ਅਮਲੋਹ ਦੇ ਉਮੀਦਵਾਰਾਂ ਰਾਜੂ ਖੰਨਾ ਤੇ ਬੱਬੀ ਨੇ ਪਾਈ ਵੋਟ

By

Published : Feb 22, 2022, 3:24 PM IST

Updated : Feb 3, 2023, 8:17 PM IST

thumbnail

ਅਮਲੋਹ:ਹਲਕਾ ਅਮਲੋਹ (Amloh news) ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਆਪਣੀ ਪਤਨੀ ਕਿਰਨਦੀਪ ਕੌਰ ਸਮੇਤ ਵੋਟ ਪਾਉਣ ਲਈ ਪਹੁੰਚੇ(Raju khanna cast his vote)। ਰਾਜੂ ਖੰਨਾ ਨੇ ਕਿਹਾ ਉਹ ਪਿਛਲੇ 15 ਸਾਲਾਂ ਤੋਂ ਨਿਰੰਤਰ ਹਲਕਾ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹਨ ਤੇ ਹਮੇਸ਼ਾ ਰਹਿਣਗੇ, ਜਿਹੜੇ ਉਮੀਦਵਾਰ ਉਹਨਾਂ ਦੇ ਮੁਕਾਬਲੇ ਚੋਣ ਲੜ ਰਹੇ ਹਨ ਉਹ ਸਿਰਫ ਚੋਣਾਂ ਸਮੇਂ ਹੀ ਦਿਖਾਈ ਦਿੰਦੇ ਹਨ। ਜਿਹਨਾਂ ਨੂੰ ਬੁਰੀ ਤਰ੍ਹਾਂ ਨਕਾਰਦੇ ਹੋਏ ਹਲਕੇ ਦੀਆਂ ਸੰਗਤਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡਾ ਫ਼ਤਵਾ ਦੇਣ। ਉਥੇ ਹੀ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ (SSM candidate) ਦਰਸ਼ਨ ਸਿੰਘ ਬੱਬੀ ਨੇ ਵੋਟ ਪਾਉਣ (Darshan singh babbi cast his vote) ਉਪਰੰਤ ਕਿਹਾ ਕਿ ਵੋਟਾਂ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਇੱਕ ਮੌਕਾ ਸੰਯੁਕਤ ਸਮਾਜ ਮੋਰਚਾ ਨੂੰ ਜ਼ਰੂਰ ਦੇਣਗੇ।

Last Updated : Feb 3, 2023, 8:17 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.