ਕੀ ਤੁਸੀਂ ਵੀ ਸੁਣੀਆਂ ਨੇ ਲੋਹੜੀ ਮੌਕੇ ਦੀਆਂ ਇਹ ਰਸਮਾਂ, ਮਕਰ ਸੰਕਰਾਂਤੀ ਦਾ ਵੀ ਪੜ੍ਹੋ ਕੀ ਹੈ ਇਤਿਹਾਸ

author img

By

Published : Jan 11, 2023, 6:24 PM IST

Updated : Jan 12, 2023, 10:58 AM IST

rituals on the occasion of Lohri

ਪੂਰੇ ਦੇਸ਼ ਵਿੱਚ ਲੋਹੜੀ ਅਤੇ ਮਕਰ ਸੰਕਰਾਂਤੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮੁੰਡਿਆਂ ਦੇ ਨਾਲ ਨਾਲ ਲੋਕ ਧੀਆਂ ਦੀ ਲੋਹੜੀ ਵੀ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। ਖਾਸ ਕਰਕੇ ਇਸ ਦਿਨ ਕੁੱਝ ਜਰੂਰੀ ਪਕਵਾਨ ਵੀ ਬਣਾਉਂਦੇ ਹਨ ਜੋ ਇਲਾਕੇ ਦੇ ਹਿਸਾਬ ਨਾਲ ਵੱਖੋ ਵੱਖ ਹੋ ਸਕਦੇ ਹਨ। ਇਸ ਰਿਪੋਰਟ ਰਾਹੀਂ ਵੇਖੋ ਕੀ ਹਨ ਲੋਹੜੀ ਦੀਆਂ ਰਸਮਾਂ ਅਤੇ ਕਿਵੇਂ ਮਨਾਉਣਾ ਸ਼ੁਰੂ ਹੋਇਆ (Uttarayan) ਲੋਹੜੀ ਦਾ ਤਿਉਹਾਰ...

ਕੀ ਤੁਸੀਂ ਵੀ ਸੁਣੀਆਂ ਨੇ ਲੋਹੜੀ ਮੌਕੇ ਦੀਆਂ ਇਹ ਰਸਮਾਂ, ਮਕਰ ਸੰਕਰਾਂਤੀ ਦਾ ਵੀ ਪੜ੍ਹੋ ਕੀ ਹੈ ਇਤਿਹਾਤ

ਲੁਧਿਆਣਾ: ਸਾਲ ਦੀ ਸ਼ੁਰੂਆਤ ਵਿੱਚ ਆਉਣ ਵਾਲਾ ਲੋਹੜੀ ਦਾ ਤਿਉਹਾਰ ਪੂਰੇ ਦੇਸ਼ ਸਣੇ ਵੱਖ ਵੱਖ ਰਾਜਾਂ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਂਗ ਹਰ ਮੌਸਮ ਦੇ ਮੁਤਾਬਿਕ ਵੱਖੋ ਵੱਖਰੇ ਤਿਉਹਾਰ ਹਨ, ਇਨ੍ਹਾਂ ਵਿੱਚ ਲੋਹੜੀ (Uttarayan) ਵੀ ਇਕ ਹੈ। ਜਨਵਰੀ ਮਹੀਨੇ ਵਿੱਚ ਜਾਂ ਫਿਰ ਦੇਸੀ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਪੋਹ ਖ਼ਤਮ ਹੁੰਦਿਆਂ ਅਤੇ ਮਾਘ ਚੜ੍ਹਦਿਆਂ ਲੋਹੜੀ ਅਤੇ ਮਕਰ ਸੰਕਰਾਂਤੀ ਦਾ ਤਿਉਹਾਰ ਸੰਸਾਰ ਵਿਚ ਵਸਦੇ ਭਾਰਤੀ ਤੇ ਪੰਜਾਬੀ ਮਨਾਉਂਦੇ ਹਨ।

ਕੀ ਹੈ ਲੋਹੜੀ ਦਾ ਇਤਿਹਾਸ: ਉੱਤਰ ਭਾਰਤ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਪਿੱਛੇ ਕਈ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ। ਇਸ ਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਸਕਦਾ ਹੈ ਤੇ ਸਭ ਤੋਂ ਪ੍ਰਚਲਤ ਇਤਿਹਾਸ ਦੁੱਲਾ ਭੱਟੀ ਦੇ ਕਿੱਸੇ ਨਾਲ ਜੁੜਦਾ ਹੈ। ਜਦੋਂ ਪੂਰੇ ਦੇਸ਼ ਵਿਚ ਮੁਗਲਾਂ ਦਾ ਰਾਜ ਸੀ ਉਸ ਵੇਲੇ ਪਾਕਿਸਤਾਨ ਦੇ ਸਾਂਦਲਬਾਰ ਇਲਾਕੇ ਵਿੱਚ ਅਮੀਰ ਰਸੂਖ਼ਦਾਰ ਲੜਕੀਆਂ ਦੀ ਖ਼ਰੀਦੋ-ਫ਼ਰੋਖ਼ਤ ਕਰਦੇ ਸਨ। ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਉਸ ਸਮੇਂ ਇਲਾਕੇ ਦੇ ਹਿੰਮਤੀ ਯੋਧੇ ਦੁੱਲੇ ਭੱਟੀ ਨੇ ਇਸ ਦਾ ਵਿਰੋਧ ਕੀਤਾ। ਇਹੀ ਨਹੀਂ ਉਸ ਨੇ ਗੁਲਾਮ ਬਣਾਈਆਂ ਜਾ ਰਹੀਆਂ ਲੜਕੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ।

ਦੁੱਲਾ ਭੱਟੀ ਨੂੰ ਰਾਜਪੂਤ ਘਰਾਣੇ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ, ਇੰਨਾ ਹੀ ਨਹੀਂ ਹਿੰਦੂ ਭਾਈਚਾਰੇ ਵਿੱਚ ਲੋਹੜੀ ਦੇ ਤਿਉਹਾਰ ਨੂੰ ਧਰਮ ਦੇ ਨਾਂਅ ਨਾਲ ਜੋੜ ਕੇ ਵੀ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਮਾਰਨ ਲਈ ਉਸ ਦੇ ਮਾਮਾ ਕੰਸ ਨੇ ਲੋਹਿਤਾ ਨਾਮੀ ਰਾਕਸ਼ਸੀ ਨੂੰ ਗੋਕੁਲ ਭੇਜਿਆ ਸੀ ਅਤੇ ਜਦੋਂ ਉਹ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਮਾਰਨ ਆਈ ਤਾਂ ਤਾਂ ਖੇਡ ਖੇਡ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਨੇ ਉਸ ਨੂੰ ਮਾਰ ਮੁਕਾਇਆ।


ਲੋਹੜੀ ਮੌਕੇ ਪਰੰਪਰਾਵਾਂ : ਲੋਹੜੀ ਮੌਕੇ ਵਿਸ਼ੇਸ਼ ਤੌਰ ਤੇ ਅੱਗ ਬਾਲ ਕੇ ਉਸ ਵਿਚ ਤਿਲ ਗੁੜ ਅਤੇ ਮੱਕੀ ਦਾ ਭੋਗ ਲਗਾਇਆ ਜਾਂਦਾ ਹੈ, ਇਸ ਦੌਰਾਨ ਲੜਕੀਆਂ ਇਕੱਠੀਆਂ ਹੋ ਕੇ ਗਿੱਧਾ ਤੇ ਬੋਲੀਆਂ ਪਾਉਂਦੀਆਂ ਹਨ। ਦੁੱਲੇ ਭੱਟੀ ਦੇ ਗਾਣੇ ਗਾਏ ਜਾਂਦੇ ਹਨ। ਇੰਨਾ ਹੀ ਨਹੀਂ ਜਿਸ ਦੇ ਘਰ ਮੁੰਡੇ ਦਾ ਜਨਮ ਹੁੰਦਾ ਹੈ ਉਸ ਦੀ ਵੱਡੀ ਭਰਜਾਈ ਵੀ ਲੋਹੜੀ ਮੌਕੇ ਆਪਣੀ ਦਰਾਣੀ ਨੂੰ ਵਧਾਈ ਦਿੰਦੀ ਹੈ ਪਰ ਹੁਣ ਲੋਕ ਧੀਆਂ ਦੀ ਲੋਹੜੀ ਵੀ ਮਨਾਉਣ ਲੱਗ ਪਏ ਹਨ। ਇਸ ਤੋਂ ਇਲਾਵਾ ਲੋਹੜੀ ਮੌਕੇ ਲੋਕ ਵਿਆਹੀ ਹੋਈ ਲੜਕੀਆਂ ਨੂੰ ਲੋਹੜੀ ਦੇਣ ਵੀ ਜਾਂਦੇ ਹਨ।


ਇਹ ਵੀ ਪੜ੍ਹੋ: ‘ਸਿੱਧੂ ਮੂਸੇਵਾਲਾ ਦੇ ਨਾਂ ਉੱਤੇ 11 ਜੂਨ ਨੂੰ ਹੋਵੇਗਾ ਲਾਈਵ ਸ਼ੋਅ’



ਕੀ ਹੈ ਮਕਰ ਸੰਕਰਾਂਤੀ ਦਾ ਇਤਿਹਾਸ: ਹਿੰਦੂ ਧਰਮ ਵਿੱਚ ਮਕਰ ਸੰਕਰਾਂਤੀ ਦਾ ਤਿਉਹਾਰ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਇਸ ਦਿਨ ਸੂਰਜ ਧਨੁ ਰਾਸ਼ੀ ਤੋਂ ਨਿਕਲ ਕੇ ਮਕਰ ਰਾਸ਼ੀ ਦੇ ਪ੍ਰਵੇਸ਼ ਹੁੰਦਾ ਹੈ। ਜ਼ਿਆਦਾਤਰ ਇਹ ਤਿਉਹਾਰ ਲੋਹੜੀ ਤੋਂ ਇੱਕ ਦਿਨ ਬਾਅਦ 14 ਜਨਵਰੀ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਇਸ ਨੂੰ 15 ਜਨਵਰੀ ਨੂੰ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ।

ਇਸ ਤੋਂ ਇਲਾਵਾ ਮਕਰ ਸੰਕਰਾਂਤੀ ਵਾਲੇ ਦਿਨ ਸਵੇਰ ਸਮੇਂ ਸੂਰਜ 8.21 ਤੇ ਇਸ ਰਾਸ਼ੀ ਦੇ ਵਿਚ ਪ੍ਰਵੇਸ਼ ਕਰਦਾ ਹੈ, ਧਾਰਮਿਕ ਮਾਨਿਅਤਾ ਦੇ ਮੁਤਾਬਕ ਇਸ ਦਿਨ ਸੂਰਜ ਦੇਵਤਾ ਆਪਣੇ ਪੁੱਤਰ ਸ਼ਨੀ ਦੇਵ ਨੂੰ ਮਿਲਣ ਲਈ ਜਾਂਦੇ ਹਨ। ਪਿਤਾ ਅਤੇ ਪੁੱਤਰ ਦੇ ਆਪਸੀ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਵੀ ਇਸ ਤਿਉਹਾਰ ਨੂੰ ਮਨਾਉਣ ਦੀ ਮਾਨਤਾ ਹੈ। ਮਕਰ ਸੰਕਰਾਂਤੀ ਵਾਲੇ ਦਿਨ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਦਾਨ ਕਰਨ ਦਾ ਵੀ ਵਿਸ਼ੇਸ਼ ਮਹੱਤਵ ਹੈ, ਇਸ ਦਿਨ ਉੱਡਦ ਦੀ ਦਾਲ, ਸਰੋਂ ਦਾ ਤੇਲ, ਗੁੜ ਦਾਨ ਕਰਨ ਦੀ ਪ੍ਰਥਾ ਹੈ ਮੰਨਿਆ ਜਾਂਦਾ ਹੈ ਕਿ ਇਸ ਨਾਲ ਸ਼ਨੀ ਦੀ ਦਸ਼ਾ ਦੂਰ ਹੋ ਜਾਂਦੀ ਹੈ।



ਉਡਾਏ ਜਾਂਦੇ ਹਨ ਪਤੰਗ: ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮਕਰ ਸੰਕਰਾਂਤੀ ਮੌਕੇ ਅਤੇ ਲੋਹੜੀ ਮੌਕੇ ਪਤੰਗਬਾਜੀ ਵੀ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਹੈ, ਉੱਤਰ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਅੰਦਰ ਲੋਹੜੀ ਮੌਕੇ ਵਿਸ਼ੇਸ਼ ਤੌਰ ਉੱਤੇ ਪਤੰਗ ਬਾਜੀ ਹੁੰਦੀ ਹੈ। ਖਾਸ ਕਰਕੇ ਮਾਝੇ ਅਤੇ ਮਾਲਵੇ ਵਿਚ ਲੋਹੜੀ ਮੌਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਇਹੀ ਨਹੀਂ ਮਕਰ ਸੰਕਰਾਂਤੀ ਮੌਕੇ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਅਜੋਕੇ ਯੁੱਗ ਦੇ ਵਿਚ ਸਾਡੇ ਪੁਰਾਣੇ ਪਰੰਪਰਾ ਅਤੇ ਧਾਰਮਿਕ ਰੀਤੀ ਰਿਵਾਜ਼ ਨੂੰ ਭੁੱਲਦੇ ਜਾ ਰਹੇ ਹਨ।

Last Updated :Jan 12, 2023, 10:58 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.