ਪੰਜਾਬ

punjab

ਅਜਨਾਲਾ ਦੀ ਧੀ ਕੋਮਲਜੀਤ ਕੌਰ ਕੈਨੇਡਾ ਪੁਲਿਸ 'ਚ ਬਣੀ ਪੀਸ ਅਫਸਰ, ਮਾਪਿਆਂ ਦਾ ਵਧਾਇਆ ਮਾਣ

By ETV Bharat Punjabi Team

Published : Jan 9, 2024, 12:21 PM IST

ਅਜਨਾਲਾ ਦੀ ਕੋਮਲਜੀਤ ਕੌਰ ਨੇ ਕੈਨੇਡਾ ਪੁਲਿਸ 'ਚ ਕਰੈਕਸ਼ਨਲ ਪੀਸ ਅਫਸਰ ਬਣ ਕੇ ਮਾਪਿਆਂ ਦਾ ਅਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਧੀ ਦੀ ਪ੍ਰਾਪਤੀ 'ਤੇ ਮਾਪਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Komaljit Kaur of Ajnala became a peace officer in Canada Police, the pride of parents increased
ਅਜਨਾਲਾ ਦੀ ਧੀ ਕੋਮਲਜੀਤ ਕੌਰ ਕੈਨੇਡਾ ਪੁਲਿਸ 'ਚ ਬਣੀ ਪੀਸ ਅਫਸਰ,ਮਾਪਿਆਂ ਦਾ ਵਧਾਇਆ ਮਾਣ

ਅਜਨਾਲਾ ਦੀ ਧੀ ਕੋਮਲਜੀਤ ਕੌਰ ਕੈਨੇਡਾ ਪੁਲਿਸ 'ਚ ਬਣੀ ਪੀਸ ਅਫਸਰ

ਅੰਮ੍ਰਿਤਸਰ:ਹਰੇਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਇੱਕ ਚੰਗਾ ਮੁਕਾਮ ਹਾਸਿਲ ਕਰਨ ਅਤੇ ਦੇਸ਼ ਵਿਦੇਸ਼ ਵਿੱਚ ਉਹਨਾਂ ਦਾ ਨਾਂ ਰੋਸ਼ਨ ਕਰਨ। ਉਸੇ ਸੁਪਨੇ ਨੂੰ ਪੂਰਾ ਕਰਦੇ ਹੋਏ ਅਜਨਾਲਾ ਦੀ ਕੋਮਲਜੀਤ ਕੌਰ ਜਿਸ ਨੇ 25 ਸਾਲ ਦੀ ਉਮਰ 'ਚ ਕੈਨੇਡਾ ਦੀ ਪੁਲਿਸ 'ਚ ਕਰੈਕਸ਼ਨਲ ਪੀਸ ਅਫਸਰ ਬਣ ਕੇ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਨੂੰ ਲੈ ਕੇ ਕੋਮਲਜੀਤ ਕੌਰ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਰਿਵਾਰਿਕ ਮੈਂਬਰ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ। ਉੱਥੇ ਹੀ ਇਲਾਕੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੇ ਫੋਨ ਕੋਮਲਜੀਤ ਕੌਰ ਦੇ ਮਾਤਾ ਪਿਤਾ ਨੂੰ ਵਧਾਈਆਂ ਦੇ ਰਹੇ ਹਨ।

ਧੀ ਨੇ ਵਿਦੇਸ਼ 'ਚ ਕੀਤਾ ਨਾਮ ਰੋਸ਼ਨ: ਇਸ ਮੌਕੇ ਕੋਮਲਜੀਤ ਕੌਰ ਦੇ ਮਾਤਾ ਰਣਬੀਰ ਕੌਰ ਪਿਤਾ ਮਨਵੀਰ ਸਿੰਘ ਬੱਲ ਅਤੇ ਭਰਾ ਸੁਖਦੀਪ ਸਿੰਘ ਬੱਲ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਕੋਮਲਜੀਤ ਕੌਰ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਕੋਮਲਜੀਤ ਦੀ ਕੈਨੇਡਾ 'ਚ ਕਰੈਕਸ਼ਨਲ ਪੀਸ ਅਫਸਰ ਵੱਜੋਂ ਤਾਇਨਾਤ ਹੋਈ ਹੈ। ਉਹਨਾਂ ਕਿਹਾ ਕਿ ਧੀ ਕੋਮਲਜੀਤ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਦਿਨ ਰਾਤ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ ਇਹ ਕੋਮਲਜੀਤ ਦੀ ਮਿਹਨਤ ਕਰਕੇ ਹੀ ਸਭ ਕੁਝ ਹਾਸਿਲ ਹੋਇਆ ਹੈ। ਕੋਮਲਜੀਤ ਕੌਰ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੀ ਅਤੇ ਕੈਨੇਡਾ ਵਿੱਚ ਜਾ ਕੇ ਉਸ ਵੱਲੋਂ ਕੜੀ ਮਿਹਨਤ ਅਤੇ ਪੜ੍ਹਾਈ ਕਰਨ ਤੋਂ ਬਾਅਦ ਇਹ ਮੁਕਾਮ ਹਾਸਿਲ ਕੀਤਾ ਗਿਆ ਹੈ।


ਭਰਾ ਨੇ ਭੈਣ ਦੀ ਪ੍ਰਾਪਤੀ 'ਤੇ ਜਤਾਈ ਖੁਸ਼ੀ:ਇਸ ਮੌਕੇ ਭਰਾ ਸੁਖਦੀਪ ਸਿੰਘ ਬੱਲ ਨੇ ਵੀ ਆਪਣੀ ਭੈਣ ਨੂੰ ਉਸ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਜੋ ਲੋਕ ਆਪਣੀਆਂ ਧੀਆਂ ਨੂੰ ਮੁੰਡਿਆਂ ਤੋਂ ਘਟ ਸਮਝਦੇ ਹਨ ਅਤੇ ਭੇਦਭਾਵ ਕਰਦੇ ਹਨ।ਉਹਨਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਨ ਦਾ ਮੌਕਾ ਦੇਣ ਤਾਂ ਜੋ ਉਹ ਵੀ ਇੱਕ ਚੰਗਾ ਮੁਕਾਮ ਹਾਸਿਲ ਕਰਕੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂ ਰੋਸ਼ਨ ਕਰ ਸਕਣ। ਭਰਾ ਸੁਖਦੀਪ ਨੇ ਕਿਹਾ ਕਿ ਭੈਣ ਦੀ ਪ੍ਰਾਪਤੀ ਨੇ ਮੈਨੂੰ ਵੀ ਹਿੰਮਤ ਦਿੱਤੀ ਹੈ ਕਿ ਅੱਗੇ ਵਧ ਕੇ ਮਿਹਨਤ ਕਰਨੀ ਹੈ ਅਤੇ ਸੁਪਨੇ ਸਾਕਾਰ ਕਰਨੇ ਹੈ।

ABOUT THE AUTHOR

...view details