ਪੰਜਾਬ

punjab

Asian Games 2023: ਏਸ਼ੀਅਨ ਖੇਡਾਂ 'ਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀ ਹੋਣਗੇ ਮਾਲਾ-ਮਾਲ, ਕਰੋੜਾਂ ਰੁਪਏ ਦੇ ਇਨਾਮਾਂ ਤੋ ਇਲਾਵਾ ਮਿਲੇਗੀ ਸਰਕਾਰੀ ਨੌਕਰੀ

By ETV Bharat Punjabi Team

Published : Oct 3, 2023, 6:45 AM IST

ਬਰਨਾਲਾ ਵਿੱਚ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਏਸ਼ੀਅਨ ਖੇਡਾਂ 2023 (Asian Games 2023) ਵਿੱਚ ਪੰਜਾਬ ਦੇ ਖਿਡਾਰੀਆਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਏਸ਼ੀਅਨ ਖੇਡਾਂ ਦੀ ਤਿਆਰੀ ਕਰਨ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਦਿੱਤੀ ਸੀ। (Asian Games 2023)

Punjab Sports Minister Gurmeet Singh Meet Hare said that crores of rupees have been given to the athletes of the state In Barnala to prepare for the Asian Games.
Sports Minister claims: ਏਸ਼ੀਅਨ ਖੇਡਾਂ 'ਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀ ਹੋਣਗੇ ਮਾਲਾ-ਮਾਲ, ਕਰੋੜਾਂ ਰੁਪਏ ਦੇ ਇਨਾਮਾਂ ਤੋ ਇਲਾਵਾ ਮਿਲੇਗੀ ਸਰਕਾਰੀ ਨੌਕਰੀ

'ਖੇਡ ਵਿੱਚ ਪੰਜਾਬ ਬਣੇਗਾ ਮੋਹਰੀ ਸੂਬਾ'

ਬਰਨਾਲਾ: ਪੰਜਾਬ ਦੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿੱਚ 'ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ - 2' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਦੇਸ਼ ਦੀ ਬੇਹਤਰੀਨ ਖੇਡ ਨੀਤੀ ਲਿਆਂਦੀ (New Sports Policy of Punjab Govt) ਗਈ ਹੈ ਤਾਂ ਜੋ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਇੱਕ ਨੰਬਰ ਬਣਾਇਆ ਜਾ ਸਕੇ।

ਪੰਜਾਬ ਦੇਸ਼ ਦਾ ਪਹਿਲਾ ਸੂਬਾ: ਉਨ੍ਹਾਂ ਕਿਹਾ ਕਿ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਇੱਕ ਨੰਬਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਉਨ੍ਹਾਂ ਕਿਹਾ ਕਿ ਸੂਬੇ ਨੂੰ ਖੇਡਾਂ ਦੇ ਖੇਤਰ ਵਿਚ ਇੱਕ ਨੰਬਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਏਸ਼ੀਅਨ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਨੂੰ 4.64 ਕਰੋੜ ਦੀ ਰਾਸ਼ੀ ਦਿੱਤੀ ਹੈ, ਇਸ ਤਰ੍ਹਾਂ 58 ਖਿਡਾਰੀਆਂ ਨੂੰ 8-8 ਲੱਖ ਰੁਪਏ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੀ ਤਗ਼ਮਾ ਜੇਤੂਆਂ ਦਾ ਜਿੱਥੇ ਮਾਣ-ਸਨਮਾਨ ਕੀਤਾ ਜਾਵੇਗਾ, ਉੱਥੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ (Government jobs to players) ਵਿੱਚ ਵੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਖੇਡਾਂ 'ਚ ਅੱਵਲ ਬਣੇਗਾ ਸੂਬਾ: ਉਨ੍ਹਾਂ ਕਿਹਾ ਕਿ ਪੂਰੀ ਉਮੀਦ ਹੈ ਕਿ ਇਸ ਵਾਰ ਏਸ਼ੀਅਨ ਖੇਡਾਂ ਦੇ ਪੰਜਾਬ ਦੇ ਖਿਡਾਰੀ 1962 ਦਾ ਪੰਜ ਸੋਨ ਤਗਮਿਆਂ ਦਾ ਰਿਕਾਰਡ (A record of five gold medals) ਜ਼ਰੂਰ ਤੋੜਨਗੇ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪਿੰਡਾਂ ਤੋਂ ਸ਼ਹਿਰ ਦੇ ਮੁਹੱਲਿਆਂ ਤੱਕ ਅਤੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਭਾਗ ਲੈ ਰਹੇ ਹਨ, ਜੋ ਕਿ ਇੱਕ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਤਹਿਤ ਪਿੰਡ ਪੱਧਰ ਉੱਤੇ ਖੇਡ ਨਰਸਰੀਆਂ ਬਣਨਗੀਆਂ ਤਾਂ ਜੋ ਪਿੰਡਾਂ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਸੂਬੇ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਖੇਡ ਮੰਤਰੀ ਵੱਲੋਂ ਹੁਣ ਤੱਕ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਵਧੀਕ ਡਿਪਟੀ ਕਮਿਸ਼ਨਰ (ਜ) ਸਤਵੰਤ ਸਿੰਘ, ਡੀ ਐਸ ਪੀ ਸਤਵੀਰ ਸਿੰਘ, ਖੇਡ ਮੰਤਰੀ ਦੇ ਓ ਐਸ ਡੀ ਹਸਨਪ੍ਰੀਤ ਭਾਰਦਵਾਜ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਵੱਖ ਵੱਖ ਕੋਚ ਅਤੇ ਖਿਡਾਰੀ ਹਾਜ਼ਰ ਸਨ। (Asian Games 2023)

ABOUT THE AUTHOR

...view details