ਕੈਪਟਨ ਦੀ ਐਨ.ਡੀ.ਏ ਬੈਚ ਦੇ ਸਾਥੀਆਂ ਨੂੰ ਸ਼ਾਹੀ ਦਾਵਤ, ਸੁਣੋ ਕੈਪਟਨ ਕੋਲੋਂ ਗੀਤ

author img

By

Published : Sep 25, 2021, 10:19 PM IST

Updated : Sep 25, 2021, 10:51 PM IST

ਕੈਪਟਨ ਵਲੋਂ ਆਪਣੇ ਐਨ.ਡੀ.ਏ ਬੈਚ ਦੇ ਸਾਥੀਆਂ ਨੂੰ ਸ਼ਾਹੀ ਦਾਵਤ

ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੋਹਾਲੀ ਵਾਲੇ ਮੋਹਿੰਦਰ ਬਾਗ ਫਾਰਮ ਹਾਊਸ 'ਤੇ ਐਨ.ਡੀ.ਏ ਦੇ ਸਾਥੀਆਂ ਨੂੰ ਰਾਤ ਦੇ ਖਾਣੇ ਲਈ ਦਾਵਤ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਸ ਮੌਕੇ ਖੂਬ ਆਨੰਦ ਮਾਣਿਆ।

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਦਿਨੀਂ ਆਪਣੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਲਗਾਤਾਰ ਨਵਜੋਤ ਸਿੱਧੂ 'ਤੇ ਅਕਰਾਤਮਕ ਨਿਸ਼ਾਨੇ ਸਾਧ ਰਹੇ ਸਨ। ਇਸ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਐਨ.ਡੀ.ਏ ਦੇ 23ਵੇਂ ਅਤੇ 24ਵੇਂ ਬੈਚ ਦੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਾਹੀ ਦਾਵਤ ਦਿੱਤੀ ਗਈ।

  • While his NDA batchmates (23rd & 24th course) & their spouses revelled in his excellent hospitality, @capt_amarinder himself could be seen basking in the joy of the moment at the fun-filled dinner he hosted for them today at his Mohinder Bagh farmhouse in Mohali. pic.twitter.com/n2vFLYK4G5

    — Raveen Thukral (@RT_Media_Capt) September 25, 2021 " class="align-text-top noRightClick twitterSection" data=" ">

ਇਸ ਸਬੰਧੀ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੋਹਾਲੀ ਵਾਲੇ ਮੋਹਿੰਦਰ ਬਾਗ ਫਾਰਮ ਹਾਊਸ 'ਤੇ ਐਨ.ਡੀ.ਏ ਦੇ ਸਾਥੀਆਂ ਨੂੰ ਰਾਤ ਦੇ ਖਾਣੇ ਲਈ ਦਾਵਤ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਸ ਮੌਕੇ ਖੂਬ ਆਨੰਦ ਮਾਣਿਆ।

ਇਹ ਵੀ ਪੜ੍ਹੋ:ਆਈਪੀਐੱਸ ਸਹੋਤਾ ਨੂੰ ਮਿਲਿਆ ਡੀਜੀਪੀ ਦਾ ਵਾਧੂ ਚਾਰਜ

ਇਸ ਦੇ ਨਾਲ ਹੀ ਹੋਰ ਟਵੀਟ ਸਾਂਝਾ ਕਰਦਿਆਂ ਰਵੀਨ ਠੁਕਰਾਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਸਾਂਝੀ ਕੀਤੀ। ਜਿਸ 'ਚ ਕੈਪਟਨ ਆਪਣੇ ਦੋਸਤਾਂ ਨਾਲ ਇਨ੍ਹਾਂ ਪਲਾਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਪੁਰਾਣੀ ਹਿੰਦੀ ਫਿਲਮ ਦਾ ਗੀਤ 'ਓ ਗੋਰੇ ਗੋਰੇ' ਗਾਉਂਦੇ ਨਜ਼ਰ ਆ ਰਹੇ ਹਨ।

ਰਵੀਨ ਠੁਕਰਾਲ ਦੇ ਤੀਸਰਾ ਟਵੀਟ ਸਾਂਝਾ ਕੀਤਾ, ਜਿਸ 'ਚ ਕੈਪਟਨ ਅਮਰਿੰਦਰ ਸਿੰਘ ਆਸਾ ਸਿੰਘ ਮਸਤਾਨਾ ਦਾ ਗੀਤ 'ਇਧਰ ਕਨ ਕਨ ਓਧਰ ਕਨਕਰ' ਗਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਗੀਤਾਂ ਦੌਰਾਨ ਉਨ੍ਹਾਂ ਦੇ ਐਨਡੀਏ ਬੈਚ ਦੇ ਸਾਥੀ ਇਨ੍ਹਾਂ ਪਲਾਂ ਨੂੰ ਮਾਣਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦਾ ਕੱਲ੍ਹ ਸਹੁੰ ਚੁੱਕ ਸਮਾਗਮ, ਜਾਣੋ ਕੌਣ-ਕੋਣ ਹੋਵੇਗਾ ਚੰਨੀ ਦੀ ਟੀਮ 'ਚ ਸ਼ਾਮਿਲ?

Last Updated :Sep 25, 2021, 10:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.