ਸੈਮੀਫਾਈਨਲ ਵਿੱਚ ਪਹੁੰਚਣ 'ਤੇ ਹਾਕੀ ਖਿਡਾਰੀਆਂ ਦੇ ਘਰ ਜਸ਼ਨ ਦਾ ਮਾਹੌਲ
![ETV Thumbnail thumbnail](https://etvbharatimages.akamaized.net/etvbharat/prod-images/320-214-12642999-13-12642999-1627833606089.jpg)
ਜਲੰਧਰ: ਭਾਰਤੀ ਹਾਕੀ ਟੀਮ ਨੇ ਟੋਕੀਓ ਉਲੰਪਿਕ 'ਚ ਕੁਆਰਟਰ ਫਾਈਨਲ 'ਚ ਜਿੱਤ ਦਰਜ ਕਰਕੇ ਸੈਮੀਫਾਈਨਲ 'ਚ ਆਪਣੀ ਥਾਂ ਬਣਾ ਲਈ ਹੈ। ਜਿਸ ਨੂੰ ਲੈਕੇ ਖਿਡਾਰੀਆਂ ਦੇ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਜਿੱਤ ਨੂੰ ਲੈਕੇ ੳਲੰਪਿਕ ਖਿਡਾਰੀ ਵਰੁਣ ਕੁਮਾਰ ਦੇ ਘਰ ਵੀ ਪਰਿਵਾਰਕ ਮੈਂਬਰਾਂ ਮੂੰਹ ਮਿੱਠਾ ਕਰਵਾ ਖੁਸ਼ੀ ਸਾਂਝੀ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਪੂਰੀ ਉਮੀਦ ਹੈ ਕਿ ਭਾਰਤੀ ਹਾਕੀ ਟੀਮ ਇਸ ਉਲੰਪਿਕ 'ਚ ਗੋਲਡ ਮੈਡਲ ਹਾਸਲ ਕਰਕੇ ਹੀ ਆਵੇਗੀ।