ਚੋਰਾਂ ਨੇ ਦਫ਼ਤਰ ਵਿੱਚੋਂ ਉਡਾਈ ਐਲਈਡੀ, ਮੋਬਾਈਲ ਫ਼ੋਨ ਅਤੇ ਨਕਦੀ
Published on: Dec 5, 2022, 11:54 AM IST

ਮੋਗਾ ਦੇ ਪ੍ਰਤਾਪ ਰੋਡ 'ਤੇ ਸਥਿਤ ਸ਼੍ਰੀ ਸਨਾਤਨ ਧਰਮ ਮੰਦਿਰ ਪਾਠਸ਼ਾਲਾ ਦੀ ਗਲੀ 'ਚ ਸਥਿਤ ਸ਼ਵੇਤਾ ਸ਼ੇਅਰ ਦਫਤਰ 'ਚੋਂ ਚੋਰਾਂ ਵੱਲੋਂ ਐਲ.ਈ.ਡੀ., ਮੋਬਾਇਲ ਫੋਨ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣਾ ਸਿਟੀ ਸਾਊਥ ਮੋਗਾ ਨੂੰ ਦਿੱਤੀ ਸ਼ਿਕਾਇਤ 'ਚ ਰਜਿੰਦਰ ਕੁਮਾਰ ਪੁੱਤਰ ਅਮਰਨਾਥ ਵਾਸੀ ਪ੍ਰਤਾਪ ਰੋਡ ਮੋਗਾ ਨੇ ਦੱਸਿਆ ਕਿ ਉਸ ਦਾ ਸ਼ਵੇਤਾ ਸ਼ੇਅਰ ਦਫ਼ਤਰ ਚੈਂਬਰ ਰੋਡ ਬੈਂਕ ਆਫ ਇੰਡੀਆ ਵਾਲੀ ਗਲੀ 'ਚ ਸਥਿਤ ਹੈ। 1 ਦਸੰਬਰ ਨੂੰ ਸ਼ਾਮ 6 ਵਜੇ ਉਹ ਦਫ਼ਤਰ ਬੰਦ ਕਰਕੇ ਘਰ ਚਲਾ ਗਿਆ। ਐਤਵਾਰ ਸਵੇਰੇ ਜਦੋਂ ਉਹ ਦਫ਼ਤਰ ਆਇਆ ਤਾਂ ਦੇਖਿਆ ਕਿ ਦਫ਼ਤਰ ਵਿੱਚ ਦੋ ਐਲ.ਈ.ਡੀ. ਅਤੇ ਦਫ਼ਤਰ ਵਿੱਚੋਂ ਚਾਰ ਬਟਨਾਂ ਵਾਲਾ ਮੋਬਾਈਲ ਫ਼ੋਨ, 2500 ਰੁਪਏ ਦੀ ਨਕਦੀ, ਏਸੀ ਤਾਂਬੇ ਦੀ ਪਾਈਪ ਵੀ ਗਾਇਬ ਸੀ ਜਿਸ ਨੂੰ ਕੋਈ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।
Loading...