Amritsar SGPC Election : ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਬੋਲੇ ਹਰਜਿੰਦਰ ਸਿੰਘ ਧਾਮੀ, ਕਿਹਾ- ਬੀਬੀ ਜੀ ਮੇਰੇ ਤੋਂ ਵੱਧ ਸਿਆਣੇ ...

By ETV Bharat Punjabi Team

Published : Nov 8, 2023, 1:38 PM IST

thumbnail

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਡੀਆ ਦੇ ਸਾਹਮਣੇ ਪਹੁੰਚੇ ਅਤੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਨਵੰਬਰ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਣੀ ਹੁੰਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਮੇਰੇ ਉਪਰ ਜੋ ਮੁੜ ਤੋ ਵਿਸ਼ਵਾਸ ਜਤਾਇਆ ਉਸ ਉਪਰ ਖਰਾ ਉਤਰਾਂਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਜੋ ਸਿਧਾਂਤਿਕ ਤਰੀਕੇ ਨਾਲ ਸਾਹਮਣੇ ਆਉਣਾ ਚਾਹੀਦਾ ਹੈ। ਬੀਬੀ ਜਾਗੀਰ ਕੌਰ ਉੱਤੇ ਤੰਜ ਕੱਸਦਿਆ ਕਿਹਾ ਕਿ ਉਹ ਮੰਤਰੀ ਰਹਿ ਚੁੱਕੇ ਤੇ ਪ੍ਰਧਾਨ ਵੀ, ਉਹ ਮੇਰੇ ਤੋਂ ਵੱਧ ਸਿਆਣੇ ਨੇ, ਮੈਂ ਕੀ ਸਲਾਹ ਦੇਣੀ। ਉਨ੍ਹਾਂ ਕਿਹਾ ਕਿ ਬਾਕੀ ਚੋਣ ਪ੍ਰਕਿਰਿਆ ਨੂੰ ਸਰਕਾਰੀ ਤੰਤਰ ਨੇ ਬਹੁਤ ਹੀ ਪੇਚੀਦਾ ਕੀਤਾ ਹੋਇਆ ਹੈ। ਕਈ ਤਰ੍ਹਾਂ ਦੇ ਬਦਲਾਅ ਵੀ ਫਾਰਮ ਵਿਚ ਕੀਤੇ ਜਾ ਰਹੇ ਹਨ, ਕਿਉਕਿ ਸਰਕਾਰ ਦੀ ਇਸ ਪ੍ਰਤੀ ਮੰਸ਼ਾ ਸਹੀ ਨਹੀ ਹੈ, ਕਿਉਕਿ ਸਰਕਾਰਾਂ ਚਾਹੁੰਦਿਆ ਹਨ ਕਿ ਪੰਜਾਬ ਨੂੰ ਸਿੱਖਾਂ ਦੀ ਘੱਟ ਗਿਣਤੀ ਸਾਬਿਤ ਕਰਨ ਦੀ ਮੰਸ਼ਾ ਹੈ, ਜੋ ਅਸੀ ਕਦੇ ਪੂਰਨ ਨਹੀ ਹੋਣ ਦੇਵਾਂਗੇ। ਅਸੀ ਸਾਰੇ ਮੈਬਰਾਂ ਨੂੰ ਇਕਠੇ ਕਰ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਇਹ ਵੋਟਾਂ ਕਰਵਾਵਾਂਗੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.