ETV Bharat / state

ਅਕਾਲੀ ਦਲ-ਭਾਜਪਾ ਦੇ ਵੱਖਰੇ ਚੋਣ ਲੜਨ ਅਤੇ ਆਪ ਤੇ ਕਾਂਗਰਸ ਦਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ? ਵੇਖੋ ਇਹ ਰਿਪੋਰਟ

author img

By ETV Bharat Punjabi Team

Published : Feb 14, 2024, 1:45 PM IST

Lok Sabha Election 2024: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਰਗੇ ਹੀ ਲੋਕ ਸਭਾ ਚੋਣਾਂ ਵਿੱਚ ਹਾਲਾਤ ਬਣ ਰਹੇ ਹਨ। ਇਸ ਵਾਰ ਕਿਸੇ ਵੀ ਸਿਆਸੀ ਪਾਰਟੀ ਦਾ ਸਮਝੌਤਾ ਨਹੀਂ ਹੋ ਰਿਹਾ ਹੈ। ਅਕਾਲੀ ਦਲ ਅਤੇ ਭਾਜਪਾ ਦੇ ਵੱਖਰੇ ਚੋਣ ਲੜਨ ਅਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਮਝੌਤੇ ਟੁੱਟਣ ਨਾਲ ਕਿਸ ਨੂੰ ਇਸ ਦਾ ਫਾਇਦਾ ਹੋਵੇਗਾ, ਪੜ੍ਹੋ, ਇਹ ਵਿਸ਼ੇਸ਼ ਰਿਪੋਰਟ।

Lok Sabha Election 2024
Lok Sabha Election 2024

ਪੰਜਾਬ ਵਿੱਚ ਸਿਆਸੀ ਸਮੀਕਰਨ

ਲੁਧਿਆਣਾ: ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖਰੇ ਹੀ ਸਿਆਸੀ ਸਮੀਕਰਨ ਵੇਖਣ ਨੂੰ ਮਿਲ ਰਹੇ ਹਨ ਖਾਸ ਕਰਕੇ ਪੰਜਾਬ ਦੇ ਵਿੱਚ ਦੋ ਪਾਰਟੀਆਂ ਵਿਚਕਾਰ ਜਾਂ ਫਿਰ ਤਿੰਨ ਪਾਰਟੀਆਂ ਦੇ ਵਿਚਕਾਰ ਨਹੀਂ ਸਗੋਂ ਚੌਤਰਫਾ ਮੁਕਾਬਲਾ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਇੱਕ ਪਾਸੇ, ਜਿੱਥੇ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਚ ਕਾਂਗਰਸ ਨਾਲ ਸਮਝੌਤੇ ਤੋਂ ਇਨਕਾਰ ਕਰਦਿਆਂ ਸਾਰੀਆਂ ਹੀ ਸੀਟਾਂ ਤੇ ਇਕੱਲੇ ਚੋਣ ਲੜਨ ਦਾ ਐਲਾਨ ਕਰ ਦਿੱਤਾ।

ਉੱਥੇ ਹੀ ਦੂਜੇ ਪਾਸੇ, ਕਾਂਗਰਸ ਨੇ ਵੀ ਹੁਣ ਆਪਣਾ ਸਟੈਂਡ ਸਾਫ ਕਰ ਦਿੱਤਾ ਹੈ। ਦੂਜੇ ਪਾਸੇ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਦੀਆਂ ਚੱਲ ਰਹੀਆਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ 'ਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਾ ਹੋਣ ਕਰਕੇ ਇਸ ਗਠਜੋੜ ਤੇ ਭਵਿੱਖ ਦਾ ਤਹਿ ਹੋਣਾ ਹਾਲੇ ਬਾਕੀ ਹੈ, ਪਰ ਰਾਜਨੀਤਿਕ ਮਹਰਾ ਦੀ ਮੰਨੀਏ, ਤਾਂ ਭਾਜਪਾ ਕਿਸੇ ਵੀ ਸੂਰਤ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰੇਗਾ।

Lok Sabha Election 2024
ਪੰਜਾਬ ਵਿੱਚ ਸਿਆਸੀ ਸਮੀਕਰਨ

ਕਿਸਾਨ ਅੰਦੋਲਨ ਦਾ ਚੋਣਾਂ 'ਤੇ ਪ੍ਰਭਾਵ: ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਵੀ ਸਿਆਸਤ 'ਤੇ ਇਸ ਦਾ ਅਸਰ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ। ਸਿਆਸੀ ਮਾਹਿਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਅਤੇ ਭਾਜਪਾ ਦਾ ਕਦੇ ਗਠਜੋੜ ਨਹੀਂ ਹੋਵੇਗਾ। ਸਾਬਕਾ ਐਮਐਲਏ ਤਰਸੇਮ ਯੋਧਾ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਪੰਜਾਬ ਵਿੱਚ ਲੋਕ ਵੋਟ ਨਹੀਂ ਦੇਣਗੇ, ਕਿਉਂਕਿ ਪੰਜਾਬ ਵਿੱਚ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਉਲਟ ਹੀ ਜ਼ਿਆਦਾਤਰ ਵੋਟਿੰਗ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹਮੇਸ਼ਾ ਤੋਂ ਹੀ ਕੇਂਦਰ ਤੋਂ ਉਲਟ ਸਰਕਾਰ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਅਸਰ ਵੀ ਲੋਕ ਸਭਾ ਚੋਣਾਂ 'ਤੇ ਪਵੇਗਾ। ਸਿਆਸੀ ਮਾਹਿਰਾਂ ਦੇ ਮੁਤਾਬਿਕ, ਹੁਣ ਰਾਜਨੀਤੀ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਿਆ ਜਾਂਦਾ ਹੈ ਜਿਸ ਕਰਕੇ ਅਸਲੀ ਮੁੱਦਿਆਂ ਤੋਂ ਲੋਕ ਭਟਕਦੇ ਜਾ ਰਹੇ ਹਨ।

ਪੰਜਾਬ ਵਿੱਚ ਸਿਆਸੀ ਸਮੀਕਰਨ

ਕੀ ਬਣ ਰਹੇ ਸਿਆਸੀ ਸਮੀਕਰਨ: ਡਾਕਟਰ ਹਰਜਿੰਦਰ ਜੀਰਾ ਨੇ ਦੱਸਿਆ ਹੈ ਕਿ ਅਸਲੀ ਮੁੱਦਿਆਂ ਤੋਂ ਸਰਕਾਰਾਂ ਲਗਾਤਾਰ ਭਟਕ ਰਹੀਆਂ ਹਨ ਭਾਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਿਆਸੀ ਸਮੀਕਰਨ ਬਣਨ, ਪਰ ਇਸ ਦਾ ਨੁਕਸਾਨ ਆਮ ਲੋਕਾਂ ਤੋਂ ਹੀ ਭੁਗਤਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਰਾਹਤ ਨਹੀਂ ਹੈ, ਕਿਉਂਕਿ ਲਗਾਤਾਰ ਪੰਜਾਬ ਵਿੱਚ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਨੇ ਪਿਛਲੇ ਕੁਝ ਸਾਲਾਂ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਹਨ, ਉਨ੍ਹਾਂ ਤੋਂ ਪੰਜਾਬ ਦੇ ਲੋਕ ਮੂੰਹ ਮੋੜ ਚੁੱਕੇ ਹਨ।

Lok Sabha Election 2024
ਪੰਜਾਬ ਵਿੱਚ ਸਿਆਸੀ ਸਮੀਕਰਨ

ਹਰਜਿੰਦਰ ਜੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਸਾਲ ਦੇ ਕਾਰਜਕਾਲ ਨੂੰ ਵੀ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਹੈ, ਇੱਕ ਬਦਲ ਦੇ ਵਜੋਂ ਉਹ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲੈ ਕੇ ਆਏ ਸਨ। ਪਰ, ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਵੀ ਮੂੰਹ ਮੋੜ ਲਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਵੱਲ ਵੀ ਬਹੁਤਾ ਜਿਆਦਾ ਲੋਕਾਂ ਦਾ ਰੁਖ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਫੀਸਦੀ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲੇ। ਯੂਥ ਜਿਆਦਾਤਰ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਇੱਥੇ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਜਿਸ ਕਰਕੇ ਇਸ ਦਾ ਅਸਰ ਸਿਆਸਤ ਉੱਤੇ ਵੀ ਪੈ ਰਿਹਾ ਹੈ। ਡਾਕਟਰ ਹਰਿੰਦਰ ਜੀਰਾ ਨੇਤਾ ਇਥੋਂ ਤੱਕ ਕਹਿ ਦਿੱਤਾ ਹੈ ਕਿ ਜਿੰਨੇ ਵੀ ਸਿਆਸੀ ਗਠਜੋੜ ਹੋ ਰਹੇ ਹਨ, ਉਹ ਸਭ ਮੌਕਾ ਪ੍ਰਸਤੀ ਦੇ ਗਠਜੋੜ ਹਨ।

ਪੰਜਾਬ ਵਿੱਚ ਸਿਆਸੀ ਸਮੀਕਰਨ

ਨਵਜੋਤ ਸਿੱਧੂ ਵੀ ਮੌਕਾਪ੍ਰਸਤੀ: ਸਾਬਕਾ ਡੀਐਸਪੀ ਅਤੇ ਪੰਜਾਬ ਦੀਆਂ 2022 ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਚੋਣ ਲੜ ਚੁੱਕੇ ਬਲਵਿੰਦਰ ਸ਼ੇਖੋ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀਆਂ ਗੱਲਾਂ ਤਾਂ ਕਰ ਰਹੇ ਹਨ, ਪਰ ਉੱਥੇ ਹੀ ਦੂਜੇ ਪਾਸੇ ਉਹ ਆਪਣਾ ਸਟੈਂਡ ਸਾਫ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸ਼ਲਾਘਾ ਕਰਦੇ ਹਨ, ਜਦਕਿ ਦੂਜੇ ਪਾਸੇ ਪੰਜਾਬ ਦੀ ਗੱਲ ਕਰਦੇ ਹਨ। ਬਲਵਿੰਦਰ ਸ਼ੇਖੋ ਨੇ ਕਿਹਾ ਕਿ ਜੇਕਰ ਉਹ ਪੰਜਾਬ ਦੇ ਇੰਨੇ ਜ਼ਿਆਦਾ ਹਿਤੈਸ਼ੀ ਹਨ, ਤਾਂ ਉਹ ਕਾਂਗਰਸ ਪਾਰਟੀ ਕਿਉਂ ਨਹੀਂ ਛੱਡ ਰਹੇ? ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਮੌਕਾ ਪ੍ਰਸਤੀ ਦੀ ਰਾਜਨੀਤੀ ਕਰ ਰਹੇ ਹਨ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸਨ, ਉਨ੍ਹਾਂ ਨੇ ਪੰਜਾਬ ਦੇ ਕੋਈ ਮੁੱਦੇ ਨਹੀਂ ਚੁੱਕੇ।

Lok Sabha Election 2024
ਪੰਜਾਬ ਵਿੱਚ ਸਿਆਸੀ ਸਮੀਕਰਨ

ਸਭ ਮੌਕਾ ਪ੍ਰਸਤੀ ਦੇ ਗਠਜੋੜ : ਸੇਵਾਮੁਕਤ ਡੀਐਸਪੀ ਬਲਵਿੰਦਰ ਸ਼ੇਖੋ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕੌਣ ਬਾਜ਼ੀ ਮਾਰਦਾ ਹੈ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਹੁਣ ਲੋਕਾਂ ਨੂੰ ਆਪਣਾ ਮਨ ਬਦਲਣਾ ਪਵੇਗਾ। ਖਾਸ ਕਰਕੇ ਕਿਸੇ ਪਾਰਟੀ ਨੂੰ ਨਹੀਂ, ਸਗੋਂ ਨਿੱਜੀ ਉਮੀਦਵਾਰ ਨੂੰ ਉਸ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਨਾ ਕਿ ਧਰਮ ਦੇ ਨਾਂ ਤੇ ਜਾਂ ਫਿਰ ਮੁਫਤਖੋਰੀ ਦੇ ਨਾਂ 'ਤੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ।

Lok Sabha Election 2024
ਪੰਜਾਬ ਵਿੱਚ ਸਿਆਸੀ ਸਮੀਕਰਨ

'ਅਕਾਲੀ ਦਲ ਨੂੰ ਹੋਵੇਗਾ ਫਾਇਦਾ': ਸਿਆਸੀ ਪਾਰਟੀਆਂ ਹਾਲਾਂਕਿ ਆਪੋ ਆਪਣੀਆਂ ਜਿੱਤ ਦੇ ਲਗਾਤਾਰ ਦਾਅਵੇ ਕਰ ਰਹੀਆਂ ਹਨ, ਜਿੱਥੇ ਅਕਾਲੀ ਲੀਡਰ ਮਹੇਸ਼ ਇੰਦਰ ਗਰੇਵਾਲ ਸੀਨੀਅਰ ਨੇ ਕਿਹਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਭਾਵੇਂ ਪੰਜਾਬ ਵਿੱਚ ਗਠਜੋੜ ਦੇ ਤਹਿਤ ਚੋਣ ਲੜ ਰਹੇ ਹਨ ਜਾਂ ਨਹੀਂ, ਪਰ ਉਨ੍ਹਾਂ ਦੀ ਆਪਸੀ ਸਾਂਝ ਚੰਡੀਗੜ੍ਹ ਵਿੱਚ ਸਾਫ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਪੰਜਾਬ ਵਿੱਚ ਵੱਖਰੇ ਵੱਖਰੇ ਚੋਣ ਵੀ ਲੜ ਰਹੇ ਹਨ, ਤਾਂ ਇਸ ਦਾ ਫਾਇਦਾ ਅਕਾਲੀ ਦਲ ਨੂੰ ਹੋਵੇਗਾ, ਕਿਉਂਕਿ ਇਹ ਦੋਵੇਂ ਹੀ ਪਾਰਟੀਆਂ ਇੱਕ ਦੂਜੇ ਦੀਆਂ ਕਮੀਆਂ ਨੂੰ ਉਜਾਗਰ ਕਰਨਗੀਆਂ ਜਿਸ ਦਾ ਅਕਾਲੀ ਦਲ ਨੂੰ ਹੀ ਆਖਿਰਕਾਰ ਫਾਇਦਾ ਹੋਵੇਗਾ।

Lok Sabha Election 2024
ਪੰਜਾਬ ਵਿੱਚ ਸਿਆਸੀ ਸਮੀਕਰਨ

ਅਕਾਲੀ ਦਲ ਆਗੂ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਵੀ ਇਸੇ ਕਾਰਨ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬੀਤੇ ਦਿਨੀਂ ਹੋਏ ਵੱਡਾ ਇੱਕਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੇਕਰ ਪੰਜਾਬ ਦੇ ਹਿੱਤ ਵਿੱਚ ਕੋਈ ਪਾਰਟੀ ਹੈ, ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ।

ਪੰਜਾਬ ਵਿੱਚ ਕਾਂਗਰਸ ਇੱਕਲੇ ਲੜੇਗੀ ਚੋਣ: ਦੂਜੇ ਪਾਸੇ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਕਿਹਾ ਹੈ ਕਿ ਪਹਿਲਾ ਹੀ ਅਸੀਂ ਸਾਫ ਕਰ ਚੁੱਕੇ ਹਾਂ ਕਿ ਪੰਜਾਬ ਵਿੱਚ ਕਾਂਗਰਸ ਇਕੱਲੇ ਹੀ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਰਹੀ ਗੱਲ ਅਕਾਲੀ ਦਲ ਅਤੇ ਭਾਜਪਾ ਦਾ ਉਨ੍ਹਾਂ ਨਾਲ ਗਠਜੋੜ ਪਹਿਲਾਂ ਵੀ ਰਿਹਾ ਹੈ, ਜੇਕਰ ਇਹ ਗਠਜੋੜ ਤੋੜ ਕੇ ਵੀ ਪੰਜਾਬ ਵਿੱਚ ਇਕੱਠੇ ਚੋਣਾਂ ਲੜਦੇ ਹਨ, ਤਾਂ ਵੀ ਉਨ੍ਹਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.