ਜਲੰਧਰ 'ਚ ਭਾਰਤ ਬੰਦ ਨੂੰ ਮਿਲਿਆ ਪੂਰਨ ਸਮਰਥਨ

By

Published : Dec 8, 2020, 10:50 PM IST

thumbnail

ਜਲੰਧਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਨੂੰ ਜਲੰਧਰ ਵਿੱਚ ਪੂਰਨ ਸਮਰਥਨ ਮਿਲਿਆ ਹੈ। ਆਮ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਸ਼ਹਿਰ ਵਿੱਚ ਬੰਦ ਨੂੰ ਪੂਰਾ ਸਮਰਥਨ ਦਿੱਤਾ ਗਿਆ। ਕਈ ਸੜਕਾਂ 'ਤੇ ਲੋਕਾਂ ਨੇ ਆਪ ਮੁਹਾਰੇ ਅਤੇ ਕਈ ਥਾਵਾਂ 'ਤੇ ਕਿਸਾਨ ਜਥੇਬੰਦੀਆਂ ਤੇ ਹੋਰ ਸਮਾਜਿਕ ਜਥੇਬੰਦੀਆਂ ਨੇ ਸੜਕਾਂ 'ਤੇ ਜਾਮ ਲਾਇਆ। ਈਟੀਵੀ ਭਾਰਤ ਵੱਲੋਂ ਜਾਇਜ਼ੇ ਦੌਰਾਨ ਵੇਖਿਆ ਗਿਆ ਕਿ ਕਿਸਾਨਾਂ ਦੇ ਨਾਲ ਸਮਾਜਿਕ ਜਥੇਬੰਦੀਆਂ ਵੀ ਸ਼ਹਿਰ ਦੇ ਦਿੱਲੀ-ਜੰਮੂ ਹਾਈਵੇਅ ਮਾਰਗ 'ਤੇ ਦਰੀਆਂ ਅਤੇ ਤਰਪਾਲਾਂ ਵਿਛਾ ਕੇ ਜਾਮ ਲਾਇਆ ਹੋਇਆ ਸੀ। ਜਥੇਬੰਦੀਆਂ ਨੇ ਇਹ ਜਾਮ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਜਾਰੀ ਰੱਖਿਆ, ਜਿਸ ਦੌਰਾਨ ਆਮ ਲੋਕਾਂ ਨੇ ਵੀ ਜਥੇਬੰਦੀਆਂ ਦਾ ਭਰਪੂਰ ਸਾਥ ਰਿਹਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.