CWG 2022: ਜਦੋਂ ਸੱਪ ਦੀ ਤਰ੍ਹਾਂ ਮੇਲਦੀ ਗੇਂਦ 'ਤੇ ਬੋਲਡ ਹੋ ਗਿਆ ਬੱਲੇਬਾਜ, ਦੇਖੋ ਵੀਡੀਓ
Published on: Aug 4, 2022, 10:13 PM IST

ਰਾਸ਼ਟਰਮੰਡਲ ਖੇਡਾਂ 2022 ਦਾ 10ਵਾਂ ਮੈਚ ਬੁੱਧਵਾਰ ਨੂੰ ਭਾਰਤੀ ਮਹਿਲਾ ਟੀਮ ਅਤੇ ਬਾਰਬਾਡੋਸ ਮਹਿਲਾ ਟੀਮ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਮਹਿਲਾ ਟੀਮ ਨੇ 100 ਦੌੜਾਂ ਨਾਲ ਇਕਤਰਫਾ ਜਿੱਤ ਦਰਜ ਕੀਤੀ। ਮੈਚ ਦੌਰਾਨ ਇਕ ਵਾਰ ਫਿਰ 26 ਸਾਲਾ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਮੈਦਾਨ 'ਚ ਨਜ਼ਰ ਆਈ। ਟੀਮ ਲਈ ਚਾਰ ਓਵਰਾਂ ਦੀ ਗੇਂਦਬਾਜ਼ੀ ਕਰਦੇ ਹੋਏ ਉਸ ਨੇ ਸਿਰਫ 10 ਦੌੜਾਂ ਖਰਚ ਕਰਕੇ ਸਭ ਤੋਂ ਵੱਧ ਚਾਰ ਸਫਲਤਾਵਾਂ ਹਾਸਲ ਕੀਤੀਆਂ। ਮੈਚ ਦੌਰਾਨ ਰੇਣੂਕਾ ਨੇ ਵਿਰੋਧੀ ਟੀਮ ਦੀ ਮੱਧਕ੍ਰਮ ਦੀ ਬੱਲੇਬਾਜ਼ ਆਲੀਆ ਐਲੇਨ ਨੂੰ ਜਿਸ ਤਰ੍ਹਾਂ ਗੇਂਦਬਾਜ਼ੀ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
Loading...