Mansa Encounter : ਕਤਲ ਮਾਮਲੇ 'ਚ ਨਾਮਜਦ ਬਦਮਾਸ਼ ਦਾ ਮਾਨਸਾ ਪੁਲਿਸ ਨੇ ਕੀਤਾ ਐਨਕਾਊਂਟਰ, ਜੁਆਬੀ ਫਾਇਰਿੰਗ 'ਚ ਮੁਲਜ਼ਮ ਜ਼ਖਮੀ

By ETV Bharat Punjabi Team

Published : Dec 15, 2023, 11:38 AM IST

thumbnail

ਮਾਨਸਾ : ਬੀਤੇ ਦਿਨੀਂ ਮਾਨਸਾ ਪੁਲਿਸ ਵੱਲੋਂ ਇਰਾਦਾ ਕਤਲ ਮਾਮਲੇ 'ਚ ਰਿਮਾਂਡ 'ਤੇ ਮੁਲਜ਼ਮ ਤੋਂ ਅਸਲੇ ਦੀ ਨਿਸ਼ਾਨਦੇਹੀ 'ਤੇ ਅਸਲਾ ਬਰਾਮਦ ਕਰਨ ਦੌਰਾਨ ਚਲਾਕੀ ਮਾਰਨ ਵਾਲੇ ਬਦਮਾਸ਼ ਨੂੰ ਕਾਬੂ ਕੀਤਾ ਹੈ। ਇਸ ਬਦਮਾਸ਼ ਨੇ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ। ਪਰਮਜੀਤ ਸਿੰਘ ਪੰਮਾ ਤੇ ਲੁੱਟਮਾਰ ਡਕੈਤੀ ਕਤਲ ਵਰਗੇ 13 ਦੇ ਕਰੀਬ ਮਾਮਲੇ ਦਰਜ ਹਨ। ਜਾਣਕਾਰੀ ਦਿੰਦੇ ਹੋਏ ਬੁਢਲਾਡਾ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪੁਲਿਸ ਵੱਲੋਂ ਪਰਮਜੀਤ ਸਿੰਘ ਪੰਮਾ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨਾਂ ਵੱਲੋਂ ਵਾਰਦਾਤਾਂ ਦੇ ਵਿੱਚ ਵਰਤੇ ਗਏ ਹਥਿਆਰਾਂ ਨੂੰ ਰਿਕਵਰ ਕਰਵਾਉਣ ਦੇ ਲਈ ਪੁਲਿਸ ਵੱਲੋਂ ਪਰਮਜੀਤ ਸਿੰਘ ਪੰਮਾ ਦੀ ਨਿਸ਼ਾਨਦੇਹੀ 'ਤੇ ਪਿੰਡ ਗੋਬਿੰਦਪੁਰਾ ਦੇ ਨਜ਼ਦੀਕ ਫੁੱਲੋਵਾਲਾ ਕੋਲ ਜਦੋਂ ਪਰਮਜੀਤ ਸਿੰਘ ਪੰਮਾ ਨਾਮੀ ਵਿਅਕਤੀ ਨੂੰ ਪੁਲਿਸ ਲੈ ਕੇ ਪਹੁੰਚੀ, ਤਾਂ ਉਥੇ ਪਹਿਲਾਂ ਤੋਂ ਹੀ ਛੁਪਾਇਆ ਹੋਇਆ ਪਿਸਤੌਲ ਚੁੱਕ ਕੇ ਪਰਮਜੀਤ ਸਿੰਘ ਪੰਮੇ ਨੇ ਪੁਲਿਸ ਦੇ ਉੱਪਰ ਹਮਲਾ ਕਰ ਦਿੱਤਾ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ। ਇਸ ਦੌਰਾਨ ਪਰਮਜੀਤ ਸਿੰਘ ਪੰਮਾ ਦੇ ਗਿੱਟੇ 'ਤੇ ਗੋਲੀਆਂ ਲੱਗਣ ਕਾਰਨ ਉਹ ਜਖਮੀ ਹੋ ਗਿਆ ਹੈ ਜਿਸ ਨੂੰ ਬੁਢਲਾਡਾ ਦੇ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੋਂ ਡਾਕਟਰਾਂ ਵੱਲੋਂ ਉਸ ਨੂੰ ਪਟਿਆਲਾ ਦੇ ਲਈ ਰੈਫਰ ਕਰ ਦਿੱਤਾ ਗਿਆ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.