ETV Bharat / science-and-technology

Motorola Razr 40 ਸੀਰੀਜ਼ ਦੀ ਕੀਮਤ 'ਚ ਹੋਈ ਕਟੌਤੀ, ਹੁਣ ਘਟ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ

author img

By ETV Bharat Features Team

Published : Dec 19, 2023, 12:54 PM IST

Motorola Razr 40 Series Price Cut: Motorola ਨੇ ਇਸ ਸਾਲ ਜੁਲਾਈ ਵਿੱਚ Motorola Razr 40 ਸੀਰੀਜ਼ ਨੂੰ ਪੇਸ਼ ਕੀਤਾ ਸੀ। ਹੁਣ ਇਸ ਸੀਰੀਜ਼ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ।

Motorola Razr 40 Series Price Cut
Motorola Razr 40 Series Price Cut

ਹੈਦਰਾਬਾਦ: Motorola ਨੇ ਇਸ ਸਾਲ ਭਾਰਤ 'ਚ Motorola Razr 40 ਸੀਰੀਜ਼ ਨੂੰ ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਹ ਫੋਨ ਭਾਰਤ ਦਾ ਸਭ ਤੋਂ ਸਸਤਾ ਫੋਲਡ ਕਰਨ ਵਾਲਾ ਫੋਨ ਹੈ। ਹਾਲਾਂਕਿ, ਹੌਲੀ-ਹੌਲੀ ਹੋਰ ਕਈ ਸਾਰੇ ਬ੍ਰਾਂਡਾ ਨੇ ਵੀ ਫੋਲਡ ਕਰਨ ਵਾਲੇ ਫੋਨ ਪੇਸ਼ ਕੀਤੇ, ਜਿਸ ਤੋਂ ਬਾਅਦ Motorola ਪਿੱਛੇ ਰਹਿ ਗਿਆ। ਹੁਣ ਭਾਰਤੀ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਕੰਪਨੀ ਨੇ Motorola Razr 40 ਸੀਰੀਜ਼ ਦੀ ਕੀਮਤ ਘਟਾ ਦਿੱਤੀ ਹੈ। ਇਸ ਸੀਰੀਜ਼ 'ਚ Motorola Razr 40 ਅਤੇ Motorola Razr 40 Ultra ਸਮਾਰਟਫੋਨ ਸ਼ਾਮਲ ਹਨ।

Motorola Razr 40 ਸੀਰੀਜ਼ ਦੀ ਕੀਮਤ 'ਚ ਹੋਈ ਕਟੌਤੀ: Motorola Razr 40 ਸੀਰੀਜ਼ ਦੇ ਦੋਨੋ ਹੀ ਸਮਾਰਟਫੋਨ Motorola Razr 40 ਅਤੇ Motorola Razr 40 Ultra ਦੀ ਕੀਮਤ ਲਾਂਚ ਪ੍ਰਾਈਸ ਤੋਂ 10 ਹਜ਼ਾਰ ਰੁਪਏ ਘਟਾ ਦਿੱਤੀ ਗਈ ਹੈ। ਹੁਣ ਤੁਸੀਂ ਇਨ੍ਹਾਂ ਦੋਨੋ ਹੀ ਸਮਾਰਟਫੋਨਾਂ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। Motorola Razr 40 ਦੀ ਅਸਲੀ ਕੀਮਤ 59,999 ਰੁਪਏ ਹੈ, ਪਰ ਹੁਣ 10,000 ਰੁਪਏ ਦੀ ਕਟੌਤੀ ਤੋਂ ਬਾਅਦ ਤੁਸੀਂ ਇਸ ਫੋਨ ਨੂੰ 49,999 ਰੁਪਏ 'ਚ ਖਰੀਦ ਸਕਦੇ ਹੋ, ਜਦਕਿ Motorola Razr 40 Ultra ਦੀ ਅਸਲੀ ਕੀਮਤ 99,999 ਰੁਪਏ ਹੈ, ਪਰ 10,000 ਰੁਪਏ ਦੀ ਕਟੌਤੀ ਤੋਂ ਬਾਅਦ ਤੁਸੀਂ ਇਸ ਫੋਨ ਨੂੰ 89,999 ਰੁਪਏ 'ਚ ਖਰੀਦ ਸਕੋਗੇ।

Motorola Razr 40 ਸੀਰੀਜ਼ ਨੂੰ ਸਸਤੇ 'ਚ ਖਰੀਦਣ ਦਾ ਮੌਕਾ: ਮੋਟੋ ਡੇ ਅਤੇ ਐਮਾਜ਼ਾਨ ਦੀ ਸੇਲ 'ਚ ਫੋਨ ਨੂੰ ਹੋਰ ਵੀ ਘਟ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਜੇਕਰ ਤੁਸੀਂ 18 ਤੋਂ 24 ਦਸੰਬਰ ਤੱਕ ਖਰੀਦਦਾਰੀ ਕਰਦੇ ਹੋ, ਤਾਂ Motorola Razr 40 'ਤੇ 5,000 ਰੁਪਏ ਅਤੇ Motorola Razr 40 ਅਲਟ੍ਰਾ ਵਰਜ਼ਨ 'ਤੇ 7,000 ਰੁਪਏ ਦਾ ਵਾਧੂ ਡਿਸਕਾਊਂਟ ਪਾ ਸਕਦੇ ਹੋ। ਸੇਲ ਦੌਰਾਨ ਤੁਸੀਂ Motorola Razr 40 ਨੂੰ 44,999 ਰੁਪਏ ਅਤੇ Motorola Razr 40 Ultra ਨੂੰ 82,999 ਰੁਪਏ 'ਚ ਖਰੀਦ ਸਕਦੇ ਹੋ। Motorola Razr 40 ਨੂੰ Sage Green, Summer Lilac ਅਤੇ Vanilla Cream ਕਲਰ ਆਪਸ਼ਨਾਂ 'ਚ ਖਰੀਦਿਆ ਜਾ ਸਕਦਾ ਹੈ, ਜਦਕਿ Motorola Razr 40 Ultra ਨੂੰ Viva Magenta, Infinite Black, Glacier Blue, Peach Fuzz ਕਲਰ 'ਚ ਖਰੀਦ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.