ਪੰਜਾਬ

punjab

ਹੋਲੇ ਮਹੱਲੇ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਸਿੱਖ ਸੰਗਤਾਂ ਨੂੰ ਕੀਤੀ ਵਿਸ਼ੇਸ਼ ਅਪੀਲ - Hola Mohalla

By ETV Bharat Punjabi Team

Published : Mar 26, 2024, 1:56 PM IST

Hola Mohalla: ਹੋਲੇ-ਮਹੱਲੇ ਦਾ ਪਵਿੱਤਰ ਦਿਹਾੜਾ ਸਿੱਖਾਂ ਅੰਦਰ ਜ਼ਬਰ-ਜ਼ੁਲਮ ਵਿਰੁੱਧ ਜੂਝਣ, ਭਗਤੀ, ਸ਼ਕਤੀ ਅਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ ਅਪਨਾਉਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਭਰਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਨੂੰ ਸੁਨੇਹਾ ਦਿੱਤਾ ਹੈ ਕਿ ਅਜੋਕੇ ਦੌਰ ਵਿੱਚ ਗੁਰਸਿੱਖੀ ਅਤੇ ਵਿਰਸੇ ਦੀ ਸੰਭਾਲ ਜਰੂਰੀ ਹੈ। ਗੁਰੂ ਸਾਹਿਬ ਦੀ ਹਜੂਰੀ ਚ ਇਸ ਇਸ ਨੂੰ ਕਾਇਮ ਰੱਖੋ ਅਤੇ ਏਕਾ ਬਣਾ ਕੇ ਚੱਲੋ।

Shiromani Committee president Dhami made a special appeal to the Sikhs on the occasion of Hola Mahalle
ਹੋਲੇ ਮਹੱਲੇ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਸਿੱਖ ਸੰਗਤਾਂ ਨੂੰ ਕੀਤੀ ਵਿਸ਼ੇਸ਼ ਅਪੀਲ

ਹੋਲੇ ਮਹੱਲੇ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਸਿੱਖ ਸੰਗਤਾਂ ਨੂੰ ਕੀਤੀ ਵਿਸ਼ੇਸ਼ ਅਪੀਲ

ਅੰਮ੍ਰਿਤਸਰ:ਅੱਜ ਹੋਲੇ ਮਹੱਲੇ ਦਾ ਤਿਓਹਾਰ ਸਮੁਹ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਖਾਲਸੇ ਦੀ ਜਨਮ ਭੁਮੀ ਸ੍ਰੀ ਆਨੰਦਪੁਰ ਸਾਹਿਬ ਵਿੱਖੇ ਦੂਰ ਦੇਸ਼ ਤੋਂ ਸੰਗਤਾਂ ਪਹੁੰਚ ਰਹੀਆਂ ਹਨ। ਉਥੇ ਹੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੁਹ ਸਿੱਖ ਸੰਗਤਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ। ਉਪਰੰਤ ਕਥਾ ਕੀਰਤਨ ਤੇ ਫਿਰ 12 ਵਜੇ ਠੀਕ ਅਰਦਾਸ ਸਤਿਗੁਰਾਂ ਦੇ ਚਰਨਾਂ ਤੇ ਤਖਤ ਸਾਹਿਬ ਤੇ ਕਰਕੇ ਤੇ ਮਹੱਲਾ ਜਿਹੜਾ ਉਹਦੀ ਸ਼ੁਰੂਆਤ ਹੋਵੇਗੀ। ਜਿਹਦੀ ਸਮਾਪਤੀ ਫਿਰ ਜਾ ਕੇ ਆਪਣੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਵੱਖ ਵੱਖ ਟੋਲੀਆਂ ਦਾ ਉਹੀ ਪਿਛੋਕੜ ਪੁਰਾਣਾ ਉਸੇ ਦਿੱਖ ਦੇ ਉੱਥੇ ਜਾ ਕੇ ਮਹੱਲਾ ਖੇਡਣਗੇ ਜਿਨਾਂ ਦੀ ਫਿਰ ਉੱਥੇ ਹੀ ਸਮਾਪਤੀ ਹੋਣੀ ਹੈ।

ਉਹਨਾਂ ਕਿਹਾ ਕਿ ਮੈਂ ਜਿੱਥੇ ਸਮੁੱਚੀ ਸਾਰੀ ਦੇਸ਼ ਤੇ ਵਿਦੇਸ਼ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੱਤੀ, ਉੱਥੇ ਕਾਮਨਾ ਵੀ ਕਰਦਾ ਹਾਂ ਕਿ ਸਤਿਗੁਰੂ ਜੀ ਨੇ ਭੇਦ ਭਾਵ ਸਾਰੇ ਇਸ ਧਰਤੀ 'ਤੇ ਮਿਟਾ ਦਿੱਤੇਹੋਲੀ ਦੇ ਤਿਉਹਾਰ ਨੂੰ ਸਿਰਫ਼ ਰੰਗਾਂ ਨਾਲ ਖੇਡਦੇ ਹੋਏ ਮਨਾਇਆ ਜਾਂਦਾ ਸੀ। ਉਸ ਨੂੰ ਅਧਿਆਤਮਕ ਰੰਗ ਦੇਣ ਲਈ ਤੇ ਸਮਾਜ ’ਚ ਫੈਲੀਆਂ ਕੁਰੀਤੀਆਂ ਤੇ ਜ਼ੁਲਮ ਦੂਰ ਕਰਨ ਲਈ ਮੁਰਦਾ ਹੋ ਚੁਕੀਆਂ ਰੂਹਾਂ ਅੰਦਰ ਜੋਸ਼ ਪੈਦਾ ਕਰਨ ਲਈ ਹੋਲਾ ਮਹੱਲਾ ਮਨਾਉਣਾ ਆਰੰਭਿਆ ਗਿਆ।

ਸਿੱਖ ਕੌਮ ਨੂੰ ਅਪੀਲ :ਇਸ ਮੌਕੇ ਪ੍ਰਧਾਨ ਧਾਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਪੰਥ ਲਈ ਖੜੇ ਹੋਣ ਆਪਣੀ ਕੌਮ ਨਾਲ ਰਲ ਕੇ ਚੱਲਣ ਦਾ ਸਮਾਂ ਹੈ। ਵੈਰ ਭੇਦ ਕੁਝ ਨਹੀਂ ਹੈ ਗੁਰੂ ਸਾਹਿਬ ਨੇ ਏਕਾ ਅਤੇ ਬਲ ਬਖਸ਼ਿਆ ਹੈ ਉਸ ਨੂੰ ਆਪਣਾ ਕੇ ਚੱਲਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ 1701 ਈ: 'ਚ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ। ਉਨ੍ਹਾਂ ਵਲੋਂ ਖ਼ਾਲਸਾਈ ਫ਼ੌਜਾਂ ਦੇ ਦੋ ਦਲਾਂ ’ਚ ਸ਼ਸਤਰ ਵਿਦਿਆ ਦੇ ਜੌਹਰ ਦਿਖਾਉਂਦੇ ਹੋਏ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਜੇਤੂਆਂ ਨੂੰ ਸਨਮਾਨਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਪ੍ਰੰਪਰਾ ਅਨੁਸਾਰ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਜਦੋਂ ਹੋਲੇ ਮਹੱਲੇ ਦੇ ਇਕੱਠ ਨੂੰ ਜਲੂਸ ਦੇ ਰੂਪ ’ਚ ਕਢਿਆ ਜਾਂਦਾ ਹੈ ਤਾਂ ਉਸ ਦੇ ਅੱਗੇ-ਅੱਗੇ ਯੁੱਧ ਕਲਾ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਅਕਾਲੀ ਦਲ-ਭਾਜਪਾ ਦੇ ਵੱਖਰੇ ਚੋਣ ਲੜਨ ਅਤੇ ਆਪ ਤੇ ਕਾਂਗਰਸ ਦਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ? ਵੇਖੋ ਇਹ ਰਿਪੋਰਟ

Sukhbir Badal Apologises : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਚੋਣਾਂ ਤੋਂ ਪਹਿਲਾਂ ਖੜੇ ਕੀਤੇ ਹੱਥ ! ਵਿਰੋਧੀਆਂ ਦੇ ਨਿਸ਼ਾਨੇ 'ਤੇ ਸੁਖਬੀਰ ਬਾਦਲ ਦੀ 'ਮੁਆਫੀ'

ਕੀ ਪੰਜਾਬ 'ਚ ਭਾਜਪਾ ਨੂੰ 2024 ਲੋਕ ਸਭਾ ਚੋਣ ਇਕੱਲਿਆਂ ਲੜਣ 'ਤੇ ਮਿਲੇਗੀ ਸਫ਼ਲਤਾ ? ਵੇਖੋ ਸਪੈਸ਼ਲ ਰਿਪੋਰਟ

ਭਗਤੀ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ’ਤੇ ਜ਼ੋਰ ਦਿਤਾ: ਗੁਰੂ ਗੋਬਿੰਦ ਸਿੰਘ ਜੀ ਵਲੋਂ ਉਸ ਸਮੇਂ ਦੀ ਮੰਗ ਅਨੁਸਾਰ ਦਬੇ ਕੁਚਲੇ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਦੇ ਨਾਲ-ਨਾਲ ਉਨ੍ਹਾਂ ਅੰਦਰ ਸ੍ਰੀਰਕ ਤੌਰ ’ਤੇ ਵੀ ਜੋਸ਼ ਪੈਦਾ ਕਰਨ ਲਈ ਨਵੇਂ ਸਾਧਨ ਅਪਣਾਏ ਗਏ। ਇਸ ’ਚ ਉਨ੍ਹਾਂ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ’ਤੇ ਜ਼ੋਰ ਦਿਤਾ। ਇਸ ਆਦਰਸ਼ ਲਈ ਸ਼ਸਤਰਾਂ ਦਾ ਸਤਿਕਾਰ ਤੇ ਸਦਉਪਯੋਗ ਕਰਨ ਉਪਰ ਜ਼ੋਰ ਦਿਤਾ ਗਿਆ। ਇਸ ਬਦਲਾਅ ਤਰਕ ਨਾਲ ਹੀ ਖ਼ਾਲਸਾ ਪੰਥ ’ਚ ਹੋਲੇ ਮਹੱਲੇ ਦਾ ਪੁਰਬ ਮਨਾਇਆ ਜਾਣ ਲੱਗਾ। ਇਸ ਦਾ ਮੰਤਵ ਅਤੇ ਉਦੇਸ਼ ਸਿੱਖ ਕੌਮ ’ਚ ਬਹੁਤ ਉਸਾਰੂ ਅਤੇ ਸਾਰਥਕ ਸੇਧ ਦੇਣਾ ਸੀ। ਹਰ ਰੁੱਤ ਦੇ ਬਦਲਣ ’ਤੇ ਅਪਣੇ ਦਿਲ ਦੇ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਭਾਰਤ ਵਿਚ ਸ਼ੁਰੂ ਤੋਂ ਹੀ ਕਈ ਤਿਉਹਾਰ ਨਿਸ਼ਚਤ ਕੀਤੇ ਹੋਏ ਹਨ ਪਰ ਸਿੱਖ ਗੁਰੂਆਂ ਨੇ ਇਨ੍ਹਾਂ ਪ੍ਰੰਪਰਾਗਤ ਤਿਉਹਾਰਾਂ ਵਿਚ ਨਵਾਂ ਪਰਿਵਰਤਨ ਲਿਆਉਣ ਲਈ ਗੁਰਮਤਿ ਸਭਿਆਚਾਰ ਸਿਰਜਿਆ ਤਾਂ ਜੋ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਹੋਲਾ ਮਹੱਲਾ ਵੀ ਇਸੇ ਦੀ ਸੂਚਕ ਹੈ। ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਮਨਾਉਣ ਆਈਆਂ ਸੰਗਤਾਂ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।

ABOUT THE AUTHOR

...view details