ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਹਾਈ ਸਕੂਲ 'ਚ ਅੱਗ ਲੱਗਣ ਕਾਰਨ ਸਮਾਨ ਸੜ ਕੇ ਹੋਇਆ ਸੁਆਹ - Fire broke out Garhshankar school

By ETV Bharat Punjabi Team

Published : May 25, 2024, 1:28 PM IST

thumbnail
ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਹਾਈ ਸਕੂਲ 'ਚ ਲੱਗੀ ਅੱਗ (Etv Bharat Hoshiarpur)

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਹਾਈ ਸਕੂਲ ਵਿੱਖੇ ਅੱਗ ਲੰਗਣ ਦੇ ਨਾਲ ਮਿਡ ਡੇ ਮਿਲ ਦੇ ਕਮਰਿਆਂ ਵਿੱਚ ਪਿਆ ਸਾਮਾਨ ਸੜਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ ਹੰਸ ਰਾਜ ਆਰੀਆ ਹਾਈ ਸਕੂਲ ਦੇ ਵਿੱਚ ਅੱਗ ਲੰਗਣ ਦੇ ਨਾਲ ਧੂਆਂ ਵਾਹਰ ਨਿਕਲਦਾ ਹੋਇਆ ਦਿਖਾਈ ਦਿੱਤਾ ਤਾਂ ਦੁਕਾਨਦਾਰਾਂ ਅਤੇ ਸਕੂਲ ਦੇ ਸਟਾਫ ਵੱਲੋਂ ਫਾਇਰ ਬ੍ਰਿਗੇਡ ਨੂੰ ਸੁਚਿਤ ਕੀਤਾ ਗਿਆ। ਇਹ ਅੱਗ ਸਕੂਲ ਦੇ ਇੱਕ ਪਾਸੇ ਬਣੇ ਹੋਏ ਕਮਰੇ, ਜਿਨ੍ਹਾਂ ਦੇ ਵਿੱਚ ਮਿਡ ਡੇ ਮਿਲ ਤਿਆਰ ਕਰਨ ਲਈ ਪਿਆ ਬਾਲਣ ਅਤੇ ਹੋਰ ਸਾਮਾਨ ਪਿਆ ਸੀ, ਜੋ ਕਿ ਸੜਕੇ ਸੁਆਹ ਹੋ ਗਿਆ। ਦੁਕਾਨਦਾਰਾਂ ਦੇ ਸਹਿਯੋਗ ਅਤੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਤਕਰੀਬਨ 2 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.