ਪੰਜਾਬ

punjab

ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ 'ਖਾਲਸਾ ਕਾਲਜ ਅੰਮ੍ਰਿਤਸਰ' ਵਿੱਚ ਕਰਵਾਏ ਪਤੰਗਬਾਜ਼ੀ ਮੁਕਾਬਲੇ

By

Published : Jan 12, 2023, 4:52 PM IST

ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਹੀ 'ਖਾਲਸਾ ਕਾਲਜ ਅੰਮ੍ਰਿਤਸਰ' ਦੇ ਗਰਾਊਂਡ ਵਿਖੇ ਰੈਡ ਕਰਾਸ ਸੁਸਾਇਟੀ ਵੱਲੋਂ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੀ ਪਹੁੰਚੇ।

Kite flying competition at Khalsa College Amritsar
Kite flying competition at Khalsa College Amritsar

ਖਾਲਸਾ ਕਾਲਜ ਅੰਮ੍ਰਿਤਸਰ' ਵਿੱਚ ਕਰਵਾਏ ਪਤੰਗਬਾਜ਼ੀ ਮੁਕਾਬਲੇ

ਅੰਮ੍ਰਿਤਸਰ:ਉੱਤਰੀ ਭਾਰਤ 'ਚ 'ਲੋਹੜੀ' ਸਾਲ ਦੇ ਪਹਿਲੇ ਤਿਉਹਾਰ ਦੇ ਰੂਪ 'ਚ ਮਨਾਈ ਜਾਂਦੀ ਹੈ। ਇਸ ਦੀ ਧੂਮ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ 'ਚ ਦੇਖਣ ਨੂੰ ਮਿਲਦੀ ਹੈ। ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਹੀ 'ਖਾਲਸਾ ਕਾਲਜ ਅੰਮ੍ਰਿਤਸਰ' ਦੇ ਗਰਾਊਂਡ ਵਿਖੇ ਰੈਡ ਕਰਾਸ ਸੁਸਾਇਟੀ ਵੱਲੋਂ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 50 ਦੇ ਕਰੀਬ ਸ਼ਹਿਰ ਵਾਸੀਆਂ ਨੇ ਪਤੰਗਬਾਜ਼ੀ ਕਰਨ ਵਿੱਚ ਹਿੱਸਾ ਲਿਆ। ਇਹ ਪਤੰਗਬਾਜ਼ੀ ਧਾਗੇ ਦੀ ਡੋਰ ਨਾਲ ਕੀਤੀ ਗਈ। ਇਸ ਪਤੰਗਬਾਜ਼ੀ ਮੁਕਾਬਲੇ ਵਿਚ ਮੁੱਖ ਮਹਿਮਾਨ ਦੇ ਤੌਰ ਉੱਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੀ ਪਹੁੰਚੇ।

ਪਤੰਗਬਾਜ਼ੀ ਮੁਕਾਬਲੇ ਵਿਚ ਧਾਗੇ ਦੀ ਡੋਰ ਨਾਲ ਪਤੰਗਬਾਜ਼ੀ:-ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਖੁਸ਼ੀਆਂ ਭਰਿਆ ਆ ਰਿਹਾ ਹੈ। ਸਾਨੂੰ ਸਭ ਨੂੰ ਰਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਪਤੰਗਬਾਜ਼ੀ ਮੁਕਾਬਲੇ ਵਿਚ ਧਾਗੇ ਦੀ ਡੋਰ ਨਾਲ ਪਤੰਗਬਾਜ਼ੀ ਕੀਤੀ ਗਈ।

ਚਾਈਨਾ ਡੋਰ ਇਕ ਖੁੱਲ੍ਹਾ ਹਥਿਆਰ ਹੈ:-ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸਾਨੂੰ ਚਾਇਨਾ ਡੋਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕਿਉਂਕਿ ਚਾਇਨਾ ਡੋਰ ਦੇ ਇਸਤੇਮਾਲ ਦੇ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਚਾਈਨਾ ਡੋਰ ਇਕ ਖੁੱਲ੍ਹਾ ਹਥਿਆਰ ਹੈ। ਉਨ੍ਹਾਂ ਕਿਹਾ ਚਾਈਨਾ ਡੋਰ ਵੇਚਣ ਵਾਲੇ ਅਤੇ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਚਾਈਨਾ ਡੋਰ ਦੀ ਵਿਕਰੀ ਕਰਕੇ ਲੋਹੜੀ ਨੂੰ ਕਈ ਘਰਾਂ ਵਿੱਚ ਗਮੀ ਦਾ ਮਾਹੌਲ:-ਜ਼ਿਕਰਯੋਗ ਹੈ ਕਿ 13 ਜਨਵਰੀ ਨੂੰ ਮਨਾਇਆ ਜਾਣ ਵਾਲਾ ਲੋਹੜੀ ਦਾ ਤਿਉਹਾਰ ਸਾਲ ਦਾ ਪਹਿਲਾ ਤਿਉਹਾਰ ਹੈ। ਇਸ ਦਿਨ ਲੋਕ ਇਸ ਤਿਉਹਾਰ ਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਹਨ। ਪਰ ਇਹ ਕੁਝ ਸਮੇਂ ਤੋਂ ਵੱਧ ਰਹੀ ਚਾਈਨਾ ਡੋਰ ਦੀ ਵਿਕਰੀ ਕਰਕੇ ਕਈ ਘਰਾਂ ਵਿੱਚ ਇਹ ਤਿਉਹਾਰ ਉੱਤੇ ਗਮੀ ਦੇਖਣ ਨੂੰ ਮਿਲਦੀ ਹੈ। ਪਰ ਹੁਣ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨਾ ਬੰਦ ਕਰਦੇ ਹਨ ਜਾਂ ਨਹੀਂ।

ਇਹ ਵੀ ਪੜੋ:-ਕੀ ਤੁਸੀਂ ਵੀ ਸੁਣੀਆਂ ਨੇ ਲੋਹੜੀ ਮੌਕੇ ਦੀਆਂ ਇਹ ਰਸਮਾਂ, ਮਕਰ ਸੰਕਰਾਂਤੀ ਦਾ ਵੀ ਪੜ੍ਹੋ ਕੀ ਹੈ ਇਤਿਹਾਸ

ABOUT THE AUTHOR

...view details