ਪੰਜਾਬ

punjab

ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਨੂੰ ਪਿਆਰ ਦੀ ਥਾਂ ਮਿਲੀ ਮੌਤ !

By

Published : Aug 5, 2022, 8:17 PM IST

ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਨੇ ਕੀਤੀ ਖੁਦਕੁਸ਼ੀ ()

ਬਰਨਾਲਾ ਵਿਖੇ ਇੱਕ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਨੇ ਆਪਣੀ ਪਤਨੀ ਅਤੇ ਸੱਸ ਤੋਂ ਤੰਗ ਆ ਖੁਦਕੁਸ਼ੀ ਕੀਤੀ ਹੈ। ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਬਰਨਾਲਾ: ਤਪਾ ਮੰਡੀ ਦੇ 22 ਸਾਲ ਦੇ ਨੌਜਵਾਨ ਗੁਰਜਿੰਦਰ ਸਿੰਘ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਹਰੀਗੜ੍ਹ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਪੁੱਤ ਦੀ ਮੌਤ ਦੇ ਦੁੱਖ ਵਿੱਚ ਬੈਠੇ ਪਿਤਾ ਜਗਤਾਰ ਸਿੰਘ, ਮਾਂ ਸੁਖਪਾਲ ਕੌਰ, ਦਾਦਾ ਹਰਦਮ ਸਿੰਘ ਅਤੇ ਦਾਦੀ ਸਮੇਤ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

ਇਸ ਮੌਕੇ ਮ੍ਰਿਤਕ ਨੌਜਵਾਨ ਗੁਰਜਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪੁੱਤਰ ਗੁਰਜਿੰਦਰ ਸਿੰਘ ਦੀ ਦੋ ਮਹੀਨੇ ਪਹਿਲਾਂ ਹੀ ਲਵ ਮੈਰਿਜ ਹੋਈ ਸੀ ਅਤੇ ਉਨ੍ਹਾਂ ਨੇ ਅਨੰਦ ਕਾਰਜ ਕਰਵਾ ਕੇ ਵਿਆਹ ਕਰਵਾਇਆ ਸੀ। ਤਪਾ ਮੰਡੀ ਦੀ ਰਹਿਣ ਵਾਲੀ ਉਸ ਦੀ ਨੂੰਹ ਅਤੇ ਉਹਦੀ ਮਾਂ ਵੱਲੋਂ ਮ੍ਰਿਤਕ ਨੌਜਵਾਨ ਗੁਰਜਿੰਦਰ ਸਿੰਘ ਨੂੰ ਵਿਆਹ ਤੋਂ ਪੰਦਰਾਂ ਦਿਨਾਂ ਬਾਅਦ ਹੀ ਦਾਜ ਦਹੇਜ ਦਾ ਝੂਠਾ ਮੁਕੱਦਮਾ ਦਰਜ ਕਰਾਉਣ ਦੀਆਂ ਧਮਕੀਆਂ ਦੇ ਕੇ 2 ਲੱਖ ਰੁਪਏ ਦੀ ਮੰਗ ਕਰਕੇ ਬਲੈਕਮੇਲ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਨੂੰਹ ਬਿਨਾਂ ਦੱਸੇ ਸਵੇਰੇ ਹੀ ਘਰੋਂ ਚਲੀ ਗਈ ਜਿਸਤੋਂ ਬਾਅਦ ਆਪਣੀ ਮਾਂ ਦੇ ਕਹਿਣ 'ਤੇ ਪੁਲਿਸ ਨੂੰ ਝੂਠੀ ਦਰਖਾਸਤ ਦੇ ਕੇ ਤੰਗ ਪ੍ਰੇਸ਼ਾਨ ਕਰਨ ਅਤੇ ਦੋ ਲੱਖ ਰੁਪਏ ਦੀ ਮੰਗ ਕਰਕੇ ਬੇਇੱਜ਼ਤ ਕੀਤਾ। ਇਸ ਤੋਂ ਬਾਅਦ ਸਮੁੱਚੀ ਪੰਚਾਇਤ ਨੇ ਲੜਕੀ ਨੂੰ ਘਰ ਵਸਾਉਣ ਦੀ ਨਸੀਹਤ ਦਿੱਤੀ। ਉਨਾਂ ਕਿਹਾ ਕਿ ਆਪਣੀ ਨੂੰਹ ਨੂੰ ਘਰ ਰੱਖਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਲੜਕੀ ਅਤੇ ਮਾਂ ਵੱਲੋਂ ਲਗਾਤਾਰ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਮ੍ਰਿਤਕ ਨੌਜਵਾਨ ਨੂੰ ਦੋ ਲੱਖ ਰੁਪਏ ਦੀ ਮੰਗ ਤੋਂ ਤੰਗ ਪ੍ਰੇਸ਼ਾਨ ਕੀਤਾ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਇੰਨਾ ਮਜਬੂਰ ਕਰ ਦਿੱਤਾ ਕਿ ਉਸ ਨੇ ਆਪਣੀ ਪਤਨੀ ਅਤੇ ਸੱਸ ਤੋਂ ਦੁਖੀ ਹੋ ਕੇ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਮੌਤ ਨੂੰ ਮੂੰਹ ਲਾ ਲਿਆ ਜਿਸਨੇ ਹਰੀਗੜ੍ਹ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਵਿਆਹ ਤੋਂ ਬਾਅਦ‌ ਉਨ੍ਹਾਂ ਦੇ ਪੁੱਤ ਨੇ ਇੱਕ ਲੱਖ ਰੁਪਏ ਦੇ ਲਾਕੇ ਵਰਗਰਾ ਵਾਲੀ ਰੇਹੜੀ ਖਰੀਦੀ ਸੀ ਤਾਂ ਜੋ ਆਪਣੀ ਪਤਨੀ ਨਾਲ ਗੁਜ਼ਾਰਾ ਕਰ ਸਕੇ।

ਇਸ ਮਾਮਲੇ ਸਬੰਧੀ ਪੁਲਿਸ ਥਾਣਾ ਧਨੌਲਾ ਦੇ ਜਾਂਚ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਜਿੰਦਰ ਸਿੰਘ ਦੀ ਲਾਸ਼ ਹਰੀਗੜ੍ਹ ਨਹਿਰ ਵਿੱਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀ ਪਤਨੀ ਬਤੇਰੀ ਉਰਫ (ਰਜਨੀ) ਅਤੇ ਉਸਦੀ ਮਾਂ ਖ਼ਿਲਾਫ਼ ਵੱਖੋ ਵੱਖਰੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਧਰਨੇ ’ਤੇ ਬੈਠੇ PAU ਦੇ ਵਿਦਿਆਰਥੀਆਂ ਨੇ CM ਭਗਵੰਤ ਮਾਨ ਨੂੰ ਘੇਰਨ ਦਾ ਕੀਤਾ ਐਲਾਨ!

ABOUT THE AUTHOR

...view details