਾਇਆ ਗਿਆ ਸੀ।

8 ਜ਼ਿਲ੍ਹਿਆਂ ਦੀ ਪੁਲਿਸ:ਦੱਸ ਦਈਏ ਅੰਮ੍ਰਿਤਪਾਲ ਨੇ ਜਲੰਧਰ ਦੇ ਕਸਬਾ ਸ਼ਾਹਕੋਟ ਤੋਂ ਖ਼ਾਲਸਾ ਵਹੀਰ ਦਾ ਆਗਾਜ਼ ਕਰਨਾ ਸੀ ਅਤੇ ਇਸ ਦੌਰਾਨ ਜਦੋਂ ਅੰਮ੍ਰਿਤਪਾਲ ਆਪਣੇ ਸਮਰਥਕਾਂ ਦੇ ਨਾਲ ਸ਼ਾਹਕੋਟ ਲਈ ਆ ਰਿਹਾ ਸੀ ਤਾਂ ਇਸ ਦੌਰਾਨ ਕਰੀਬ 8 ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਅੰਮ੍ਰਿਤਪਾਲ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਸੀ। ਅੰਮ੍ਰਿਤਪਾਲ ਦੇ ਇੱਕ ਸਾਥੀ ਦਾ ਕਹਿਣਾ ਹੈ ਕਿ ਪੁਲਿਸ ਨੇ ਅਚਾਨਕ ਕਾਫਲੇ ਨੂੰ ਰੋਕ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ । ਦੱਸ ਦਈਏ ਮੋਗਾ ਪੁਲਿਸ ਨੇ ਅੰਮ੍ਰਿਤਪਾਲ ਦੇ 6 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੱਖ-ਵੱਖ ਮੁਕੱਦਮਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਅੰਮ੍ਰਿਤਪਾਲ:ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਪੁਲਿਸ ਨੂੰ ਤਿੰਨ ਵੱਖ-ਵੱਖ ਮੁੱਦਿਆਂ ਵਿੱਚ ਲੋੜੀਂਦਾ ਸੀ ਪਰ ਅਜਨਾਲਾ ਥਾਣਾ ਵਿੱਚ ਹੋਏ ਕਾਂਢ ਤੋਂ ਬਾਅਦ ਅੰਮ੍ਰਿਤਪਾਲ ਪੁਲਿਸ ਦੀ ਰਡਾਰ ਉੱਤੇ ਲਗਾਤਾਰ ਬਣਿਆ ਹੋਇਆ ਸੀ। ਦੱਸ ਦਈਏ ਅਜਨਾਲਾ ਵਿੱਚ ਅੰਮ੍ਰਿਤਪਾਲ ਨੇ ਸ੍ਰੀ ਗੁਰੂ ਗੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਉੱਤੇ ਸਾਥੀਆਂ ਸਮੇਤ ਹਮਲਾ ਕਰਕੇ ਥਾਣੇ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਇਸ ਦੌਰਾਨ ਅੰਮ੍ਰਿਤਪਾਲ ਆਪਣੇ ਸਾਥੀ ਦੀ ਰਿਹਾਈ ਕਰਵਾ ਕੇ ਹੀ ਮੁੜਿਆ ਸੀ। ਅੰਮ੍ਰਿਤਪਾਲ ਦੇ ਇਸ ਐਕਸ਼ਨ ਤੋਂ ਮਗਰੋਂ ਪੰਜਾਬ ਸਰਕਾਰ ਦੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਵੀ ਆਈ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਹਾਸ਼ੀਏ ਉੱਤੇ ਪਹੁੰਚ ਚੁੱਕੀ ਹੈ ਅਤੇ ਹੁਣ ਪੰਜਾਬ ਵਿੱਚ ਪੁਲਿਸ ਵੀ ਸੁਰੱਖਿਅਤ ਨਹੀਂ ਹੈ।

ਇਹ ਵੀ ਪੜ੍ਹੋ:-G-20 Summit Amritsar: ਜੀ-20 ਸੰਮੇਲਨ ਦੇ ਦੂਸਰੇ ਸੈਸ਼ਨ 'ਚ ਹੋਵੇਗੀ ਲੇਬਰ ਦੀ ਗੱਲ, ਸੁਰੱਖਿਆ ਤਹਿਤ ਪੁਲਿਸ ਨੇ ਕੱਢਿਆ ਫਲੈਗ ਮਾਰਚ

Last Updated :Mar 19, 2023, 9:28 AM IST

ABOUT THE AUTHOR

...view details