Tarn Taran News : ਆਪਣੀਆਂ ਮੰਗਾਂ ਨੂੰ ਲੈਕੇ ਸੜਕਾਂ 'ਤੇ ਉਤਰੀਆਂ ਆਸ਼ਾ ਵਰਕਰ, ਤਰਨਤਾਰਨ ਵਿਖੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਦਿੱਤਾ ਧਰਨਾ

By ETV Bharat Punjabi Team

Published : Nov 30, 2023, 6:00 PM IST

thumbnail

ਤਰਨਤਾਰਨ ਵਿਖੇ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆਸ਼ਾ ਵਰਕਰਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਭਟਕ ਰਹੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਾਡੀ ਸੁਣਵਾਈ ਨਾ ਪਹਿਲੀਆਂ ਸਰਕਾਰਾਂ ਨੇ ਕੀਤੀ ਨਾ ਹੁਣ ਦੀ ਸਰਕਾਰ ਸਾਡੀ ਸੁਨ ਰਹੀ ਹੈ। ਇਸ ਲਈ ਅਸੀਂ ਮਜਬੂਰੀ ਵਿੱਚ ਧਰਨੇ ਲਾ ਰਹੇ ਹਾਂ। ਇਸ ਮੌਕੇ ਜਰਨਲ ਸਕੱਤਰ ਆਸ਼ਾ ਵਰਕਰ ਸੀਮਾ ਸੋਹਲ ਨੇ ਕਿਹਾ ਕਿ ਸਰਕਾਰ ਬਣਾਉਣ ਵੇਲੇ ਅਰਵਿੰਦ ਕੇਜਰੀਵਾਲ ਨੇ ਆਪ ਅੰਮ੍ਰਿਤਸਰ ਆਕੇ ਸਾਨੂ ਭਰੋਸਾ ਦਿੱਤਾ ਸੀ। ਪਰ ਉਹ ਸਾਰੇ ਭਰੋਸੇ ਖੋਖਲੇ ਸਾਬਿਤ ਹੋਏ ਹਨ ਅਤੇ ਸਾਬਕਾ ਸਰਕਾਰਾਂ ਨਾਲੋਂ ਵੀ ਮਾੜੀ ਨਿਕਲੀ ਹੈ ਆਪ ਸਰਕਾਰ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.