ਧਰਨੇ ’ਤੇ ਬੈਠੇ PAU ਦੇ ਵਿਦਿਆਰਥੀਆਂ ਨੇ CM ਭਗਵੰਤ ਮਾਨ ਨੂੰ ਘੇਰਨ ਦਾ ਕੀਤਾ ਐਲਾਨ!
Updated on: Aug 5, 2022, 7:51 PM IST

ਧਰਨੇ ’ਤੇ ਬੈਠੇ PAU ਦੇ ਵਿਦਿਆਰਥੀਆਂ ਨੇ CM ਭਗਵੰਤ ਮਾਨ ਨੂੰ ਘੇਰਨ ਦਾ ਕੀਤਾ ਐਲਾਨ!
Updated on: Aug 5, 2022, 7:51 PM IST
ਖਾਲੀ ਪਈਆਂ ਅਸਾਮੀਆਂ ਭਰਨ ਨੂੰ ਲੈ ਕੇ ਧਰਨੇ ’ਤੇ ਬੈਠੇ ਪੀਏਯੂ ਦੇ ਵਿਦਿਆਰਥੀਆਂ ਦਾ ਵੱਡਾ ਐਲਾਨ ਕੀਤਾ ਹੈ। ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਰੀਆਂ ਪੋਸਟਾਂ ਭਰਨ ਲਈ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਪਹੁੰਚਣ ’ਤੇ ਸੀਐਮ ਭਗਵੰਤ ਮਾਨ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।
ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਪੋਸਟ ਗ੍ਰੈਜੂਏਟ ਪੀਐਚਡੀ ਅਤੇ ਡਿਗਰੀਆਂ ਲੈ ਕੇ ਬੀਤੇ ਦੱਸ ਦਿਨਾਂ ਤੋਂ ਲਗਾਤਾਰ ਪੀ ਏ ਯੂ ਗੇਟ ਨੰਬਰ ਇੱਕ ’ਤੇ ਧਰਨੇ ’ਤੇ ਬੈਠੇ ਹਨ। ਵਿਦਿਆਰਥੀ ਲਗਾਤਾਰ ਖਾਲੀ ਪਈਆਂ ਪੋਸਟਾਂ ਭਰਨ ਦੀ ਮੰਗ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਦੇ ਬੂਟ ਪਾਲਿਸ਼ ਕਦੇ ਬੱਸਾਂ ਦੇ ਸ਼ੀਸ਼ੇ ਸਾਫ਼ ਅਤੇ ਕਦੇ ਰਿਕਸ਼ਾ ਚਲਾ ਕੇ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ।
ਇਨ੍ਹਾਂ ਵਿਦਿਆਰਥੀਆਂ ਨੇ ਸਰਕਾਰ ਦੇ ਖਿਲਾਫ਼ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ ਅਤੇ ਸਾਫ਼ ਕਿਹਾ ਕਿ ਜੇਕਰ ਸਰਕਾਰ ਨੇ ਖਾਲੀ ਪਈਆਂ ਸਾਰੀਆਂ ਹੀ ਅਸਾਮੀਆਂ ਦੀਆਂ ਭਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਉਹ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਪਹੁੰਚ ਰਹੇ ਸੀਐਮ ਭਗਵੰਤ ਮਾਨ ਦਾ ਜ਼ੋਰਦਾਰ ਵਿਰੋਧ ਕਰਨਗੇ।
ਖਾਲੀ ਪੋਸਟਾਂ ਭਰਨ ਦੀ ਮੰਗ : ਵਿਦਿਆਰਥੀਆਂ ਨੇ ਕਿਹਾ ਕਿ ਉਹ ਬੀਤੇ ਦੱਸ ਦਿਨਾਂ ਤੋਂ ਧਰਨੇ ਤੇ ਬੈਠੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਹਾਲੇ ਤਕ ਭਰੋਸਾ ਨਹੀਂ ਦਿਵਾਇਆ ਗਿਆ। ਉਨ੍ਹਾਂ ਕਿਹਾ ਕਿ ਸਾਡਾ ਸੂਬਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਜੇਕਰ ਸਰਕਾਰ ਇੱਕ ਹਜ਼ਾਰ ਪੋਸਟਾਂ ਜੋ ਖਾਲੀ ਪਈਆਂ ਹਨ ਉਨ੍ਹਾਂ ਨੂੰ ਕੱਢ ਦੇਵੇਗੀ ਤਾਂ ਖਜ਼ਾਨੇ ਤੇ ਕੋਈ ਬਹੁਤਾ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਯੂਨੀਵਰਸਿਟੀ ਦੇ ਵਿਦਿਆਰਥੀ ਉੱਥੋਂ ਐਨੀਮਲ ਡਾਕਟਰੀ ਦਾ ਕੋਰਸ ਕਰਕੇ ਅਫ਼ਸਰ ਬਣ ਰਹੇ ਨੇ ਜਦੋਂ ਕਿ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਨਾ ਕਿ ਪਸ਼ੂ ਪ੍ਰਧਾਨ ਸੂਬਾ ਇਸ ਕਰਕੇ ਪੀਏਯੂ ਅਤੇ ਪੰਜਾਬ ਖੇਤੀਬਾੜੀ ਵਿਭਾਗ ਵਿੱਚ ਸਾਰੀਆਂ ਹੀ ਖਾਲੀ ਪਈਆਂ ਪੋਸਟਾਂ ਸਰਕਾਰ ਭਰੇ।
ਮੁੱਖ ਮੰਤਰੀ ਦੇ ਵਿਰੋਧ ਦਾ ਐਲਾਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਕ ਅਹਿਮ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਅਸੀਂ ਐਲਾਨ ਕਰਦੇ ਹਾਂ ਕਿ ਜੇਕਰ ਜਲਦ ਇਸ ਤੇ ਫੈਸਲਾ ਨਾ ਲਿਆ ਗਿਆ ਤਾਂ ਅਸੀਂ ਮੁੱਖ ਮੰਤਰੀ ਜਦੋਂ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਤਿਰੰਗਾ ਲਹਿਰਾਉਣ ਆਉਣਗੇ ਤਾਂ ਉਸਦਾ ਵਿਰੋਧ ਕਰਾਂਗੇ। ਵਿਦਿਆਰਥੀਆਂ ਨੇ ਕਿਹਾ ਕਿ ਸਾਡੀਆਂ ਕੁਝ ਮੰਗਾਂ ਹਨ ਜਿੰਨ੍ਹਾਂ ਵਿਚ ਸਰਕਾਰ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰੇ ਅਤੇ ਨਾਲ ਮਾਰਚ ਮਹੀਨੇ ਦੇ ਵਿੱਚ ਕਿੰਨੇ ਖੇਤੀਬਾੜੀ ਸਬੰਧਤ ਅਧਿਕਾਰੀ ਸੇਵਾਮੁਕਤ ਹੋ ਰਹੇ ਹਨ ਉਨ੍ਹਾਂ ਸਬੰਧੀ ਵੀ ਡਾਟਾ ਜਾਰੀ ਕਰੇ ਤਾਂ ਜੋ ਸਾਡੇ ਜਗਾਉਣ ਵਾਲੇ ਸਟੂਡੈਂਟ ਨੇ ਜੋ ਨਵੇਂ ਪਾਸ ਉਠਾਉਣਗੇ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: VIP ਸੁਰੱਖਿਆ ਕਟੌਤੀ ਮਾਮਲਾ, ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
