ਪੰਜਾਬ

punjab

ਪੰਜਾਬ ਤੋਂ ਧੜਲੇ ਨਾਲ ਕਰ ਰਹੇ ਸੀ ਵਿਦੇਸ਼ਾਂ 'ਚ ਅਫੀਮ ਸਪਲਾਈ, ਪੰਜਾਬ ਪੁਲਿਸ ਨੇ ਲਿਆ ਵੱਡਾ ਐਕਸ਼ਨ

By ETV Bharat Punjabi Team

Published : Mar 10, 2024, 3:16 PM IST

ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਮਲੇ ਵਿੱਚ ਜਲੰਧਰ ਪੁਲਿਸ ਨੇ 9 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ ਪੁਲਿਸ ਨੇ 22 ਕਿੱਲੋ ਅਫੀਮ ਬਰਾਮਦ ਕੀਤੀ ਹੈ ਇਹ ਝਾਰਖੰਡ ਤੋਂ ਅਫੀਮ ਉਤਪਾਦਕ ਅਤੇ ਕੁਲੈਕਟਰ ਲੈਕੇ ਆਉਂਦੇ ਸਨ।

Opium was being supplied abroad from Punjab, Punjab police took a big action
ਪੰਜਾਬ ਤੋਂ ਧੜਲੇ ਨਾਲ ਕਰ ਰਹੇ ਸੀ ਵਿਦੇਸ਼ਾਂ 'ਚ ਅਫੀਮ ਸਪਲਾਈ, ਪੰਜਾਬ ਪੁਲਿਸ ਨੇ ਲਿਆ ਵੱਡਾ ਐਕਸ਼ਨ

ਜਲੰਧਰ:ਨਸ਼ੇ ਖਿਲਾਫ ਸਰਗਰਮ ਪੰਜਾਬ ਪੁਲਿਸ ਲਗਾਤਾਰ ਸਮੱਗਲਰਾਂ 'ਤੇ ਠੱਲ੍ਹ ਪਾਉਣ ਵਿੱਚ ਲੱਗੀ ਹੋਈ ਹੈ ਅਤੇ ਪੁਲਿਸ ਨੁੰ ਸਫਲਤਾ ਵੀ ਹਾਸਿਲ ਹੋ ਰਹੀ ਹੈ। ਇਸ ਹੀ ਤਹਿਤ ਜਲੰਧਰ ਪੁਲਿਸ ਵੱਲੋਂ ਕੌਮਾਂਤਰੀ ਨਸ਼ਾ ਤਸਕਰ ਗਰੋਹ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 22 ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਸਬੰਧ ਵਿੱਚ 6 ਕਸਟਮ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ ਅਤੇ ਕਿਹਾ ਕਿ 30 ਬੈਂਕ ਖਾਤਿਆਂ ਵਿੱਚ ਪਏ 9 ਕਰੋੜ ਰੁਪਏ ਜਾਮ ਕਰ ਦਿੱਤੇ ਗਏ ਹਨ।

ਡਰੱਗ ਮਨੀ ਨਾਲ ਬਣਾਈਆਂ 6 ਕਰੋੜ ਦੀਆਂ 12 ਜਾਇਦਾਦਾਂ ਦੀ ਸ਼ਨਾਖਤ: ਟਵਿੱਟਰ 'ਤੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌ੍ਰਵ ਯਾਦਵ ਨੇ ਕਿਹਾ, ਕਿ ਕੌਮਾਂਤਰੀ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਵੱਡੀ ਸੱਟ ਮਾਰਦਿਆਂ ਜਲੰਧਰ ਕਮਿਸ਼ਨਰੇਟ ਨੇ ਕੌਮਾਂਤਰੀ ਨਸ਼ਾ ਤਸਕਰ ਗਰੋਹ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਨਾਲ ਹੀ ਪੁਲਿਸ ਮੁਖੀ ਨੇ ਕਿਹਾ ਕਿ ਡਰੱਗ ਮਨੀ ਨਾਲ ਬਣਾਈਆਂ 6 ਕਰੋੜ ਰੁਪਏ ਮੁੱਲ ਦੀਆਂ 12 ਜਾਇਦਾਦਾਂ ਦੀ ਸ਼ਨਾਖਤ ਕੀਤੀ ਹੈ। ਇਹ ਯੂਕੇ, ਅਮਰੀਕਾ, ਆਸਟਰੇਲੀਆ ਤੇ ਕੈਨੇਡਾ ਤੋਂ ਪੰਜ ਵਿਦੇਸ਼ ਅਧਾਰਤ ਐਂਟਿਟੀਜ਼ ਤੇ ਦਿੱਲੀ ਵਿੱਚ 6 ਕਸਟਮ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਵੱਡੇ ਪਧਰ 'ਤੇ ਨਸ਼ਾ ਤਸਕਰਾਂ ਉਤੇ ਠੱਲ ਪਾਊਂਦੇ ਹੋਏ ਕਾਰਵਾਈ ਕੀਤੀ ਹੈ ਅਤੇ ਜਿਨਾਂ ਨੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਸਨ ਉਹਨਾਂ ਦੀਆਂ ਜ਼ਮੀਨਾਂ ਵੀ ਜ਼ਬਤ ਕੀਤੀਆਂ ਹਨ।

ABOUT THE AUTHOR

...view details