ਵਿਰੋਧ ਕਰਨ ਵਾਲਿਆਂ ਨੂੰ ਮੰਤਰੀ ਹਰਜੋਤ ਬੈਂਸ ਦੇ ਠੋਕਵੇਂ ਜਵਾਬ !

By

Published : Aug 5, 2022, 10:43 PM IST

thumbnail

ਰੂਪਨਗਰ: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਚੱਲ ਰਿਹਾ ਹੈ। ਇਸ ਦੇ ਲਈ ਸਾਰੇ ਪਹੁੰਚ ਮਾਰਗਾਂ ਦਾ ਸਹੀ ਹੋਣਾ ਜ਼ਰੂਰੀ ਹੈ। ਬਜ਼ਾਰਾ ਵਿਚ ਰੋਣਕਾਂ ਮੁੜ ਪਰਤਣ ਇਸ ਦੇ ਲਈ ਅਸੀਂ ਤੇਜ਼ੀ ਨਾਲ ਸਾਰੇ ਪ੍ਰਬੰਧ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਰੇਲਵੇ ਓਵਰ ਬਰਿਜ ਦੇ ਨਿਰਮਾਣ ਤੇ ਟਰੈਫਿਕ ਜਾਮ ਤੇ ਸੋੜੀ ਰਾਜਨੀਤੀ ਕਰ ਰਹੇ ਹਨ, ਉਹ ਕੂੜ ਪ੍ਰਚਾਰ ਕਰਕੇ ਸਸਤੀ ਸੋਹਰਤ ਹਾਸਲ ਕਰਨ ਦੀ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਚਾਰ ਸਾਲ ਦੌਰਾਨ ਉਹ ਲੋਕ ਕਿੱਥੇ ਸਨ, ਅੱਜ ਨੰਗਲ ਦੇ ਵਪਾਰ ਕਾਰੋਬਾਰ ਪ੍ਰਫੁੱਲਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ ਇਸ ਸ਼ਹਿਰ ਵਿਚ ਭ੍ਰਿਸਟਾਚਾਰ ਦਾ ਬੋਲਬਾਲਾ ਰਿਹਾ ਹੈ ਅਸੀਂ ਸਾਰੀਆ ਫਾਈਲਾਂ ਦੀ ਪੜਤਾਲ ਕਰ ਰਹੇ ਹਾਂ, ਬਹੁਤ ਹੀ ਹੈਰਾਨੀਜਨਕ ਪ੍ਰਗਟਾਵੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆ ਵੱਲੋ ਜੋ ਸੁਝਾਅ ਦਿੱਤੇ ਜਾ ਰਹੇ ਹਨ, ਉਹ ਵੀ ਵਿਚਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਹਰ ਮਹੀਨੇ ਆਪਣੀ ਪ੍ਰਗਤੀ ਰਿਪੋਰਟ ਲੋਕਾਂ ਸਾਹਮਣੇ ਰੱਖਾਗੇ ਤਾ ਕਿ ਸਾਡੀ ਕਾਰਗੁਜਾਰੀ ਤੇ ਕੀਤੇ ਜਾ ਰਹੇ ਕੰਮਾਂ ਬਾਰੇ ਸਭ ਨੂੰ ਜਾਣਕਾਰੀ ਪਹੁੰਚ ਜਾਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.