ਪੰਜਾਬ

punjab

Oppo Find X7 ਸੀਰੀਜ਼ ਜਲਦ ਹੋਵੇਗੀ ਲਾਂਚ, ਫੀਚਰਸ ਹੋਏ ਲੀਕ

By ETV Bharat Tech Team

Published : Dec 20, 2023, 9:25 AM IST

Oppo Find X7 Series Launch Date: Oppo ਆਪਣੇ ਯੂਜ਼ਰਸ ਲਈ Oppo Find X7 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹੁਣ ਇਸ ਸੀਰੀਜ਼ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇਸ ਸੀਰੀਜ਼ 'ਚ ਪ੍ਰੋ ਮਾਡਲ ਨੂੰ ਪੇਸ਼ ਨਹੀਂ ਕੀਤਾ ਜਾਵੇਗਾ।

Oppo Find X7 Series Launch Date
Oppo Find X7 Series Launch Date

ਹੈਦਰਾਬਾਦ: Oppo ਆਉਣ ਵਾਲੇ ਮਹੀਨੇ 'ਚ ਆਪਣੀ ਨਵੀਂ ਸੀਰੀਜ਼ Oppo Find X7 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਅਗਲੇ ਸਾਲ ਜਨਵਰੀ 'ਚ ਲਾਂਚ ਕੀਤਾ ਜਾ ਸਕਦਾ ਹੈ। Oppo Find X7 ਸੀਰੀਜ਼ ਨੂੰ ਲੈ ਕੇ ਕਈ ਲੀਕਸ ਸਾਹਮਣੇ ਆਉਦੇ ਰਹਿੰਦੇ ਹਨ। ਹਾਲ ਹੀ ਵਿੱਚ ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, Oppo Find X7 ਸੀਰੀਜ਼ 'ਚ ਪ੍ਰੋ ਮਾਡਲ ਨੂੰ ਪੇਸ਼ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਵੱਲੋ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਮੀਡੀਆ ਰਿਪੋਰਟਾਂ ਰਾਹੀ ਇਹ ਗੱਲ ਸਾਹਮਣੇ ਆਈ ਹੈ।

Oppo Find X7 ਸੀਰੀਜ਼ 'ਚ ਨਹੀਂ ਮਿਲੇਗਾ ਪ੍ਰੋ ਮਾਡਲ: Oppo Find X7 ਸੀਰੀਜ਼ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚਲ ਰਹੀ ਹੈ। ਇਸ ਨੂੰ ਲੈ ਕੇ ਬਹੁਤ ਸਾਰੇ ਲੀਕ ਵੀ ਸਾਹਮਣੇ ਆਏ ਹਨ। ਜਿਸ 'ਚ ਦੱਸਿਆ ਗਿਆ ਸੀ ਕਿ Oppo Find X7 ਸੀਰੀਜ਼ 'ਚ Oppo Find X7, Oppo Find X7 ਪ੍ਰੋ ਅਤੇ Oppo Find X7 Ultra ਮਾਡਲ ਸ਼ਾਮਲ ਹੋਵੇਗਾ, ਪਰ ਹੁਣ ਇਸ ਸੀਰੀਜ਼ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਰਾਹੀ ਪਤਾ ਲੱਗਾ ਹੈ ਕਿ ਇਸ ਸੀਰੀਜ਼ 'ਚ ਪ੍ਰੋ ਮਾਡਲ ਨੂੰ ਪੇਸ਼ ਨਹੀਂ ਕੀਤਾ ਜਾਵੇਗਾ।

Oppo Find X7 ਸੀਰੀਜ਼ ਦੇ ਫੀਚਰਸ: Oppo Find X7 ਸੀਰੀਜ਼ ਨੂੰ ਲੈ ਕੇ ਕਈ ਲੀਕਸ ਸਾਹਮਣੇ ਆਏ ਹਨ, ਜਿਸ ਰਾਹੀ ਇਸ ਸੀਰੀਜ਼ ਦੇ ਫੀਚਰਸ ਬਾਰੇ ਖੁਲਾਸਾ ਕੀਤਾ ਗਿਆ ਹੈ। ਲੀਕ ਅਨੁਸਾਰ, Oppo Find X7 ਸੀਰੀਜ਼ 'ਚ ਸੈਟਾਲਾਈਟ ਕਨੈਕਟੀਵਿਟੀ ਦੀ ਸੁਵਿਧਾ ਮਿਲ ਸਕਦੀ ਹੈ। ਇਸ ਤੋਂ ਇਲਾਵਾ 5,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 100 ਵਾਟ ਅਤੇ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ 16GB ਰੈਮ ਦੇ ਨਾਲ ਜੋੜਿਆ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 50MP ਦਾ ਅਲਟ੍ਰਾਵਾਈਡ ਅਤੇ 50MP ਸੈਂਸਰ ਦੋ ਟੈਲੀਫੋਟੋ ਲੈਂਸ ਦੇ ਨਾਲ ਕਵਾਡ-ਕੈਮਰਾ ਸੈਟਅੱਪ ਮਿਲ ਸਕਦਾ ਹੈ। ਫਿਲਹਾਲ ਕੰਪਨੀ ਵੱਲੋ ਇਸ ਸੀਰੀਜ਼ ਦੇ ਫੀਚਰਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ABOUT THE AUTHOR

...view details