ਭਗਵੰਤ ਮਾਨ ਅਨਪੜ੍ਹ ਬੰਦਾ, ਮੁੱਖ ਮੰਤਰੀ ਬਣਨ ਦੇ ਨਹੀਂ ਯੋਗ- ਸੀਐੱਮ ਚੰਨੀ

By

Published : Feb 9, 2022, 4:05 PM IST

thumbnail

ਬਰਨਾਲਾ: ਜ਼ਿਲ੍ਹੇ ਦੇ ਹਲਕਾ ਭਦੌੜ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਦੇ ਮੁੱਦੇ ਉੱਤੇ ਅਤੇ ਕਾਂਗਰਸ ਉੱਤੇ ਮਾਫੀਆ ਨੂੰ ਟਿਕਟ ਦੇਣ ਦੇ ਇਲਜ਼ਾਮ ਲਗਾਉਣ ਦੇ ਮੁੱਦੇ ਉੱਤੇ ਕਿਹਾ ਕਿ ਰਾਜਨੀਤੀ ਵਿੱਚ ਇਹ ਚੱਲਦਾ ਰਹਿੰਦਾ ਹੈ। ਚੋਣ ਹੋਣ ਦੇ ਕਾਰਨ ਕਈ ਲੋਕ ਆਉਂਦੇ ਹਨ ਅਤੇ ਕਈ ਲੋਕ ਜਾਂਦੇ ਹਨ, ਇਹ ਚੱਲਦਾ ਰਹਿੰਦਾ ਹੈ। ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੂੰ 100 ਕਰੋੜ ਰੁਪਏ ਤੋਂ ਜਿਆਦਾ ਦੀ ਜਾਇਦਾਦ ’ਤੇ ਕਿਹਾ ਕਿ ਉਹ ਅਨਪੜ੍ਹ ਆਦਮੀ ਦੀ ਤਰ੍ਹਾਂ ਬੋਲ ਰਿਹਾ ਹੈ। ਉਨ੍ਹਾਂ ਨੂੰ ਚੋਣ ਕਮਿਸ਼ਨ ਨੂੰ ਉਨ੍ਹਾਂ ਵੱਲੋਂ ਦਿੱਤਾ ਗਿਆ ਐਫੀਡੇਵਿਟ ਦੇਖਣਾ ਚਾਹੀਦਾ ਹੈ। ਸੀਐੱਮ ਚੰਨੀ ਨੇ ਭਗਵੰਤ ਨੂੰ ਘੇਰਦੇ ਹੋਏ ਕਿਹਾ ਕਿ ਅਜਿਹਾ ਵਿਅਕਤੀ ਪੰਜਾਬ ਦਾ ਸੀਐੱਮ ਬਣਨ ਦੇ ਲਾਇਕ ਨਹੀਂ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.