ETV Bharat / state

ਅੱਜ ਦੇਸ਼ ਭਰ 'ਚ ਰੇਲੇ ਰੋਕੋ ਅੰਦੋਲਨ, ਪੰਜਾਬ ਵਿੱਚ ਕਈ ਥਾਵਾਂ 'ਤੇ ਕਿਸਾਨਾਂ ਨੇ ਰੋਕੀਆਂ ਰੇਲਾਂ

author img

By ETV Bharat Punjabi Team

Published : Mar 10, 2024, 11:47 AM IST

Updated : Mar 10, 2024, 1:22 PM IST

Rail Roko Protest In Punjab
Rail Roko Protest In Punjab

Rail Roko Protest In Punjab: ਦੋਵਾਂ ਫੋਰਮਾਂ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ 12 ਵਜੇ ਤੋਂ 4 ਵਜੇ ਤੱਕ ਕੀਤਾ ਜਾਵੇਗਾ। ਜਾਣੋ, ਇਸ ਤਹਿਤ ਅੱਜ ਪੰਜਾਬ ਵਿੱਚ ਕਿਹੜੇ-ਕਿਹੜੇ ਰੇਲਵੇ ਸਟੇਸ਼ਨਾਂ ਉੱਤੇ ਰੇਲਾਂ ਪ੍ਰਭਾਵਿਤ ਹੋਣਗੀਆਂ। ਰੇਲ ਰੋਕਣ ਲਈ ਕਿਸਾਨ ਟਰੈਕਾਂ ਉੱਤੇ ਇੱਕਠੇ ਹੋ ਗਏ ਹਨ।

ਪੰਜਾਬ ਵਿੱਚ 52 ਥਾਵਾਂ 'ਤੇ ਰੋਕੀਆਂ ਜਾਣਗੀਆਂ ਰੇਲਾਂ

ਅੰਮ੍ਰਿਤਸਰ: ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਉੱਥੇ ਹੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਨ ਸਿੰਘ ਪੰਧੇਰ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਵਿਖੇ ਰੋਕੋ ਅੰਦੋਲਨ ਵਿੱਚ ਹਿੱਸਾ ਲੈਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਅੰਦੋਲਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

ਰੋਕੀਆਂ ਜਾਣਗੀਆਂ ਰੇਲਾਂ: ਅੱਜ ਦੇਸ਼ ਭਰ ਵਿੱਚ ਦੋਵਾਂ ਫੋਰਮਾਂ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੋਵਾਂ ਫੋਰਮਾਂ ਦੇ ਸੱਦੇ ਉੱਤੇਦੇਸ਼ ਵਿਆਪੀ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੈ। ਜਿੱਥੇ ਸਾਰੇ ਦੇਸ਼ ਵਿੱਚ ਆਪਣਾ ਰੇਲ ਰੋਕੋ ਅੰਦੋਲਨ ਹੋਣਾ ਹੈ, ਉਥੇ ਹੀ ਪੂਰੇ ਪੰਜਾਬ ਵਿੱਚ ਵੀ ਰੇਲ ਰੋਕੋ ਅੰਦੋਲਣ ਹੋਣਾ ਹੋਵੇਗਾ। ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਹੋਣ।

ਇਹ ਹਨ ਮੁੱਖ ਮੰਗਾਂ: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦਾ ਇਨਸਾਫ ਅਤੇ ਖਨੌਰੀ ਗੋਲੀਕਾਂਡ ਦਾ ਇਨਸਾਫ ਦੀ ਮੰਗ ਵੀ ਸਾਡੀ ਮੁੱਖ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਹਰ ਹਾਲਤ ਦੇ ਵਿੱਚ ਅਸੀਂ ਇਹ ਇਨਸਾਫ ਲੈ ਕੇ ਰਹਿਣਾ ਹੈ, ਜਿਵੇਂ ਸਾਡੀਆਂ ਫ਼ਸਲਾਂ ਖਰਾਬ ਹੁੰਦੀਆਂ ਹਨ ਉਸ ਲਈ ਫਸਲੀ ਬੀਮਾ ਯੋਜਨਾ ਬਣਾਉਣੀ, ਇਹ ਸਾਰੀਆਂ ਮੰਗਾਂ ਮੰਨਵਾਈਆਂ ਜਾਣੀਆਂ ਹਨ, ਫਿਰ ਚਾਹੇ ਜਿੰਨਾ ਮਰਜ਼ੀ ਲੰਮਾ ਘੋਲ ਨਾ ਕਰਨਾ ਪਵੇ, ਪਰ ਕੇਂਦਰ ਸਰਕਾਰ ਕੋਲੋਂ ਆਪਣੀਆਂ ਮੰਗਾਂ ਮੰਨਵਾ ਕੇ ਹੀ ਰਹਿਣਗੇ।

  1. ਅੰਮ੍ਰਿਤਸਰ - ਦੇਵੀਦਾਸ ਪੁਰਾ,ਰਈਆ, ਕੱਥੂਨੰਗਲ, ਜੈਂਤੀਪੁਰ,ਕੋਟਲਾ ਗੁਜਰਾ, ਜਹਾਂਗੀਰ, ਪੰਧੇਰ ਫਾਟਕ, ਰਾਮਦਾਸ,ਵੇਰਕਾ
  2. ਗੁਰਦਾਸਪੁਰ -ਬਟਾਲਾ, ਗੁਰਦਾਸਪੁਰ, ਫਤਿਹਗੜ ਚੂੜੀਆਂ
  3. ਤਰਨਤਾਰਨ -ਖਡੂਰ ਸਾਹਿਬ, ਤਰਨਤਾਰਨ, ਪੱਟੀ
  4. ਹੁਸ਼ਿਆਰਪੁਰ -ਟਾਡਾ, ਦਸੂਹਾ, ਹੁਸ਼ਿਆਰਪੁਰ
  5. ਜਲੰਧਰ -ਫਿਲੋਰ, ਫਗਵਾੜਾ, ਜਲੰਧਰ ਕੈਟ
  6. ਕਪੂਰਥਲਾ-ਲੋਹੀਆ, ਸੁਲਤਾਨਪੁਰ ਲੋਧੀ
  7. ਫਿਰੋਜ਼ਪੁਰ -ਬਸਤੀ ਟੈਂਕਾਂ ਵਾਲ਼ੀ, ਗੁਰੂ ਹਰਸਹਾਏ, ਮੱਖੂ, ਮੱਲਾਂਵਾਲਾ
  8. ਫ਼ਰੀਦਕੋਟ -ਜੈਤੋ, ਫਰੀਦਕੋਟ ਸਟੇਸ਼ਨ
  9. ਮੋਗਾ -ਬਾਘਾ ਪੁਰਾਣਾਂ,ਮੋਗਾ ਸਟੇਸ਼ਨ
  10. ਮੁਕਤਸਰ -ਮਲੋਟ , ਗਿਦੜਬਾਹਾ
  11. ਫਾਜ਼ਿਲਕਾ -ਅਬੋਹਰ, ਫਾਜ਼ਿਲਕਾ ਸਟੇਸ਼ਨ
  12. ਬਠਿੰਡਾ - ਰਾਮਪੁਰਾਫੂਲ
  13. ਮਲੇਰਕੋਟਲਾ - ਅਹਿਮਦਗੜ੍ਹ
  14. ਮਾਨਸਾ-ਬੁੰਡਲਾਡਾ,ਮਾਨਸਾ ਸਟੇਸ਼ਨ
  15. ਪਟਿਆਲਾ - ਪਟਿਆਲਾ ਸਟੇਸ਼ਨ,ਸੁਨਾਮ, ਸ਼ੰਭੂ
  16. ਮੋਹਾਲੀ - ਕੁਰਾਲੀ,ਖਰੜ,ਲਾਲੜੂ
  17. ਪਠਾਨਕੋਟ -ਦੀਨਾ ਨਗਰ
  18. ਲੁਧਿਆਣਾ - ਸਮਰਾਲਾ, ਮੁਲਾਂਪੁਰ, ਜਗਰਾਓਂ
  19. ਫਤਿਹਗੜ੍ਹ ਸਾਹਿਬ - ਸਰਹੱਦ
  20. ਰੋਪੜ- ਮੋਰਿੰਡਾ
  21. ਸੰਗਰੂਰ - ਸੰਗਰੂਰ ਰੇਲਵੇ ਸਟੇਸ਼ਨ
  22. ਬਰਨਾਲਾ - ਬਰਨਾਲਾ ਰੇਲਵੇ ਸਟੇਸ਼ਨ

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ 2.0 ਤਹਿਤ ਦੇਸ਼ ਭਰ ਦੇ ਕਈ ਹਿੱਸਿਆ ਤੋਂ ਕਿਸਾਨ ਪ੍ਰਦਰਸ਼ਨਕਾਰੀ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਇਸ ਸਮੇਂ ਕਿਸਾਨ ਪੰਜਾਬ-ਹਰਿਆਣਾ ਬਾਰਡਰ ਉੱਤੇ ਡਟੇ ਹੋਏ ਹਨ।

Last Updated :Mar 10, 2024, 1:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.