ਪੰਜਾਬ

punjab

ਮਹਿਲਾ ਕਿਸਾਨ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਦਿਖਾਇਆ ਰਾਹ

By

Published : Nov 22, 2022, 6:37 AM IST

ਮਹਿਲਾ ਕਿਸਾਨ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਰਾਹ ਦਿਖਾਇਆ

ਬਰਨਾਲਾ ਦੇ ਪਿੰਡ ਸ਼ਹਿਣਾ ਦੇ ਮਹਿਲਾ ਕਿਸਾਨ ਗੁਰਪ੍ਰੀਤ ਕੌਰ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਹੱਲ ਕੱਢਿਆ ਹੈ। ਕਿਸਾਨ ਗੁਰਪ੍ਰੀਤ ਕੌਰ ਆਪਣੀ 6 ਏਕੜ ਜ਼ਮੀਨ ਵਿੱਚ ਜੈਵਿਕ ਸਬਜ਼ੀਆਂ ਉਗਾਉਣ ਲਈ ਝੋਨੇ ਦੀ ਪਰਾਲੀ ਦੀ ਵਰਤੋਂ (uses paddy straw to grow organic vegetables) ਕਰਦੇ ਹਨ।

ਬਰਨਾਲਾ: ਜ਼ਿਲ੍ਹੇ ਦੇ ਪਿੰਡ ਸ਼ਹਿਣਾ ਦੇ ਮਹਿਲਾ ਕਿਸਾਨ ਗੁਰਪ੍ਰੀਤ ਕੌਰ (62 ਸਾਲ) ਆਪਣੀ 6 ਏਕੜ ਜ਼ਮੀਨ ਵਿੱਚ ਜੈਵਿਕ ਸਬਜ਼ੀਆਂ ਉਗਾਉਣ ਲਈ ਝੋਨੇ ਦੀ ਪਰਾਲੀ ਦੀ ਵਰਤੋਂ (uses paddy straw to grow organic vegetables) ਕਰਦੇ ਹਨ। ਉਨ੍ਹਾਂ ਵੱਲੋਂ ਖੇਤ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਬਿਨਾਂ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਇਸ ਤਰ੍ਹਾਂ ਕਰਨਾ ਇੱਕ ਮਿਸਾਲ ਹੈ।

ਇਹ ਵੀ ਪੜੋ:Prem Rashifal: ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਮਿਲੇਗਾ ਸ਼ਾਪਿੰਗ ਦਾ ਮੌਕਾ, ਜਾਣੋ ਆਪਣੀ ਲਵ ਲਾਇਫ ਦਾ ਪੂਰਾ ਹਾਲ


ਪਿਛਲੇ ਚਾਰ ਸਾਲਾਂ ਤੋਂ ਵਰਤ ਰਹੇ ਨੇ ਇਹ ਤਕਨੀਕ: ਪਿਛਲੇ ਚਾਰ ਸਾਲਾਂ ਤੋਂ ਗੁਰਪ੍ਰੀਤ ਇਸ ਮਲਚਿੰਗ ਤਕਨੀਕ ਦੀ ਵਰਤੋਂ ਸਬਜ਼ੀਆਂ ਉਗਾਉਣ ਲਈ ਕਰ ਰਹੀ ਹੈ। ਗੁਰਪ੍ਰੀਤ ਨੇ ਕਿਹਾ ਕਿ ਜਦੋਂ ਅਸੀਂ ਜ਼ਮੀਨ ਲਈ ਤਾਂ ਅਸੀਂ ਅਜਿਹੇ ਤਰੀਕਿਆਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਜੋ ਘੱਟ ਪਾਣੀ ਖਪਤ ਵਾਲੇ ਅਤੇ ਵਾਤਾਵਰਣ (uses paddy straw to grow organic vegetables) ਪੱਖੀ ਹੋਣ।

ਮਹਿਲਾ ਕਿਸਾਨ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਦਿਖਾਇਆ ਰਾਹ


ਉਸ ਨੇ ਨੇੜਲੇ ਖੇਤਾਂ ਤੋਂ ਝੋਨੇ ਦੀ ਪਰਾਲੀ ਖਰੀਦੀ ਅਤੇ ਇਸ ਨੂੰ ਆਪਣੇ ਖੇਤ ਵਿੱਚ ਖਿਲਾਰ ਕੇ ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਢਕ ਲਿਆ। ਉਸ ਨੇ ਖੇਤ ਨੂੰ ਲਗਭਗ ਤਿੰਨ ਇੰਚ ਝੋਨੇ ਦੀ ਪਰਾਲੀ ਨਾਲ ਢਕ ਦਿੱਤਾ। ਇਸ ਕਵਰੇਜ (ਜਿਸ ਨੂੰ ਮਲਚਿੰਗ ਵਜੋਂ ਜਾਣਿਆ ਜਾਂਦਾ ਹੈ) ਦੇ ਨਾਲ ਉਸ ਦੀਆਂ ਸਬਜ਼ੀਆਂ ਨੂੰ ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਇਸ ਦੀ ਨਮੀ ਦੀ ਮਾਤਰਾ ਵਿੱਚ ਵਾਧੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ। ਉਸਨੇ ਕਣਕ ਅਤੇ ਸਬਜ਼ੀਆਂ ਉਗਾਉਣ ਲਈ ਕਿਸੇ ਖਾਦ ਜਾਂ ਕਿਸੇ ਹੋਰ ਰਸਾਇਣ ਦੀ ਵਰਤੋਂ ਨਹੀਂ ਕੀਤੀ ਹੈ। ਉਹ ਲਸਣ, ਆਲੂ, ਦੇਸੀ ਮੱਕੀ, ਰਾਗੀ, ਮੂੰਗੀ ਦੀ ਦਾਲ (60 ਦਿਨਾਂ ਦੀ ਫ਼ਸਲ) ਅਤੇ ਹੋਰ ਕਈ ਤਰ੍ਹਾਂ ਦੀ ਖੇਤੀ ਕਰਦੀ ਹੈ।

ਗੁਰਪ੍ਰੀਤ ਨੇ ਦੱਸਿਆ ਕਿ ਕਿਸਾਨਾਂ ਨੂੰ ਮਲਚਿੰਗ ਪ੍ਰਕਿਰਿਆ ਰਾਹੀਂ ਭਰਪੂਰ ਮਾਤਰਾ ਵਿੱਚ ਜੈਵਿਕ ਖਾਦ ਮਿਲਦੀ ਹੈ। ਪਰਾਲੀ ਨੂੰ ਸਾੜਨ ਦੀ ਬਜਾਏ ਉਤਪਾਦਕਤਾ ਵਧਾਉਣ ਅਤੇ ਰਸਾਇਣਾਂ ਤੋਂ ਬਿਨਾਂ ਖਾਧ ਪਦਾਰਥ ਉਗਾਉਣ ਲਈ ਵਰਤਿਆ ਜਾ ਸਕਦਾ ਹੈ। ਗੁਰਪ੍ਰੀਤ ਦੇ ਖੇਤ ਵਿੱਚ ਪੈਦਾ ਹੋਈ ਰਹਿੰਦ-ਖੂੰਹਦ ਨੂੰ ਵੀ ਰੋਟਾਵੇਟਰ ਦੀ ਵਰਤੋਂ ਕਰਕੇ ਖੇਤਾਂ ਵਿੱਚ ਵਾਪਸ ਮਿਲਾਇਆ (uses paddy straw to grow organic vegetables) ਜਾਂਦਾ ਹੈ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਲਵਜੀਤ ਕਲਸੀ ਨੇ ਵੀ ਗੁਰਪ੍ਰੀਤ ਕੌਰ ਦੇ ਖੇਤਾਂ ਦਾ ਦੌਰਾ ਕੀਤਾ ਤੇ ਸ਼ਲਾਘਾ (uses paddy straw to grow organic vegetables) ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਮਹਿਲਾ ਕਿਸਾਨ ਵੱਲੋਂ ਪਰਾਲੀ ਦੇ ਯੋਗ ਪ੍ਰਬੰਧਨ ਨਾਲ ਮਿਸਾਲ ਪੈਦਾ ਕੀਤੀ ਗਈ ਹੈੇ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਖੇਤੀ ਤੇ ਸਬਜ਼ੀਆਂ ਦੀ ਕਾਸ਼ਤ ਲਈ ਵਾਤਾਵਰਣ ਪੱਖੀ ਤਕਨੀਕਾਂ ਅਪਣਾਉਣਾ ਦਾ ਸੱਦਾ ਦਿੱਤਾ।

ਇਹ ਵੀ ਪੜੋ:'CM ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਸੂਬੇ 'ਚੋਂ ਨਸ਼ਿਆਂ ਦੀ ਲਾਹਣਤ ਨੂੰ ਮੁੱਢੋਂ ਖ਼ਤਮ ਕਰਨ ਲਈ ਵਚਨਬੱਧ'

ABOUT THE AUTHOR

...view details