ਪੰਜਾਬ

punjab

Motorola G64 5G ਸਮਾਰਟਫੋਨ ਦੀ ਅੱਜ ਪਹਿਲੀ ਸੇਲ ਹੋਵੇਗੀ ਲਾਈਵ, ਮਿਲਣਗੇ ਸ਼ਾਨਦਾਰ ਆਫ਼ਰਸ - Motorola g64 5G First Sale

By ETV Bharat Tech Team

Published : Apr 23, 2024, 10:43 AM IST

Motorola G64 5G First Sale: Motorola ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Motorola G64 5G ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਸੇਲ ਦੌਰਾਨ ਤੁਸੀਂ ਕਈ ਡਿਸਕਾਊਂਟ ਦੇ ਨਾਲ ਇਸ ਫੋਨ ਨੂੰ ਖਰੀਦ ਸਕਦੇ ਹੋ।

Motorola G64 5G
Motorola G64 5G

ਹੈਦਰਾਬਾਦ:Motorola ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Motorola G64 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਇਸਦੇ ਨਾਲ ਹੀ, ਸੇਲ ਦੌਰਾਨ Motorola G64 5G ਸਮਾਰਟਫੋਨ 'ਤੇ ਕਈ ਸ਼ਾਨਦਾਰ ਡਿਸਕਾਊਂਟ ਵੀ ਆਫ਼ਰ ਕੀਤੇ ਜਾ ਰਹੇ ਹਨ।

Motorola G64 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਅਤੇ 12GB+256GB ਸਟੋਰੇਜ ਦੀ ਕੀਮਤ 16,999 ਰੁਪਏ ਹੈ।

Motorola G64 5G 5G ਸਮਾਰਟਫੋਨ 'ਤੇ ਡਿਸਕਾਊਂਟ: ਸੇਲ ਦੌਰਾਨ Motorola G64 5G ਸਮਾਰਟਫੋਨ 'ਤੇ ਕਈ ਡਿਸਕਾਊਂਟ ਵੀ ਆਫ਼ਰ ਕੀਤੇ ਜਾ ਰਹੇ ਹਨ। ਇਸ ਫੋਨ 'ਤੇ ਤੁਸੀਂ HDFC ਬੈਂਕ ਕਾਰਡ ਦੇ ਨਾਲ 1100 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਇਹ ਛੋਟ ਡੇਬਿਟ ਅਤੇ ਕ੍ਰੇਡਿਟ ਕਾਰਡ 'ਤੇ ਮਿਲ ਰਹੀ ਹੈ। ਬੈਂਕ ਆਫ਼ਰਸ ਦੇ ਨਾਲ ਫੋਨ ਦੀ ਖਰੀਦਦਾਰੀ ਕਰਨ 'ਤੇ ਤੁਸੀਂ 8GB+128GB ਵਾਲੇ ਮਾਡਲ ਨੂੰ 13,999 ਰੁਪਏ, ਜਦਕਿ 12GB+256GB ਵਾਲੇ ਮਾਡਲ ਨੂੰ 15,999 ਰੁਪਏ 'ਚ ਖਰੀਦ ਸਕੋਗੇ।

Motorola G64 5G ਸਮਾਰਟਫੋਨ ਦੀ ਖਰੀਦਦਾਰੀ: Motorola G64 5G ਸਮਾਰਟਫੋਨ ਨੂੰ ਤੁਸੀਂ ਔਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਇਸ ਫੋਨ ਨੂੰ Motorola ਦੀ ਅਧਿਕਾਰਿਤ ਵੈੱਬਸਾਈਟ ਤੋਂ ਵੀ ਖਰੀਦਿਆਂ ਜਾ ਸਕਦਾ ਹੈ।

Motorola G64 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.5 ਇੰਚ ਦੀ LCD ਪੈਨਲ, ਫੁੱਲ HD+Resolution ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7025 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 8GB+128GB ਅਤੇ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਪ੍ਰਾਈਮਰੀ ਕੈਮਰਾ, ਮੈਕਰੋ ਵਿਜ਼ਨ ਅਤੇ 8MP ਦਾ ਅਲਟ੍ਰਾ ਵਾਈਡ ਐਂਗਲ ਲੈਸ ਦਿੱਤਾ ਗਿਆ ਹੈ। ਇਸ ਫੋਨ 'ਚ ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ ਫਾਟਸ ਚਾਰਜਿੰਗ ਨੂੰ ਸਪੋਰਟ ਕਰੇਗੀ।

ABOUT THE AUTHOR

...view details