ਹੈਰਾਨੀਜਨਕ ! ਜੇਲ੍ਹ ਵਿੱਚ ਨਸ਼ਾ ਸਪਲਾਈ ਕਰਨ ਵਾਲਾ ASI ਗ੍ਰਿਫ਼ਤਾਰ
Published on: Aug 4, 2022, 8:11 AM IST

ਫਰੀਦਕੋਟ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਤੀਆਂ ਨੂੰ ਕਥਿਤ ਨਸ਼ਾ ਸਪਾਲਈ ਕਰਨ ਦੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਬਿਆਨਾਂ ‘ਤੇ ਮੋਗਾ ਪੁਲਿਸ ਦੇ ਏਐਸਆਈ ਰਾਜ ਸਿੰਘ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਡੀਐਸਪੀ ਸਬ ਡਵਿਜਨ ਫਰੀਦਕੋਟ ਨੇ ਦੱਸਿਆ ਕਿ ਬੀਤੇ ਦਿਨ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦੇ ਡਿਪਟੀ ਸੁਪਰਡੈਂਟ ਵੱਲੋਂ ਪੁਲਿਸ ਨੂੰ ਇੱਕ ਲਿਖਤ ਸ਼ਿਕਾਇਤ ਦੇ ਕੇ ਦੱਸਿਆ ਗਿਆ ਸੀ ਕਿ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ 2 ਹਵਾਲਤੀ ਕੈਦੀਆਂ ਦੀ ਮੋਗਾ ਅਦਾਲਤ ਵਿੱਚ ਪੇਸ਼ੀ ਸੀ ਅਤੇ ਪੇਸ਼ੀ ਤੋਂ ਵਾਪਸੀ ਦੌਰਾਨ ਜਦੋਂ ਚੈਕਿੰਗ ਕੀਤੀ ਗਈ ਤਾਂ ਉਕਤ ਹਵਲਾਤੀਆਂ ਪਾਸੋਂ 50 ਗ੍ਰਾਮ ਦੇ ਕਰੀਬ ਸੁਲਫੇ ਵਰਗਾ ਪਦਾਰਥ ਬਰਾਮਦ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਹ ਨਸ਼ੀਲਾ ਪਦਾਰਥ ਪੇਸ਼ੀ ਲਈ ਲੈ ਕੇ ਗਏ ਮੋਗਾ ਪੁੁਲਿਸ ਦੇ ਏਐਸਆਈ ਰਾਜ ਸਿੰਘ ਦੇ ਸਾਥੀਆਂ ਨੇ ਫੜ੍ਹਾਇਆ ਸੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਮੁਕੱਦਮਾਂ ਦਰਜ ਕਰ ਏਐਸਆਈ ਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਥਿਤ ਮੁਲਜ਼ਮ ਹਵਾਲਾਤੀਆਂ ਨੂੰ ਵੀ ਪ੍ਰੋਟਕਸ਼ਨ ਵਰੰਟ ‘ਤੇ ਲਿਆਦਾਂ ਜਾਵੇਗਾ ਤੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।
Loading...