ਪੰਜਾਬ

punjab

ਚੰਨੀ ਦੀ ਸ਼ਾਇਰੀ ਅਤੇ ਭੰਗੜਾ ਤਾਂ ਕੈਪਟਨ ਗਾ ਰਹੇ ਗੀਤ, ਪਰ ਪੰਜਾਬ ਨੂੰ ਸੁਨੇਹਾ ਕੀ ?

By

Published : Sep 25, 2021, 10:52 PM IST

Updated : Sep 26, 2021, 7:40 AM IST

ਚੰਨੀ ਦੀ ਸ਼ਾਇਰੀ ਅਤੇ ਭੰਗੜਾ ਤਾਂ ਕੈਪਟਨ ਗਾ ਰਹੇ ਹਨ ਗੀਤ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚੰਨੀ ਜਿਥੇ ਸ਼ਾਇਰੀ ਕਰ ਰਹੇ ਅਤੇ ਭੰਗੜਾ ਪਾ ਰਹੇ ਹਨ ਤਾਂ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਥੀਆਂ ਨੂੰ ਦਾਵਤ ਦੇ ਕੇ ਮਹਿਫ਼ਲ 'ਚ ਗੀਤ ਗਾ ਕੇ ਮਨੋਰੰਜਨ ਕਰਦੇ ਨਜ਼ਰ ਆਏ।

ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ ਹੋਇਆ, ਜਦੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ। ਇਸ ਵਿਚਾਲੇ ਕਾਂਗਰਸ ਹਾਈਕਮਾਨ ਨੂੰ ਚਿੰਤਾ ਰਹੀ ਕਿ ਜੇਕਰ ਕੈਪਟਨ ਪਾਰਟੀ ਛੱਡਦੇ ਹਨ ਤਾਂ ਸਰਕਾਰ ਢਿੱਗ ਸਕਦੀ ਹੈ, ਜਿਸ ਨਾਲ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਹੈ। ਜਿਸ ਤੋਂ ਬਾਅਦ ਕਾਂਗਰਸ ਵਲੋਂ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ।

ਮੁੱਖ ਮੰਤਰੀ ਬਣਨ ਤੋਂ ਬਾਅਦ ਅੰਮ੍ਰਿਤਸਰ ਫੇਰੀ ਦੌਰਾਨ ਇੱਕ ਟੀ ਸਟਾਲ 'ਤੇ ਮੁੱਖ ਮੰਤਰੀ ਚਰਨਜੀਤ ਚੰਨੀ ਸ਼ਾਇਰੀ ਕਰਦੇ ਨਜ਼ਰ ਆਏ। ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ। ਇਸ ਵਡਿੀਓ 'ਚ ਉਨ੍ਹਾਂ ਦੇ ਨਾਲ ਨਵਜੋਤ ਸਿੱਧੂ ਅਤੇ ਨਵੇਂ ਬਣੇ ਡਿਪਟੀ ਸੀ.ਐਮ ਓ.ਪੀ ਸੋਨੀ ਅਤੇ ਸੁਖਜਿੰਦਰ ਰੰਧਾਵਾ ਵੀ ਮੌਜੂਦ ਸੀ। ਇਸ ਦੇ ਨਾਲ ਹੀ ਚਰਨਜੀਤ ਚੰਨੀ ਦ ਉਸ ਸ਼ਾਇਰੀ ਵਾਲੀ ਵੀਡੀਓ ਨੂੰ ਲੈਕੇ ਵਿਰੋਧੀਆਂ ਵਲੋਂ ਨਿਸ਼ਾਨੇ ਵੀ ਸਾਧੇ ਗਏ ਸਨ।

ਚੰਨੀ ਦੀ ਸ਼ਾਇਰੀ ਅਤੇ ਭੰਗੜਾ ਤਾਂ ਕੈਪਟਨ ਗਾ ਰਹੇ ਹਨ ਗੀਤ

ਇਸ ਦੇ ਨਾਲ ਹੀ ਆਪਣੇ ਕਪੂਰਥਲਾ ਫੇਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਕਪੂਰਥਾਲਾ ਤਕਨੀਕੀ ਯੂਨੀਵਰਸਿਟੀ ਗਏ ਸਨ। ਜਿਸ 'ਚ ਉਹ ਵਿਦਿਆਰਥੀਆਂ ਨਾਲ ਭੰਗੜਾ ਪਾਉਂਦੇ ਨਜ਼ਰ ਵੀ ਆਏ। ਜਿਸ ਨੂੰ ਲੈਕੇ ਵਿਰੋਧੀਆਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੂੰ ਸੂਬੇ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਚੰਨੀ ਦੀ ਸ਼ਾਇਰੀ ਅਤੇ ਭੰਗੜਾ ਤਾਂ ਕੈਪਟਨ ਗਾ ਰਹੇ ਹਨ ਗੀਤ

ਹੁਣ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਰਵੀਨ ਠੁਕਰਾਲ ਵਲੋਂ ਸਾਂਝੀ ਕੀਤੀ ਗਈ, ਜਿਸ 'ਚ ਉਹ ਆਪਣੇ ਐਨਡੀਏ ਬੈਚ ਦੇ ਸਾਥੀਆਂ ਨੂੰ ਰਾਤ ਦੇ ਖਾਣੇ ਦੀ ਦਾਵਤ ਦੇ ਰਹੇ ਹਨ। ਇਸ ਵੀਡੀਓ 'ਚ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਥੀ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਚ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਹਨ।

ਰਵੀਨ ਠੁਕਰਾਲ ਵਲੋਂ ਟਵਟਿ ਕੀਤੀ ਵੀਡੀਓ 'ਚ ਕੈਪਟਨ ਅਮਰਿੰਦਰ ਸਿੰਘ ਪੁਰਾਣੀ ਹਿੰਦੀ ਫਿਲਮ ਦਾ ਗੀਤ 'ਓ ਗੋਰੇ ਗੋਰੇ' ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੂਜੀ ਵੀਡੀਓ 'ਚ ਕੈਪਟਨ ਆਸਾ ਸਿੰਘ ਮਸਤਾਨਾ ਦਾ ਗੀਤ 'ਇਧਰ ਕਨ ਕਨ ਓਧਰ ਕਨਕਰ' ਗਾਉਂਦੇ ਨਜ਼ਰ ਆ ਰਹੇ ਹਨ।

ਕਾਬਿਲੇਗੌਰ ਹੈ ਕਿ ਪੰਜਾਬ ਦੀ ਸਿਆਸਤ 'ਚ ਇਨ੍ਹਾਂ ਵੱਡਾ ਫੇਰਬਦਲ ਹੋਣ ਤੋਂ ਬਾਅਦ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ।

ਮੁੱਖ ਮੰਤਰੀ ਨਵਾਂ ਬਣੇ ਕਈ ਦਿਨ ਹੋ ਚੁੱਕੇ ਹਨ ਪਰ ਬਾਵਜੂਦ ਇਸ ਦੇ ਪੰਜਾਬ ਕੈਬਨਿਟ ਦੇ ਵਿਸਥਾਰ ਹੁਣ ਤੱਕ ਨਹੀਂ ਕੀਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲੀ ਕਾਂਗਰਸ ਸੂਬੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ:ਕੈਪਟਨ ਵਲੋਂ ਆਪਣੇ ਐਨ.ਡੀ.ਏ ਬੈਚ ਦੇ ਸਾਥੀਆਂ ਨੂੰ ਸ਼ਾਹੀ ਦਾਵਤ

Last Updated :Sep 26, 2021, 7:40 AM IST

ABOUT THE AUTHOR

...view details