ETV Bharat / science-and-technology

Vivo X100 ਸੀਰੀਜ਼ ਚੀਨ ਤੋਂ ਬਾਅਦ ਹੁਣ ਭਾਰਤ 'ਚ ਹੋਵੇਗੀ ਲਾਂਚ, ਫੀਚਰਸ ਹੋਏ ਲੀਕ

author img

By ETV Bharat Tech Team

Published : Dec 19, 2023, 5:25 PM IST

Vivo X100 Series Launch Date in india: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo X100 ਸੀਰੀਜ਼ ਨੂੰ ਲਾਚ ਕਰਨ ਦੀ ਤਿਆਰੀ 'ਚ ਹੈ। ਇਸਦੀ ਜਾਣਕਾਰੀ ਕੰਪਨੀ ਨੇ ਇੱਕ ਮਾਈਕ੍ਰੋ ਵੈੱਬਸਾਈਟ ਦੇ ਰਾਹੀ ਸ਼ੇਅਰ ਕੀਤੀ ਹੈ।

Vivo X100 Series Launch Date in india
Vivo X100 Series Launch Date in india

ਹੈਦਰਾਬਾਦ: ਚੀਨੀ ਸਮਾਰਟਫੋਨ ਕੰਪਨੀ Vivo ਜਲਦ ਹੀ ਭਾਰਤ 'ਚ Vivo X100 ਸੀਰੀਜ਼ ਨੂੰ ਲਾਂਚ ਕਰੇਗੀ। ਕੰਪਨੀ ਨੇ ਵੈੱਬਸਾਈਟ ਅਤੇ X 'ਤੇ ਇਸ ਸੀਰੀਜ਼ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਲਾਂਚ ਤੋਂ ਪਹਿਲਾ Vivo X100 ਸੀਰੀਜ਼ ਦੇ ਫੀਚਰਸ ਸਾਹਮਣੇ ਆ ਚੁੱਕੇ ਹਨ। ਇਸ ਸੀਰੀਜ਼ 'ਚ Vivo X100 ਅਤੇ Vivo X100 Pro ਸਮਾਰਟਫੋਨ ਸ਼ਾਮਲ ਹਨ। ਕੰਪਨੀ Vivo X100 ਸੀਰੀਜ਼ ਨੂੰ ਭਾਰਤ 'ਚ ਅਗਲੇ ਸਾਲ ਜਨਵਰੀ ਮਹੀਨੇ 'ਚ ਲਾਂਚ ਕਰ ਸਕਦੀ ਹੈ। ਫਿਲਹਾਲ, ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ।

Vivo X100 ਸੀਰੀਜ਼ ਦੀ ਕੀਮਤ: ਗੈਜੇਟਸ 360 ਦੀ ਰਿਪੋਰਟ ਅਨੁਸਾਰ, ਹਾਂਗ ਕਾਂਗ 'ਚ Vivo X100 ਸਮਾਰਟਫੋਨ ਦੀ ਕੀਮਤ 85,224 ਰੁਪਏ ਅਤੇ Vivo X100 ਪ੍ਰੋ ਦੀ ਕੀਮਤ 63,917 ਰੁਪਏ ਰੱਖੀ ਗਈ ਹੈ, ਜਦਕਿ ਚੀਨ 'ਚ ਲਾਂਚ ਹੋਏ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਦੀ ਕੀਮਤ 56,500 ਰੁਪਏ ਰੱਖੀ ਗਈ ਹੈ। ਭਾਰਤ 'ਚ ਵੀ Vivo X100 ਸੀਰੀਜ਼ ਦੀ ਕੀਮਤ ਇਸਦੇ ਕਰੀਬ ਹੋ ਸਕਦੀ ਹੈ।

Vivo X100 ਸੀਰੀਜ਼ ਦੇ ਫੀਚਰਸ: Vivo X100 ਸੀਰੀਜ਼ 'ਚ 6.78 ਇੰਚ 8 LTPO AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਮੀਡੀਆਟੇਕ Dimensity 9300 SoC ਅਤੇ V3 ਇਮੇਜ਼ਿੰਗ ਚਿਪ ਮਿਲ ਸਕਦੀ ਹੈ। Vivo X100 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Vivo X100 ਪ੍ਰੋ ਸਮਾਰਟਫੋਨ 'ਚ 5,400mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ।

Poco M6 5G ਸਮਾਰਟਫੋਨ ਦੀ ਲਾਂਚ ਡੇਟ: Poco ਆਪਣੇ ਭਾਰਤੀ ਗ੍ਰਾਹਕਾਂ ਲਈ Poco M6 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਫੋਨ ਨੂੰ 22 ਦਸੰਬਰ ਦੇ ਦਿਨ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। Poco M6 5G ਸਮਾਰਟਫੋਨ ਦਾ ਲੈਡਿੰਗ ਪੇਜ ਕੁਝ ਦਿਨ ਪਹਿਲਾ ਹੀ ਫਲਿੱਪਕਾਰਟ 'ਤੇ ਲਾਈਵ ਹੋ ਚੁੱਕਾ ਹੈ। ਇਸ ਪੇਜ ਰਾਹੀ ਫੋਨ ਦੀ ਲਾਂਚ ਡੇਟ ਅਤੇ ਹੋਰ ਕਈ ਜਾਣਕਾਰੀਆਂ ਸਾਹਮਣੇ ਆ ਗਈਆ ਹਨ। ਇਸ ਸਮਾਰਟਫੋਨ ਨੂੰ 22 ਦਸੰਬਰ ਦੇ ਦਿਨ 12 ਵਜੇ ਲਾਂਚ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.