ਸਬਜ਼ੀਆਂ ਦੇ ਵਧੇ ਭਾਅ ਨੇ ਰਾਏਕੋਟ ਵਾਸੀਆਂ ਦੀ ਰਸੋਈ ਦਾ ਬਜਟ ਵਿਗਾੜਿਆ

By

Published : Oct 26, 2020, 8:18 PM IST

thumbnail

ਲੁਧਿਆਣਾ: ਤਿਉਹਾਰਾਂ ਮੌਕੇ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਰਾਏਕੋਟ ਵਾਸੀਆਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ, ਜਿਸ ਕਾਰਨ ਆਮ ਲੋਕ ਕਾਫੀ ਪ੍ਰੇਸ਼ਾਨ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਵਧਣ ਕਾਰਨ ਉਨ੍ਹਾਂ ਕੋਲ ਹੁਣ 25-30 ਫ਼ੀਸਦੀ ਗ੍ਰਾਹਕ ਹੀ ਰਹਿ ਗਿਆ ਹੈ। ਸਬਜ਼ੀ ਖਰੀਦਣ ਆਏ ਲੋਕਾਂ ਨੇ ਕਿਹਾ ਭਾਅ ਹਮੇਸ਼ਾ ਹੀ ਤਿਉਹਾਰਾਂ ਮੌਕੇ ਵੱਧ ਜਾਂਦੇ ਹਨ। ਆਲੂ, ਪਿਆਜ਼ ਮਟਰ ਆਦਿ ਹੀ ਹੁਣ ਪਨੀਰ ਦੇ ਬਰਾਬਰ ਪੁੱਜੇ ਹੋਏ ਹਨ ਤੇ ਰਸੋਈ ਦਾ ਬਜਟ ਵਿਗੜ ਗਿਆ ਹੈ। ਦਿਹਾੜੀਦਾਰ ਨੂੰ ਤਾਂ ਸਬਜ਼ੀ ਖਾਣਾ ਸੁਪਨਾ ਹੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਤਾਂ ਸਸਤੀਆਂ ਮੁਹੱਈਆ ਕਰਵਾਈਆਂ ਜਾਣ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.